
ਮੋਹਾਲੀ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਮੋਹਾਲੀ ਵਿੱਚ ਪੁਲਸ ਵੱਲੋ ਆਨਲਾਈਨ ਠੱਗੀ ਮਾਰਨ ਵਾਲੇ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ। ਜ਼ਿਲ੍ਹਾ ਪੁਲਸ ਨੇ ਦੱਸਿਆ ਕਿ ਮੁੱਖੀ ਡਾ.ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ ਅਕਸ਼ੈ ਕੁਮਾਰ ਵਾਸੀ ਬਲਟਾਣਾ, ਜੀਰਕਪੁਰ ਨਾਲ ਕੁੱਝ ਵਿਅਕਤੀਆ ਵੱਲੋ ਆਨਲਾਈਨ ਇੰਨਵੈਸਟ ਕਰਨ ਦੇ ਨਾਮ 46,049/- ਰੁਪਏ ਦੀ ਧੋਖਾਧੜੀ ਕੀਤੀ ਗਈ ਅਤੇ ਇਹਨਾਂ ਵਿਅਕਤੀਆ ਵੱਲੋ ਹੋਰ ਵੀ ਭੋਲੇ ਭਾਲੇ ਲੋਕਾਂ ਨਾਲ ਆਨਲਾਈਨ ਧੋਖਾਧੜੀ ਕੀਤੀ ਗਈ ਹੈ।

ਇਹਨਾਂ ਦੇ ਬੈਕ ਖ਼ਾਤਿਆ ਦੀ ਪੜਚੋਲ ਕਰਨ ਤੋ ਪਤਾ ਲੱਗਾ ਹੈ ਕਿ ਇਹਨਾਂ ਨੇ ਪਿਛਲੇ ਇੱਕ ਸਾਲ ਵਿੱਚ ਆਪਣੇ ਬੈਂਕ ਖ਼ਾਤਿਆਂ ਰਾਂਹੀ 1 ਕਰੋੜ 20 ਲੱਖ 49 ਹਜ਼ਾਰ 133 ਰੁਪਏ ਦੀ ਟਰਾਂਜੈਕਸ਼ਨ ਕੀਤੀ ਹੈ। ਇਹਨਾਂ ਵੱਲੋ ਟੈਲੀਗ੍ਰਾਮ ਐਪ ਤੇ ਕਰੀਬ 20 ਖਾਤੇ ਚਲਾਏ ਜਾ ਰਹੇ ਹਨ।ਮੁਲਜ਼ਮਾਂ ਦੀ ਪਹਿਚਾਣ ਲੜਕੀ ਮਨੀਸ਼ਾ ਚੌਹਾਨ, ਰੀਸ਼ਵ ਚੌਹਾਨ ਵਾਸੀ ਪਿੰਡ ਕੁਤਬਪੁਰ ਜ਼ਿਲ੍ਹਾ ਸਹਾਰਨਪੁਰ ਯੂ.ਪੀ, ਮਿਲਨ ਵਾਸੀ ਪਿੰਡ ਬੇਜੋਵਾਲ ਜਿਲ੍ਹਾ ਸਹਾਰਨਪੁਰ ਅਤੇ ਵਿਸ਼ਾਲ ਕੁਮਾਰ ਵਾਸੀ ਕਲਸਿਆ ਜ਼ਿਲ੍ਹਾ ਸਹਾਰਨਪੁਰ ਵਜੋ ਹੋਈ ਹੈ।
ਪੁਲਸ ਨੇ ਮੁਲਜ਼ਮਾਂ ਕੋਲੋ 3 ਲੈਪਟਾਪ 11 ਮੋਬਾਇਲ 45 ਏਟੀਐੱਮ ਕਾਰਡ 50 ਮੋਬਾਇਲ ਸਿੰਮ 13 ਚੈੱਕ ਪੇਮੈਂਟ ਕਾਰਡ, 50 ਮੋਬਾਇਲ ਸਿੰਮ, 13 ਚੈੱਕ ਬੁੱਕਾਂ, ਫਿਨੋ ਪੇਮੈਟ ਬੈਕ, ਕਾਰਡ ਸਵਾਇਪ ਮਸ਼ੀਨ, ਸਿਮ ਐਕਟੀਵੇਸ਼ਨ ਅੰਗੂਠੇ ਵਾਲੀ ਮਸ਼ੀਨ ਸਮੇਤ 5 ਲੱਖ ਰੁਪਏ ਬਰਾਮਦ ਕੀਤੇ ਗਏ ਹਨ।ਪੁਲਸ ਨੇ ਮੁਲਜ਼ਮਾ ਨੂੰ ਫੜ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।












