
ਫਿਰੋਜ਼ਪੁਰ/ਤਲਵੰਡੀ ਭਾਈ (ਦ ਸਟੈਲਰ ਨਿਊਜ਼)। ਐੱਸ.ਡੀ.ਐੱਮ. ਫਿਰੋਜ਼ਪੁਰ ਓਮ ਪ੍ਰਕਾਸ਼ ਨੇ ਦੱਸਿਆ ਕਿ ਵਿਧਾਇਕ ਫਿਰੋਜ਼ਪੁਰ ਦਿਹਾਤੀ ਰਜਨੀਸ਼ ਦਹੀਯਾ ਵੱਲੋਂ ਅੱਜ ਦਿਨ ਬੁੱਧਵਾਰ ਨੂੰ ਸਵੇਰੇ 9.30 ਵਜੇਂ ਤੋਂ 1 ਵਜੇਂ ਤੱਕ ਇੱਕ ਮੀਟਿੰਗ (ਖੁੱਲ੍ਹਾ ਦਰਬਾਰ) ਧਰਮਸ਼ਾਲਾ ਪੁਰਾਣੀ ਗਰੇਨ ਮਾਰਕਿਟ ਤਲਵੰਡੀ ਭਾਈ ਵਿਖੇ ਕੀਤਾ ਜਾਣਾ ਹੈ। ਉਨ੍ਹਾਂ ਦੱਸਿਆ ਕਿ ਵਿਧਾਇਕ ਫਿਰੋਜ਼ਪੁਰ ਦਿਹਾਤੀ ਰਜਨੀਸ਼ ਦਹੀਯਾ ਵੱਲੋਂ ਇਸ ਖੁੱਲ੍ਹੇ ਦਰਬਾਰ ਵਿੱਚ ਆਮ ਜਨਤਾ ਦੀਆਂ ਮੁਸ਼ਕਲਾਂ/ਸ਼ਿਕਾਇਤਾਂ ਸੁਣੀਆਂ ਜਾਣੀਆਂ ਹਨ। ਉਨ੍ਹਾਂ ਕਿਹਾ ਹਲਕੇ ਦੇ ਲੋਕ ਇਸ ਖੁੱਲ੍ਹੇ ਦਰਬਾਰ ਵਿੱਚ ਵੱਧ ਚੜ੍ਹ ਕੇ ਪਹੁੰਚ ਕੇ ਆਪਣੀਆਂ ਮੁਸ਼ਕਲਾਂ ਦੱਸ ਸਕਦੇ ਹਨ।











