ਜਿਲੇ ਵਿੱਚ 32 ਨਵੇਂ ਪਾਜੇਟਿਵ ਮਰੀਜ ਆਉਣ ਨਾਲ ਮਰੀਜਾਂ ਦੀ ਗਿਣਤੀ ਹੋਈ 6136, 2 ਮੌਤਾਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 1923 ਨਵੇਂ ਸੈਂਪਲ ਲੈਣ ਨਾਲ ਅਤੇ 2178 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 32 ਨਵੇਂ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 6136 ਹੋ ਗਈ ਹੈ । ਜਿਲੇ ਵਿੱਚ ਕੋਵਿਡ 19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 154355 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ  147096 ਸੈਂਪਲ ਨੈਗਟਿਵ,  ਜਦਕਿ 2214 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 132 ਸੈਂਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 210 ਹੈ । ਐਕਟਿਵ ਕੇਸਾ ਦੀ ਗਿਣਤੀ  ਹੈ 240 ਜਦ ਕਿ ਠੀਕ ਹੋ ਕਿ ਘਰ ਗਏ ਮਰੀਜਾਂ ਦੀ ਗਿਣਤੀ 5686 ਹਨ  ।

Advertisements

ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਇਹ ਵੀ ਦੱਸਿਆ ਕਿ ਅੱਜ ਜਿਲਾ ਹੁਸ਼ਿਆਰਪੁਰ ਵਿੱਚ 32 ਪਾਜੇਟਿਵ ਕੇਸ ਆਏ ਹਨ  , ਹੁਸ਼ਿਆਰਪੁਰ ਸ਼ਹਿਰ 6 ਕੇਸ ਸਬੰਧਿਤ ਹਨ ਜਦ ਕੇ ਬਾਕੀ ਜਿਲੇ ਦੇ ਸਿਹਤ ਕੇਦਰਾਂ  ਦੇ 26 ਪਾਜੇਟਵ ਮਰੀਜ ਹਨ ਤੇ ਕਰੋਨਾ ਨਾਲ ਦੋ ਮੌਤ ਹੋਈ ਹੈ 52 ਸਾਲਾ ਔਰਤ ਵਾਸੀ  ਸੈਟਰਲ ਟਾਊਨ ਹੁਸ਼ਿਆਰਪੁਰ ਦੀ ਮੌਤ ਕ੍ਰਿਸ਼ਚਿਨ ਮੈਡੀਕਲ ਕਾਲਿਜ ਲੁਧਿਆਣਆ ਵਿਖੇ ਹੋਈ ਹੈ (2) 57 ਸਾਲਾ ਵਿਆਕਤੀ ਵਾਸੀ ਪ੍ਰੀਤ ਨਗਰ ਹੁਸਿਆਰਪੁਰ ਦਾ ਮੌਤ ਡੀ ਐਮ ਸੀ ਲੁਧਿਆਣਾ ਵਿਖੇ ਹੋਈ ਹੈ । ਸਿਵਲ ਸਰਜਨ  ਲੋਕਾ ਨੂੰ  ਅਪੀਲ ਕਰਾਦਿਆ ਕਿਹਾ ਕਿ ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਸਾਨੂੰ ਅਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ ।  

LEAVE A REPLY

Please enter your comment!
Please enter your name here