Thursday, October 22, 2026
Home Latest ਆਈਟੀਆਈ ਵਿੱਚ ਵਿਸ਼ਵ ਨਿਵੇਸ਼ਕ ਅਤੇ ਮੌਕੇ ਵਿਤੀ ਸਿੱਖਿਆ ਅਤੇ ਬੱਡੀ ਪ੍ਰੋਗਰਾਮ ਅਧੀਨ...

ਆਈਟੀਆਈ ਵਿੱਚ ਵਿਸ਼ਵ ਨਿਵੇਸ਼ਕ ਅਤੇ ਮੌਕੇ ਵਿਤੀ ਸਿੱਖਿਆ ਅਤੇ ਬੱਡੀ ਪ੍ਰੋਗਰਾਮ ਅਧੀਨ ਕਰਵਾਇਆ ਸੈਮੀਨਾਰ

ਫਾਜ਼ਿਲਕਾ (ਦ ਸਟੈਲਰ ਨਿਊਜ਼)। ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਫਾਜ਼ਿਲਕਾ ਵਿੱਚ ਪ੍ਰਿੰਸੀਪਲ ਹਰਦੀਪ ਕੁਮਾਰ ਟੋਹੜਾ ਦੀ ਅਗਵਾਈ ਵਿਚ ਡੀ ਪੀ ਐਸ ਖਰਬੰਦਾ ਡਾਇਰੈਕਟਰ/ਪ੍ਰਿੰਸੀਪਲ ਸਕਰੈਟਰੀ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਬੱਡੀ ਨੋਡਲ ਅਫਸਰ ਸ.ਗੁਰਜੰਟ ਸਿੰਘ ਅਤੇ ਪਲੇਸਮੈਂਟ ਅਫਸਰ ਰਾਏ ਸਾਹਿਬ ਵੱਲੋਂ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਸੈਂਟਰਲ ਡਿਪੋਜ਼ਟਰੀ ਸਰਵਿਸਿਸ ਲਿਮਿਟਿਡ ਮੁੰਬਈ ਦੇ ਅਸ਼ੋਕ ਸਿੰਘਲਾ ਵਿਸ਼ੇਸ਼ ਤੌਰ ਤੇ ਪਹੁੰਚੇ। ਪ੍ਰਿੰਸੀਪਲ ਅਤੇ ਟ੍ਰੇਨਿੰਗ ਅਫਸਰ ਮਦਨ ਲਾਲ ਨੇ ਪਹਿਲਾਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਅਸ਼ੋਕ ਕੁਮਾਰ ਸਿੰਘਲਾ ਨੇ ਵਿਤੀ/ਆਰਥਿਕ ਮੁੱਦਿਆਂ ਤੇ ਸਿਖਿਆਰਥੀਆਂ ਨੂੰ ਬੜੀ ਹੀ ਬਰੀਕੀ ਨਾਲ ਜਾਣਕਾਰੀ ਦਿੱਤੀ।

Advertisements

ਉਹਨਾਂ ਭਾਰਤ ਸਰਕਾਰ ਦੀ ਵਿੱਦਿਆ ਲਕਸ਼ਮੀ ਸਿੱਖਿਆ ਕਰਜ਼ਾ ਯੋਜਨਾ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਯੋਜਨਾ ਅਧੀਨ ਹਰ ਇੱਕ ਵਿਦਿਆਰਥੀ ਉੱਚ ਸਿੱਖਿਆ ਪ੍ਰਾਪਤ ਕਰਨ ਦੇ ਲਈ 4 ਲੱਖ ਰੁਪਏ ਤੱਕ ਦਾ ਕਰਜ਼ਾ ਬਿਨਾਂ ਕਿਸੇ ਸਿਕਿਉਰਟੀ ਅਤੇ ਬਿਨਾਂ ਕਿਸੇ ਵਿਆਜ ਤੋਂ ਪ੍ਰਾਪਤ ਕਰ ਸਕਦਾ ਹੈ ਜੋ ਕਿ ਹਰੇਕ ਬੈਂਕ ਦੁਆਰਾ ਪ੍ਰਦਾਨ ਕੀਤਾ ਜਾਂਦਾ ਹੈ।

ਇਸ ਤੋਂ ਇਲਾਵਾ ਉਹਨਾਂ ਸਿਕਿਓਰਟੀ ਸ਼ੇਅਰ ਮਾਰਕੀਟ, ਨਿਊਚਰਲ ਫੰਡ ਸੇਵਿੰਗਸ,ਇਨਵੈਸਟਮੈਂਟ ਅਤੇ ਪ੍ਰੋਟੈਕਸ਼ਨ ਆਫ ਮਨੀ ਬਾਰੇ ਜਾਣਕਾਰੀ ਦਿੱਤੀ ਬਡੀ ਪ੍ਰੋਗਰਾਮ ਤਹਿਤ ਸ. ਜਸਵਿੰਦਰ ਸਿੰਘ ਵੱਲੋਂ ਸਿਖਿਆਰਥੀਆਂ ਨੂੰ ਨਸ਼ੇ ਤੋਂ ਦੂਰ ਅਤੇ ਖੇਡਾਂ ਦੇ ਨੇੜੇ ਆਉਣ ਦੀ ਪ੍ਰੇਰਨਾ ਦਿੱਤੀ ਗਈ ਅਤੇ ਇਸ ਪ੍ਰੋਗਰਾਮ ਅਫਸਰ ਸ.ਗੁਰਜੰਟ ਸਿੰਘ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਟਰੇਨਿੰਗ ਅਫਸਰ ਮੈਡਮ ਪੁਨੀਤਾ ਜੀ, ਜਤਿੰਦਰ ਵਰਮਾ, ਸਰਦਾਰ ਰਣਜੀਤ ਸਿੰਘ ਬਲਜਿੰਦਰ ਸਿੰਘ, ਰਮੇਸ਼ ਕੁਮਾਰ ਅਤੇ ਸਮੇਤ ਸਮੂਹ ਸਟਾਫ ਹਾਜ਼ਰ ਸੀ।

LEAVE A REPLY

Please enter your comment!
Please enter your name here