ਬੱਚਿਆਂ ਦੀ ਪ੍ਰਤਿਭਾ ਨਿਖਾਰਨ ਲਈ ‘ਡਿਜੀਟਲ ਲਾਇਬ੍ਰੇਰੀ ਹੁਸ਼ਿਆਰਪੁਰ ਬਣੇਗੀ ਧੁਰਾ : ਕੋਮਲ ਮਿੱਤਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਡਿਜੀਟਲ ਲਾਇਬ੍ਰੇਰੀ ਹੁਸ਼ਿਆਰਪੁਰ ਇਕ ਲਰਨਿੰਗ ਸੈਂਟਰ ਦੇ ਤੌਰ ’ਤੇ ਉਭਰ ਕੇ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਪ੍ਰਤਿਭਾ ਨਿਖਾਰਨ ਲਈ ਲਾਇਬ੍ਰੇਰੀ ਇਕ ਧੁਰਾ ਬਣੇਗੀ ਅਤੇ ਇਥੇ ਕ੍ਰਿਏਟਿਵ ਤੇ ਇਨੋਵੇਟਿਵ ਗਤੀਵਿਧੀਆਂ ਲਗਾਤਾਰ ਕਰਵਾਈਆਂ ਜਾਣਗੀਆਂ। ਉਹ ਅੱਜ ਲਾਇਬ੍ਰੇਰੀ ਵਿਚ ਜ਼ਿਲ੍ਹਾ ਲਿਟਰੇਰੀ ਸੋਸਾਇਟੀ ਦੇ ਸਹਿਯੋਗ ਨਾਲ ਕਰਵਾਈ ਗਈ 5 ਰੋਜ਼ਾ ‘ਕ੍ਰਿਏਟਿਵ ਰਾਈਟਿੰਗ ਵਰਕਸ਼ਾਪ’ ਦੇ ਸਮਾਪਤੀ ਸਮਾਰੋਹ ਦੌਰਾਨ ਭਾਗੀਦਾਰਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਨਾਮਵਰ ਲੇਖਕ ਅਤੇ ਜ਼ਿਲ੍ਹਾ ਲਿਟਰੇਰੀ ਸੋਸਾਇਟੀ ਦੇ ਚੀਫ ਪੈਟਰਨ ਖੁਸ਼ਵੰਤ ਸਿੰਘ, ਪ੍ਰਧਾਨ ਸਨਾ ਕੇ. ਗੁਪਤਾ, ਸਹਾਇਕ ਕਮਿਸ਼ਨਰ ਵਿਓਮ ਭਾਰਦਵਾਜ, ਸਕੱਤਰ ਰੈੱਡ ਕ੍ਰਾਸ ਮੰਗੇਸ਼ ਸੂਦ ਅਤੇ ਕੈਰੀਅਰ ਕਾਊਂਸਲਰ ਅਦਿਤਿਆ ਰਾਣਾ ਵੀ ਮੌਜੂਦ ਸਨ। ਇਸ ਦੌਰਾਨ ਸਾਰੇ ਭਾਗੀਦਾਰਾਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਗਏ ਅਤੇ ਉਨ੍ਹਾਂ ਦੀ ਫੀਡ ਬੈਕ ਵੀ ਲਈ ਗਈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਸ਼ਿਆਰਪੁਰ ਵਿਖੇ ਆਪਣੀ ਤਰ੍ਹਾਂ ਦੀ ਪਹਿਲੀ ਇਸ 5 ਰੋਜ਼ਾ ‘ਕ੍ਰਿਏਟਿਵ ਰਾਈਟਿੰਗ ਵਰਕਸ਼ਾਪ’ ਵਿਚ ਰੋਜ਼ਾਨਾ ਦੋ ਘੰਟੇ ਦੀ ਕਲਾਸ ਲਗਾਈ ਗਈ, ਜਿਸ ਵਿਚ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਰਾਈਟਿੰਗ ਸਕਿੱਲ ਨੂੰ ਨਿਖਾਰਿਆ ਗਿਆ। ਉਨ੍ਹਾਂ ਦੱਸਿਆ ਕਿ ਆਯੋਜਨ ਦੇ ਪਹਿਲੇ ਦਿਨ ਕ੍ਰਿਏਟਿਵ ਰਾਈਟਿੰਗ ਨਾਲ ਜਾਣੂ ਕਰਵਾਇਆ ਗਿਆ। ਇਸੇ ਤਰ੍ਹਾਂ ਦੂਜੇ ਦਿਨ ਕ੍ਰਾਫਟਿੰਗ ਕੰਪੈÇਲੰਗ ਕਰੈਕਟਰਸ ਤੇ ਸੈਟਿੰਗਜ ਦੀ ਵਿਧੀ ਤਿਆਰ ਕਰਨਾ, ਤੀਜੇ ਦਿਨ ਕਥਾ ਸਰੰਚਨਾ ਅਤੇ ਕਹਾਣੀ ਕਹਿਣ ਦੀ ਤਕਨੀਕ, ਚੌਥੇ ਦਿਨ ਵੱਖ-ਵੱਖ ਲੇਖਨ ਸ਼ੈਲੀਆਂ ਅਤੇ ਸ਼ੈਲੀਆਂ ਦੀ ਖੋਜ ਕਰਨਾ ਅਤੇ ਪੰਜਵੇਂ ਦਿਨ ਸੰਪਾਦਨ ਅਤੇ ਪ੍ਰਤੀਕ੍ਰਿਆ ਦਾ ਸੈਸ਼ਨ ਹੋਇਆ। ਉਨ੍ਹਾਂ ਦੱਸਿਆ ਕਿ ਇਸ ਵਰਕਸ਼ਾਪ ਵਿਚ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ 34 ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ।
ਕੋਮਲ ਮਿੱਤਲ ਨੇ ਦੱਸਿਆ ਕਿ 21 ਜੁਲਾਈ ਨੂੰ ਅਸ਼ੋਕਾ ਯੂਨੀਵਰਸਿਟੀ ਸੋਨੀਪਤ ਵਲੋਂ ਡਿਜੀਟਲ ਲਾਇਬ੍ਰੇਰੀ ਵਿਖੇ ਵਿਸ਼ੇਸ਼ ਤੌਰ ’ਤੇ ਕੈਰੀਅਰ ਕਾਊਂਸÇਲੰਗ ਸੈਮੀਨਾਰ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਇਥੇ ਪ੍ਰਤੀਯੋਗੀ ਪ੍ਰੀਖਿਆ ਦੀ ਤਿਆਰੀ ਵੀ ਕਰਵਾਈ ਜਾਵੇਗੀ।

Advertisements

LEAVE A REPLY

Please enter your comment!
Please enter your name here