ਮਨਜੀਤ ਮਾਨ ਤੇ ਰੇਸ਼ਮ ਮਾਨ ਨੇ ਦੁੱਖ ਦੇ ਟਾਇਮ ਵਿਚ ਆਈਆ ਸੰਗਤਾਂ ਦਾ ਕੀਤਾ ਧੰਨਵਾਦ 

ਕਪੂਰਥਲਾ, (ਦ ਸਟੈਲਰ ਨਿਊਜ਼) ਗੌਰਵ ਮੜੀਆ : ਉੱਘੇ ਸਮਾਜ ਸੇਵਕ ਤੇ ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਰੇਸ਼ਮ ਸਿੰਘ ਮਾਨ ਦੇ ਛੋਟੇ ਭਰਾ ਤੇ ਮਨਜੀਤ ਮਾਨ ਸੂਬਾ ਪ੍ਰਧਾਨ ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ, ਵਰਲਡ ਫੇਮਸ ਗਾਇਕ ਜੀਵਨ ਮਾਨ ਕੈਨੇਡਾ ਦੇ ਚਾਚਾ ਜੀ ਤੇ ਵਰਲਡ ਫੇਮਸ ਗਾਇਕ ਪੈਵੀ ਮਾਨ ਕੈਨੇਡਾ ਦੇ ਦਾਦਾ ਜੀ ਸਵ, ਸ. ਬਖਸ਼ੀਸ਼ ਸਿੰਘ ਮਾਨ ਦੀ ਨੂੰ ਸਮੂਹ ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ ਦੇ ਹਰ ਜ਼ਿਲ੍ਹਾ ਤੇ ਹਰ ਯੂਨਿਟ ਦੇ ਪ੍ਰਧਾਨ ਸਾਹਿਬਾਨਾਂ ਤੇ ਅਹੁਦੇਦਾਰਾਂ ਵੱਲੋਂ ਦੁੱਖ ਜ਼ਾਹਿਰ ਕਰਨ ਲਈ ਲਈ ਧਾਰਮਿਕ ਰਾਜਨੀਤਿਕ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ ਤੇ ਮਾਨ ਪਰਿਵਾਰ ਨਾਲ਼ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸ਼੍ਰੋਮਣੀ ਪੰਥਕ ਕੀਰਤਨੀਏ ਭਾਈ ਮੰਗਲ ਸਿੰਘ ਆਧੀ ਵਾਲੇ ਤੇ ਭਾਈ ਸੇਵਾ ਸਿੰਘ ਸੋਹਲ ਦੇ ਜਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ ਇਸ ਮੌਕੇ ਸ. ਬਖਸ਼ੀਸ਼ ਸਿੰਘ ਮਾਨ ਦੀ ਹੋਈ ਅੰਤਿਮ ਅਰਦਾਸ ਮੌਕੇ ਸ਼ਰਧਾ ਦੇ ਫੁੱਲ ਭੇਟ ਕੀਤੇ।

Advertisements

ਇਸ ਮੌਕੇ ਜਰਨਲਿਸਟ ਪ੍ਰੈੱੱਸ ਕਲੱਬ ਰਜਿ ਪੰਜਾਬ ਦੇ ਮੁੱਖ ਬੁਲਾਰੇ ਰਾਮ ਸਿੰਘ ਭੱਟੀ ਤੇ ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਪ੍ਰਿਤਪਾਲ ਸਿੰਘ ਸੂਬਾ ਕੋਆਰਡੀਨੇਟਰ, ਰਾਕੇਸ਼ ਖੰਨਾ ਸੂਬਾ ਚੇਅਰਮੈਨ, ਸੁਖਵਿੰਦਰ ਸਿੱਧੂ ਸੀਨੀਅਰ ਆਗੂ, ਬਾਬਾ ਗੁਰਮੀਤ ਸਿੰਘ ਜਲੰਧਰ, ਜੋਗਿੰਦਰ ਸਿੰਘ ਜਾਤੀਕੇ ਜ਼ਿਲ੍ਹਾ ਚੇਅਰਮੈਨ,ਸਵਰਨ ਸਿੰਘ ਚੰਦੀ ਪ੍ਰਧਾਨ ਲੋਹੀਆਂ ਯੂਨਿਟ ,ਪ੍ਰੀਤ ਥਿੰਦ, ਪ੍ਰਮੋਦ ਚੁਟਾਲਾ ਪ੍ਰਧਾਨ ਲੁਧਿਆਣਾ ਯੂਨਿਟ, ਪ੍ਰਮੋਦ ਕੁਮਾਰ ਸ਼ਰਮਾ ਪ੍ਰਧਾਨ ਨਡਾਲਾ ਯੂਨਿਟ,ਰਮਨ ਕੁਮਾਰ ਸ਼ਰਮਾ ਪ੍ਰਧਾਨ ਫਗਵਾੜਾ ਯੂਨਿਟ, ਕੇ ਐਸ ਨੂਰ, ਰਾਜੇਸ਼ ਕਾਲੀਆਂ,ਪ੍ਰਮਜੀਤ ਸਿੰਘ ਬੱਸਣ ਪ੍ਰਧਾਨ ਗੁਰਦੁਆਰਾ ਬਾਬਾ ਕਾਹਨ ਦਾਸ ਜੀ, ਜੋਗਿੰਦਰ ਸਿੰਘ ਮੈਨੇਜਰ ਗੁਰਦੁਆਰਾ ਬਾਬਾ ਕਾਹਨ ਦਾਸ, ਅਕਬਰ ਆਲਿਮ ਵਰਡ ਫੇਮਿਸ ਗਾਇਕ, ਜੈ ਵੀ ਸਿੰਘ ਵਰਡ ਫੇਮਿਸ ਗਾਇਕ, ਬੱਬੂ ਖੈੜਾ ਮੈਂਬਰ ਬਲਾਕ ਸੰਮਤੀ ਸਮੂਹ ਆਗੂਆਂ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਤੇ ਸ. ਬਖਸ਼ੀਸ਼ ਸਿੰਘ ਮਾਨ ਜੀ ਦੇ ਜਾਣ ਨਾਲ ਨਾ ਪੂਰਾ ਹੋਣ ਵਾਲ਼ਾ ਘਾਟਾ ਪਿਆ ਹੈ। ਗਰੀਬਾਂ ਦੇ ਮਸੀਹਾ ਸਨ ‌।

ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ। ਮਾਨ ਸਾਬ੍ਹ ਦੇ ਜਾਣ ਨਾਲ ਨਾ ਪੂਰਾ ਹੋਣ ਵਾਲ਼ਾ ਘਾਟਾ ਹੈ। ਬਖਸ਼ੀਸ਼ ਸਿੰਘ ਮਾਨ ਦੇ ਵੱਡੇ ਭਰਾ ਸ, ਰੇਸ਼ਮ ਸਿੰਘ ਮਾਨ ਪ੍ਰਧਾਨ ਪੈਨਸ਼ਨਰ ਐਸੋਸੀਏਸ਼ਨ ਪੰਜਾਬ, ਭਤੀਜੇ ਮਨਜੀਤ ਮਾਨ ਸੂਬਾ ਪ੍ਰਧਾਨ ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ, ਜੀਵਨ ਮਾਨ ਕਨੇਡਾ ਵਰਡ ਫੈਮਿਸ ਗਾਇਕ, ਪੈਵੀ ਮਾਨ ਕਨੇਡਾ ਵਰਡ ਫੈਮਿਸ ਗਾਇਕ ਇਹੋ ਜਿਹੀਆਂ ਹੋਣਹਾਰ ਹਸਤੀਆਂ ਪ੍ਰਮਾਤਮਾ ਨੇ ਮਾਨ ਪਰਿਵਾਰ ਵਿੱਚ ਬਖਸੀਆ ਹਨ।ਮਾਨ ਪਰਿਵਾਰ ਇਹੋ ਜਿਹਾ ਪਰਿਵਾਰ ਹੈ।

ਜੇਕਰ ਕਿਸੇ ਨਾਲ਼ ਜਬਰ ਜ਼ੁਲਮ ਹੁੰਦਾ ਹੈ। ਉਸ ਦੀ ਪੂਰੀ ਮਦਦ ਕਰਦੇ ਹਨ । ਇਸ ਮੌਕੇ ਹੋਰਨਾਂ ਤੋਂ ਇਲਾਵਾ, ਜਲੰਧਰ ਯੂਨਿਟ ਤੋਂ ਹਰਦੇਵ ਸਿੰਘ, ਸੁਮਿਤ ਮਹਿੰਦਰੂ, ਨੀਰੂ ਬਾਲਾ ਜ਼ਿਲ੍ਹਾ ਪ੍ਰਧਾਨ ਜਲੰਧਰ ਵੋਮੈਨ ਸੈਲ, ਸੀਮਾ ਗੁਪਤਾ, ਸ਼ਾਮ ਲਾਲ ਨੰਦਾ, ਜ਼ਿਲ੍ਹਾ ਕਪੂਰਥਲਾ ਤੋਂ ਤਰਲੋਚਨ ਸਿੰਘ ਚਾਹਲ, ਸੁਖਵਿੰਦਰ ਸੋਹੀ ਜ਼ਿਲ੍ਹਾ ਜਨਰਲ ਸਕੱਤਰ, ਸੁਰਜੀਤ ਸਿੰਘ ਗੋਰਾ, ਪ੍ਰਮਜੀਤ ਸੰਨੀ, ਬਾਬਾ ਵਿਜੇ ਕੁਮਾਰ ਹਮੀਰਾ, ਹਰਪਾਲ ਸਿੰਘ ਪਾਲਾ ਟੇਲਰ ,ਸ.ਗੁਰਦਿਆਲ ਸਿੰਘ ਮਾਨ, ਅਮਰੀਕ ਸਿੰਘ ਮਾਨ, ਗੁਰਨਾਮ ਸਿੰਘ, ਲੰਬੜਦਾਰ ਜਗਦੀਸ਼ ਸਿੰਘ, ਲੁਧਿਆਣਾ ਯੂਨਿਟ ਤੋਂ ਦਵਿੰਦਰ ਰਾਜਪੂਤ, ਵਿਵੇਕ ਬਖਸੀ ਆਦਿ ਸ਼ਾਮਲ ਸਨ।

LEAVE A REPLY

Please enter your comment!
Please enter your name here