ਜਲੰਧਰ ਵਿਖੇ ਫਾਇਨਾਂਸ ਕੰਪਨੀ ਦੇ 7 ਕਾਰਿੰਦਿਆਂ ਨੂੰ ਹਥਿਆਰ ਸਣੇ ਕੀਤਾ ਗ੍ਰਿਫ਼ਤਾਰ, ਮਾਲਕ ਦੀ ਭਾਲ ਜਾਰੀ

ਜਲੰਧਰ (ਦ ਸਟੈਲਰ ਨਿਊਜ਼)। ਡੇਢ ਲੱਖ ਲਈ ਬਿਆਸ ਦੀ ਇੱਕ ਫਾਇਨਾਂਸ ਕੰਪਨੀ ਦੇ ਕਾਰਿੰਦਿਆਂ ਨੇ ਰਾਮਾਮੰਡੀ ਦੇ ਇੱਕ ਵਿਅਕਤੀ ਨੂੰ ਅਗਵਾ ਕਰ ਲਿਆ। ਪੁਲਿਸ ਨੇ ਕਰੀਬ ਡੇਢ ਘੰਟੇ ਦੇ ਅੰਦਰ ਪਿੱਛਾ ਕਰਕੇ 7 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਫਾਇਨਾਂਸ ਕੰਪਨੀ ਮਾਲਕ ਫਰਾਰ ਦੱਸਿਆ ਜਾ ਰਿਹਾ ਹੈ। ਦੋਸ਼ੀਆਂ ਕੋਲੋਂ  ਇੱਕ ਦੇਸੀ ਕੱਟਾ, ਕਿਰਪਾਨ, ਦਾਤਰ, ਖੰਡਾ, ਬੇਸਬੈਟ, ਇੱਕ ਬਾਈਕ, ਇਕ ਕਾਰ ਤੇ 5 ਮੋਬਾਇਲ ਫੋਨ ਬਰਾਮਦ ਹੋਏ ਹਨ।

Advertisements

ਜਾਣਕਾਰੀ ਮੁਤਾਬਕ ਬਿਆਸ ਦੀ ਧਾਗਾ ਫਾਇਨਾਂਸ ਕੰਪਨੀ ਲੋਕਾਂ ਨੂੰ ਬਿਆਜ ਤੇ ਪੈਸੇ ਦਿੰਦੀ ਸੀ ਤੇ ਪੈਸੇ ਨਾ ਦੇਣ ਵਾਲਿਆਂ ਨੂੰ ਅਗਵਾ ਕਰਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾਂਦੀ ਸੀ। ਡੀ.ਸੀ.ਪੀ. ਨੇ ਦੱਸਿਆ ਕਿ ਅਮਰੀਕ ਸਿੰਘ ਦੀ ਇਕ ਰਿਸ਼ਤੇਦਾਰ ਨੇ ਬਿਆਸ ਦੀ ਡਾਗਾ ਫਾਇਨਾਂਸ ਕੰਪਨੀ ਤੋਂ ਡੇਢ ਲੱਖ ਰੁਪਏ ਲਏ ਸਨ। ਅਮਰੀਕ ਉਸ ਰਿਸ਼ਤੇਦਾਰ ਦੇ ਗਾਰੰਟਰ ਸਨ। ਇਸ ਦੇ ਚਲਦਿਆਂ ਫਾਇਨਾਂਸ ਕੰਪਨੀ ਦੇ ਮਾਲਕ ਨੇ ਉਸਨੂੰ ਕਿਡਨੈਪ ਕਰਕੇ ਜ਼ਬਰਦਸਤੀ ਪੈਸੇ ਕੱਢਵਾਉਣ ਦੀ ਸਾਜਿਸ਼ ਰਚੀ। ਫਿਲਹਾਲ ਪੁਲਿਸ ਨੇ ਮੁਲਜ਼ਮ ਗ੍ਰਿਫ਼ਤਾਰ ਕਰ ਲਏ ਹਨ ਅਤੇ ਕੰਪਨੀ ਦੇ ਮਾਲਕ ਦੀ ਭਾਲ ਜਾਰੀ ਹੈ।

LEAVE A REPLY

Please enter your comment!
Please enter your name here