ਯੂਪੀ ‘ਚ ਵਿਅਕਤੀ ਨੇ ਬੰਜਰ ਜ਼ਮੀਨ ਤੇ ਬਣਾਇਆ 2 ਮੰਜ਼ਿਲਾਂ ਅੰਡਰ ਗਰਾਊਂਡ ਮਕਾਨ, ਰੋਸ਼ਨੀ ਅਤੇ ਹਵਾ ਦਾ ਵੀ ਕੀਤਾ ਇੰਤਜ਼ਾਮ

ਯੂਪੀ (ਦ ਸਟੈਲਰ ਨਿਊਜ਼), ਪਲਕ। ਯੂਪੀ ਦੇ ਜ਼ਿਲ੍ਹੇ ਹਰਦੋਈ ਵਿੱਚ ਇੱਕ ਵਿਅਕਤੀ ਨੇ ਜ਼ਮੀਨ ਦੇ ਅੰਦਰ ਦੋ ਮੰਜ਼ਿਲਾਂ ਮਕਾਨ ਤਿਆਰ ਕੀਤਾ ਹੈ। ਇਸ ਦੀ ਸ਼ੋਸ਼ਲ ਮੀਡੀਆ ਤੇ ਵੀਡੀਓ ਵੀ ਕਾਫੀ ਵਾਇਰਲ ਹੋਈ ਹੈ। ਜਾਣਕਾਰੀ ਮੁਤਾਬਕ ਇਸ 11 ਕਮਰਿਆਂ ਵਾਲੇ ਮਕਾਨ ਨੂੰ ਬਣਾਉਣ ਵਿੱਚ ਵਿਅਕਤੀ ਨੂੰ 12 ਸਾਲਾਂ ਦਾ ਸਮਾਂ ਲੱਗਾ। ਇਸ ਮਕਾਨ ਵਿੱਚ 11 ਕਮਰੇ ਦੇ ਨਾਲ-ਨਾਲ ਪੌੜੀਆਂ, ਬਾਲਕਨੀ, ਖਿੜਕੀ ਅਤੇ ਮਿੱਟੀ ਨਾਲ ਬਣਾਏ ਸੋਫਾ-ਟੇਬਲ ਵੀ ਹਨ। ਮਕਾਨ ਦੇ ਅੰਦਰ ਜਾਣ ਲਈ ਹੇਠਾਂ ਨੂੰ ਪੋੜੀਆਂ ਉਤਰਦੀਆਂ ਹਨ।

Advertisements

ਇਹ ਮਕਾਨ ਇੱਕ ਬੰਜਰ ਜ਼ਮੀਨ ਤੇ ਬਣਾਇਆ ਗਿਆ ਹੈ। ਘਰ ਵਿੱਚ ਕੁੱਝ ਚੌਣਾਂ ਨਾਲ ਜੁੜੇ ਪੋਸਟਰ ਵੀ ਲਗਾਏ ਗਏ ਹਨ। ਇਸ ਬਾਰੇ ਜਾਣਕਾਰੀ ਮਿਲੀ ਕਿ ਮਕਾਨ ਬਣਾਉਣ ਵਾਲੇ ਵਿਅਕਤੀ ਨੇ ਚੌਣਾਂ ਲੜੀਆਂ ਸਨ। ਪਰ ਉਹ ਚੌਣਾਂ ਵਿੱਚ ਹਾਰ ਗਿਆ ਸੀ ਅਤੇ ਉਸ ਤੋਂ ਬਾਅਦ ਆਪਣਾ ਘਰ ਛੱਡ ਕੇ ਇਸ ਬੰਜਰ ਜ਼ਮੀਨ ਤੇ ਰਹਿਣ ਲੱਗ ਗਿਆ ਸੀ ਅਤੇ ਹੁਣ ਉਸਨੇ ਇੱਕ ਅਨੋਖਾ ਮਕਾਨ ਖੜ੍ਹਾ ਕੀਤਾ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਮਕਾਨ ਵਿੱਚ ਖਿੜਕੀ ਅਤੇ ਰੋਸ਼ਨਦਾਨ ਦਾ ਇੰਤਜਾਮ ਵੀ ਕੀਤਾ ਗਿਆ ਹੈ।

LEAVE A REPLY

Please enter your comment!
Please enter your name here