ਅਪਾਹਜ ਲੜਕੀ ਨੂੰ ਭੇਂਟ ਕੀਤਾ ਟ੍ਰਾਈਸਾਇਕਲ ਅਤੇ 2 ਲੱਖ ਰੁਪਏ ਦਾ ਮੁਆਵਜ਼ਾ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਦਫ਼ਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਵਿਖੇ ਪਿਛਲੇ ਦਿਨੀਂ ਇੱਕ ਵਿਕਲਾਂਗ ਲੜਕੀ ਪੂਜਾ ਰਾਣੀ ਪੁੱਤਰੀ ਅਸ਼ੋਕ ਕੁਮਾਰ ਵਾਸੀ ਪਿੰਡ ਨੂਰਪੁਰ ਸੇਠਾਂ ਵੱਲੋਂ ਸਰੀਰਕ ਤੌਰ ਤੇ 75 ਪ੍ਰਤੀਸ਼ਤ ਵਿਕਲਾਂਗ ਹੋਣ ਕਰਕੇ ਟਰਾਈ ਸਾਇਕਲ ਲੈਣ ਲਈ ਇੱਕ ਬੇਨਤੀ ਪੱਤਰ ਇਸ ਦਫ਼ਤਰ ਦੇ ਪੈਨਲ ਐਡਵੋਕੇਟ ਮਿਸ ਪੁਸ਼ਪਾ ਸਚਦੇਵਾ ਰਾਹੀਂ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਮਿਸ ਏਕਤਾ ਉੱਪਲ ਨੂੰ ਦਿੱਤਾ ਗਿਆ ਸੀ।

Advertisements

ਇਸ ਦੇ ਸਬੰਧ ਵਿੱਚ ਸਕੱਤਰ ਸਾਹਿਬ ਨੇ ਭਾਰਤ ਵਿਕਾਸ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਬਖਤਾਵਰ ਲਾਲ ਪਸਰੀਚਾ ਨਾਲ ਇਹ ਮਾਮਲਾ ਵਿਚਾਰ ਕੀਤਾ ਤਾਂ ਉਨ੍ਹਾਂ ਅੱਜ ਇਹ ਟਰਾਈ ਸਾਇਕਲ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਵੀਰਇੰਦਰ ਅਗਰਵਾਲ ਦੇ ਹੱਥੋਂ ਸਬੰਧਤ ਲੜਕੀ ਨੂੰ ਬੁਲਾ ਕੇ ਇੱਕ ਟਰਾਈ ਸਾਇਕਲ ਇਸ ਲੜਕੀ ਨੂੰ ਦਿੱਤਾ ਗਿਆ । ਇਸ ਦੇ ਸਬੰਧ ਵਿੱਚ ਮਾਨਯੋਗ ਸੈਸ਼ਨਜ਼ ਜੱਜ ਸਾਹਿਬ ਨੇ ਸਕੱਤਰ ਸਾਹਿਬ ਨੂੰ ਦਿਸ਼ਾ ਨਿਰਦੇਸ਼ ਦਿੱਤੇ ਕਿ ਇਸ ਲੜਕੀ ਦੀ ਅਪਾਹਜ ਹੋਣ ਦੇ ਨਾਤੇ ਬਣਦੀ ਪੈਨਸ਼ਨ ਵੀ ਲਗਵਾਈ ਜਾਵੇ। ਇਸ ਦੇ ਸਬੰਧ ਵਿੱਚ ਸਕੱਤਰ ਸਾਹਿਬ ਮਿਸ ਏਕਤਾ ਉੱਪਲ ਨੇ ਦੱਸਿਆ ਕਿ ਇਸ ਲੜਕੀ ਨੁੂੰ ਇਸ ਦਫ਼ਤਰ ਵੱਲੋਂ ਘਰੇਲੂ ਹਿੰਸਾ ਦੌਰਾਨ ਅਪਾਹਜ ਹੋਈ ਲੜਕੀ ਨੂੰ 2 ਲੱਖ ਰੁਪਏ ਦਾ ਮੁਆਵਜਾ ਵੀ ਦਿੱਤਾ ਗਿਆ ਹੈ । ਅੰਤ ਵਿੱਚ ਅਸ਼ੋਕ ਕੁਮਾਰ (ਸਬੰਧਤ ਲੜਕੀ ਦਾ ਪਿਤਾ) ਨੇ ਮਾਨਯੋਗ ਸੈਸ਼ਨਜ਼ ਜੱਜ ਸਾਹਿਬ ਅਤੇ ਸਕੱਤਰ ਸਾਹਿਬ ਮਿਸ ਏਕਤਾ ਉੱਪਲ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ ।

LEAVE A REPLY

Please enter your comment!
Please enter your name here