ਪਠਾਨਕੋਟ: ਜਿਲਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਬੇਰੋਜਗਾਰਾਂ ਲਈ ਹੋ ਰਿਹਾ ਵਰਦਾਨ ਸਾਬਤ

ਪਠਾਨਕੋਟ (ਦ ਸਟੈਲਰ ਨਿਊਜ਼)। ਜਿਲਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਬੇਰੋਜਗਾਰ ਨੌਜਵਾਨ ਲੜਕਿਆਂ ਅਤੇ ਲੜਕੀਆਂ ਨੂੰ ਰੋਜਗਾਰ ਮਹੁੱਈਆ ਕਰਵਾਉਣ ਵਿੱਚ ਵਰਦਾਨ ਸਾਬਤ ਹੋ ਰਿਹਾ ਹੈ। ਜਿਲਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਰਾਹੀਂ ਅਪਣੀ ਜਿੰਦਗੀ ਨੂੰ ਨਵੀਂ ਦਿਸ਼ਾ ਦੇਣ ਵਾਲੀ ਵਿਸ਼ਾਲੀ ਜੋ ਕਿ ਪਿੰਡ-ਬੁਧੀਨਗਰ ਜਿਲਾ ਪਠਾਨਕੋਟ ਦੀ ਰਹਿਣ ਵਾਲੀ ਹੈ। ਵਿਸ਼ਾਲੀ ਨੇ ਦੱਸਿਆ ਕਿ ਮੈਂ ਸਤੰਬਰ 2020 ਅਖਬਾਰ ਵਿਚ ਰੋਜ਼ਗਾਰ ਮੇਲਿਆਂ ਬਾਰੇ ਪੜਿਆ ਅਤੇ ਮੈਂ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਨਾਲ ਸੰਪਰਕ ਕੀਤਾ ।

Advertisements

ਸੰਪਰਕ ਕਰਨ ਤੇ ਮੇਰੀ ਗੱਲ ਪਲੇਸਮੈਂਟ ਅਫਸਰ ਰਾਕੇਸ਼ ਕੁਮਾਰ ਨਾਲ ਹੋਈ ਉਹਨਾਂ ਨੂੰ ਮੈ ਅਪਣੀ ਯੋਗਤਾ ਬਾਰੇ ਦੱਸਿਆ ਤੇ ਨੌਕਰੀ ਕਰਨ ਲਈ ਆਪਣੀ ਇੱਛਾ ਪ੍ਰਗਟ ਕੀਤੀ।ਫਿਰ ਉਹਨਾਂ ਨੇ ਮੈਨੂੰ ਸਤੰਬਰ ਮਹੀਨੇ ਵਿਚ ਲਗਾਏ ਜਾਣ ਵਾਲੇ ਮੈਗਾ ਰੋਜ਼ਗਾਰ ਮੇਲਿਆਂ ਬਾਰੇ ਦੱਸਿਆ ਅਤੇ ਉਹਨਾਂ ਵੱਲੋਂ ਮੈਗਾ ਮੇਲੇ ਵਿਚ ਭਾਗ ਲੈਣ ਵਾਲੀਆਂ ਵੱਖ-ਵੱਖ ਕੰਪਨੀਆਂ ਬਾਰੇ ਪਤਾ ਲਗਾ।

ਵਿਸ਼ਾਲੀ ਨੇ ਦੱਸਿਆ ਕਿ ਇਸ ਤੋਂ ਬਾਅਦ ਮੈਂ ਮੈਗਾ ਮੇਲੇ ਵਿਚ ਭਾਗ ਲਿਆ ਅਤੇ ਮੈਂ Renuka 5nterprisis Pathankot ਲਈ ਇੰਟਰਵਿਓ ਦਿੱਤੀ ਅਤੇ ਜਿਸ ਵਿਚ ਮੇਰੀ ਬਤੋਰ ਕੰਪਿਊਟਰ ਆਪਰੇਟਰ ਚੋਣ ਹੋਈ ਅਤੇ ਅੱਜ ਮੈਂ ਉਥੇ ਬਹੁਤ ਸੁਚੱਜੇ ਢੰਗ ਨਾਲ ਕੰਮ ਕਰ ਰਹੀ ਹਾਂ । ਮੈਂ ਪੰਜਾਬ ਸਰਕਾਰ ਅਤੇ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਉਰੋ ,ਪਠਾਨਕੋਟ ਦਾ ਬਹੁਤ ਧੰਨਵਾਦੀ ਕਰਦੀ ਹਾਂ।

LEAVE A REPLY

Please enter your comment!
Please enter your name here