ਸੀਐਚਸੀ ਹਾਰਟਾ ਬਡਲਾ ਵਿਖੇ 24 ਘੰਟੇ ਡਿਲੀਵਰੀ ਦੀ ਵਿਵਸਥਾ ਸ਼ੁਰੂ: ਡਾ.ਰਾਜ

ਮਾਹਿਲਪੁਰ (ਦ ਸਟੈਲਰ ਨਿਊਜ਼)। ਡਾਕਟਰ ਰਾਜ ਕੁਮਾਰ ਐਸਐਮਓ ਸੀਐਚਸੀ ਹਾਰਟਾ ਬਡਲਾ ਦੀ ਅਗਵਾਈ ਹੇਠ ਇੱਕ ਮੀਟਿੰਗ ਹੋਈ। ਜਿਸ ਵਿੱਚ ਡਾਕਟਰ ਰਾਜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀ. ਐਚ. ਸੀ. ਹਾਰਟਾ ਬਡਲਾ ਵਿਖੇ 24 ਘੰਟੇ ਐਮਰਜੈਂਸੀ ਯਾਨੀ 24 ਘੰਟੇ ਡਿਲੀਵਰੀ ਦੀ ਵਿਵਸਥਾ ਕੀਤੀ ਗਈ ਹੈ। ਇਹ ਵਿਵਸਥਾ 1-11-2020 ਤੋਂ ਸ਼ੁਰੂ ਹੋਵੇਗੀ, ਜਿਸ ਨਾਲ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੂੰ ਡਿਲੀਵਰੀ ਕਰਵਾਉਣ ਲਈ ਦੂਰ ਦੁਰਾਡੇ ਦੇ ਹਸਪਤਾਲਾਂ ਵਿੱਚ ਨਹੀਂ ਜਾਣਾ ਪਵੇਗਾ।

Advertisements

ਇਸ ਮੌਕੇ ਤੇ ਡਾਕਟਰ ਸੰਦੀਪ ਡੁਮਾਣਾ, ਡਾਕਟਰ ਰਾਜਵਿੰਦਰ ਕੌਰ, ਡਾਕਟਰ ਮਨਦੀਪ ਕੌਰ, ਡਾਕਟਰ ਰਾਜਾ ਰਾਮ ਭਾਟੀਆ, ਗੁਰਪ੍ਰੀਤ ਕੌਰ ਸਟਾਫ ਨਰਸ, ਗਗਨਦੀਪ ਕੌਰ ਸਟਾਫ ਨਰਸ, ਦਲਜੀਤ ਕੌਰ ਸਟਾਫ ਨਰਸ, ਰਿਤੂ ਸਟਾਫ ਨਰਸ, ਅਮਨਦੀਪ ਕੌਰ ਸਟਾਫ ਨਰਸ ਸਮੇਤ ਹੋਰ ਸਟਾਫ ਹਾਜਰ ਸੀ।

LEAVE A REPLY

Please enter your comment!
Please enter your name here