ਨੰਗਲ ਫ਼ਰੀਦ ਵਿੱਚ ਨੌਜ਼ਵਾਨ ਤੋ 19 ਲੱਖ ਰੁਪਏ ਲੈ ਕੇ ਲੜਕੀ ਨੇ ਰਿਸ਼ਤੇ ਤੋ ਕੀਤਾ ਇੰਨਕਾਰ

ਟਾਂਡਾ ਉੜੁਮੁੜ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਟਾਂਡਾ ਉੜੁਮੁੜ ਦੇ ਪਿੰਡ ਨੰਗਲ ਫ਼ਰੀਦ ਵਿੱਚ ਇੱਕ ਨੌਜਵਾਨ ਤੋ 19 ਲੱਖ ਰੁਪਏ ਲੈਣ ਮਗਰੋ ਲੜਕੀ ਨੇ ਰਿਸ਼ਤੇ ਤੋ ਇੰਨਕਾਰ ਕਰ ਦਿੱਤਾ। ਟਾਂਡਾ ਪੁਲਸ ਨੇ ਨੌਜਵਾਨ ਦੇ ਪਿਤਾ ਦੇ ਬਿਆਨਾ ਆਧਾਰ ਤੇ ਲੜਕੀ ਅਤੇ ਉਸਦੇ ਮਾਤਾ-ਪਿਤਾ ਅਤੇ ਵਿਚੋੋਲਿਆਂ ਖ਼ਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ।

Advertisements

ਨੌਜਵਾਨ ਦੀ ਪਹਿਚਾਣ ਪ੍ਰਗਟ ਸਿੰਘ ਪੁੱਤਰ ਲਸ਼ਕਰ ਸਿੰਘ ਅਤੇ ਲੜਕੀ ਦੀ ਪਹਿਚਾਣ ਜੈਸਮੀਨ ਕੌਰ ਪੁੱਤਰੀ ਜਗਤਾਰ ਸਿੰਘ ਵਜੋ ਹੋਈ ਹੈ।ਪ੍ਰਗਟ ਦੇ ਪਿਤਾ ਨੇ ਦੱਸਿਆ ਕਿ ਉਕਤ ਲੋਕਾਂ ਦੇ ਝਾਂਸੇ ਵਿੱਚ ਆ ਕੇ ਉਹਨਾਂ ਨੇ ਆਪਣੇ ਲੜਕੇ ਦਾ ਰਿਸ਼ਤਾ ਅਵਤਾਰ ਸਿੰਘ ਦੀ ਲੜਕੀ ਜੋ ਕੈਨੇਡਾ ਵਿੱਚ ਰਹਿ ਰਹੀ ਸੀ ਉਸ ਨਾਲ ਕਰ ਦਿੱਤਾ।

ਜਾਣਕਾਰੀ ਦਿੰਦਿਆ ਉਸਦੇ ਪਿਤਾ ਨੇ ਦੱਸਿਆ ਕਿ ਫੋਟੋ ਤੇ ਹੀ ਰਿਸ਼ਤਾ ਕਰਕੇ ਅਗਸਤ 2020 ਨੂੰ ਕੁੜੀ ਦੇ ਪਰਿਵਾਰ ਦੇ ਮੈਬਰ ਅਤੇ ਵਿਚੋਲੇ ਅਵਤਾਰ ਨੂੰ ਸ਼ਗਨ ਪਾ ਕੇ ਗਏ ਸਨ ਅਤੇ ਸਾਰਿਆ ਨੇ ਉਹਨਾਂ ਨੂੰ ਕਹਿ ਕੇ 19 ਲੱਖ ਰੁਪਏ ਲਏ ਸਨ ਅਤੇ ਹੁਣ ਉਹ ਰਿਸ਼ਤਾ ਕਰਨ ਤੋ ਮੁੱਕਰ ਰਹੇ ਹਨ। ਪੁਲਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here