ਤਲਵੰਡੀ ਚੌਧਰੀਆ ਪੁਲਿਸ ਵੱਲੋ 375 ਕਿੱਲੋ ਲਾਹਣ, 25 ਬੋਤਲਾ ਨਜਾਇਜ਼ ਸ਼ਰਾਬ, 04 ਡਰੱਮ, 1 ਸਲੰਡਰ ਅਤੇ ਭੱਠੀ ਸਮੇਤ ਇੱਕ ਕਾਬੂ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਪ੍ਰੈਸ ਨੂੰ ਜਾਣਕਾਰੀ ਦਿੰਦਿਆ ਡਾ: ਮਨਪ੍ਰੀਤ ਸ਼ੀਂਹਮਾਰ, ਪੀ.ਪੀ.ਐਸ, ਉਪ ਪੁਲਿਸ ਕਪਤਾਨ ਸਬ ਡਵੀਜ਼ਨ ਸੁਲਤਾਨਪੁਰ ਲੌਧੀ ਨੇ ਦੱਸਿਆ ਕਿ ਨਵਨੀਤ ਸਿੰਘ ਬੈਂਸ, ਆਈ.ਪੀ.ਐਸ, ਮਾਨਯੋਗ ਸੀਨੀਅਰ ਪੁਲਿਸ ਕਪਤਾਨ, ਕਪੂਰਥਲਾ ਜੀ ਦੀਆਂ ਹਦਾਇਤਾ ਤੇ ਨਸ਼ਿਆ ਵਿਰੁੱਧ ਅਤੇ ਨਜ਼ਾਇਜ਼ ਸ਼ਰਾਬ ਦੇ ਕਾਰੋਬਾਰੀਆਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਤਲਵੰਡੀ ਚੌਧਰੀਆਂ ਦੇ ਮੁੱਖ ਅਫਸਰ ਥਾਣਾ ਸਬ ਇੰਸਪੈਕਟਰ ਯਾਦਵਿੰਦਰ ਸਿੰਘ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ, ਜਦੋ ਉਹ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਵਾ ਤਲਾਸ਼ ਭੇੜੇ ਪੁਰਸ਼ਾ ਦੇ ਸਬੰਧ ਵਿੱਚ ਅੱਡਾ ਤਲਵੰਡੀ ਚੌਧਰੀਆ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਨਿਸ਼ਾਨ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਅਮ੍ਰਿਤਪੁਰ (ਰਾਜੇਵਾਲ) ਥਾਣਾ ਤਲਵੰਡੀ ਚੌਧਰੀਆ ਜੋ ਕਿ ਸ਼ਰਾਬ ਨਜਾਇਜ ਕੱਢਕੇ ਵੇਚਣ ਦਾ ਧੰਦਾ ਕਰਦਾ ਹੈ।

Advertisements

ਅੱਜ ਵੀ ਨਿਸ਼ਾਨ ਸਿੰਘ ਉੱਕਤ ਆਪਣੇ ਘਰ ਵਿੱਚ ਭੱਠੀ ਲਗਾ ਕੇ ਸ਼ਰਾਬ ਨਜਾਇਜ ਕਸੀਦ ਕਰ ਰਿਹਾ ਹੈ। ਜਿਸਤੇ ਮੁਕੱਦਮਾ ਨੰਬਰ 54 ਮਿਤੀ 10.8.2022 ਅ/ਧ 61/1/14 ਆਬਕਾਰੀ ਐਕਟ ਦਰਜ ਰਜਿਸਟਰ ਕਰਕੇ ਤੁਰੰਤ ਸਮੇਤ ਪੁਲਿਸ ਪਾਰਟੀ ਰੇਡ ਕੀਤਾ ਗਿਆਂ, ਜੋ ਨਿਸ਼ਾਨ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਅਮ੍ਰਿਤਪੁਰ ਨੂੰ ਸਮੇਤ 01 ਚਾਲੂ ਭੱਠੀ, 375 ਕਿੱਲੋ ਲਾਹਣ ਅਤੇ 25 ਬੋਤਲਾ ਨਜਾਇਜ਼ ਸ਼ਰਾਬ ਦੇ ਉਸਦੇ ਘਰ ਦੇ ਕਮਰੇ ਵਿੱਚੋ ਗ੍ਰਿਫਤਾਰ ਕੀਤਾ ਗਿਆ।ਦੌਰਾਨੇ ਪੁੱਛਗਿੱਛ ਪਾਇਆ ਗਿਆ ਹੈ ਕਿ ਨਿਸ਼ਾਨ ਸਿੰਘ ਉਕਤ ਨਜ਼ਾਇਜ਼ ਦਾਰੂ ਕੱਢ ਕਿ ਵੱਡੇ ਪੱਧਰ ਪਰ ਵੇਚਣ ਦਾ ਕੰਮਕਾਰ ਕਰਦਾ ਸੀ। ਜਿਸਨੂੰੁ ਅੱਜ ਪੇਸ਼ ਅਦਾਲਤ ਕੀਤਾ ਜਾਵੇਗਾ। ਮੁੱਕਦਮਾ ਜ਼ੇਰ ਤਫਤੀਸ਼ ਹੈ।

LEAVE A REPLY

Please enter your comment!
Please enter your name here