ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸੀ.ਜੇ.ਐਮ-ਕਮ-ਸਕੱਤਰ ਅਪਰਾਜਿਤਾ ਜੋਸ਼ੀ ਨੇ ਕੀਤਾ ਬਲਾਇੰਡ ਸਕੂਲ ਮਾਹਿਲਪੁਰ ਦਾ ਦੌਰਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅਮਰਜੋਤ ਭੱਟੀ, ਜਿਲ੍ਹਾ ਅਤੇ ਸ਼ੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਜੀਆਂ ਦੀ ਅਗਵਾਈ ਹੇਠ ਅਪਰਾਜਿਤਾ ਜੋਸ਼ੀ, ਸੀ.ਜੇ.ਐਮ-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਜੀਆਂ ਵਲੋਂ ਬਲਾਇੰਡ ਸਕੂਲ ਮਾਹਿਲਪੁਰ ਜਿਲ੍ਹਾ ਹੁਸ਼ਿਆਰਪੁਰ ਦਾ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਨਿਮਨਹਸਤਾਖਰ ਵਲੋਂ ਬਲਾਇੰਡ ਸਕੂਲ ਦੇ ਬੱਚਿਆ ਦਾ ਹਾਲ ਚਾਲ ਜਾਣਿਆ ਗਿਆ ਅਤੇ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਸਮੱਸਿਆਵਾ ਬਾਰੇ ਬਲਾਇੰਡ ਸਕੂਲ ਦੇ ਪ੍ਰਿੰਸੀਪਲ ਅਤਰ ਸਿੰਘ ਨਾਲ ਵਿਚਾਰ ਵਟਾਦਰਾਂ ਕੀਤਾ ਗਿਆ, ਬੱਚਿਆ ਵਲੋਂ ਆਪਣੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ ਗਿਆ ਅਤੇ ਇਸ ਮੌਕੇ ਤੇ ਨਿਮਨਹਸਤਾਖਰ ਵਲੋਂ ਭਾਈ ਘਨੱਈਆ ਜੀ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ( ਰਜਿਸਟਰਡ) ਦੇ ਸਹਿਯੋਗ ਨਾਲ ਬਲਾਇੰਡ ਸਕੂਲ ਦੇ ਬੱਚਿਆ ਦੀਆਂ ਸਹੂਲਤਾ ਲਈ 11000/- (ਗਿਆਰਾਂ ਹਜ਼ਾਰ ਰੁਪਏ) ਦਾ ਚੈੱਕ ਦਿੱਤਾ ਗਿਆ। ਇਸ ਮੌਕੇ ਤੇ ਨਿਮਨਹਸਤਾਖਰ ਦੇ ਨਾਲ ਭਾਈ ਘਨੱਈਆ ਜੀ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ( ਰਜਿਸਟਰਡ) ਦੇ ਪ੍ਰਧਾਨ ਜਗਮੀਤ ਸਿੰਘ ਸੇਠੀ, ਸਕੱਤਰ ਸੁਰਜੀਤ ਸਿੰਘ ਦੁਆ, ਕੈਸ਼ੀਅਰ ਗੁਰਜੀਤ ਸਿੰਘ ਅਤੇ ਮੈਬਰ ਵਜੋਂ ਮਾਸਟਰ ਗੁਰਦੀਪ ਸਿੰਘ ਰਿਟਾਇਰਡ ਪ੍ਰੋਫੈਸਰ ਬਲਜੀਤ ਸਿੰਘ ਅਤੇ ਜਸਵੀਰ ਸਿੰਘ ਅਤੇ ਐਚ.ਐਸ.ਅਰਨੇਜਾ ਅਤੇ ਡਾਕਟਰ ਮਹਿੰਦਰ ਸਿੰਘ ਸੇਠੀ ਹਾਜਰ ਸਨ। ਅੱਜ ਮਿਤੀ 05.05.2022 ਨੂੰ ਮੌਨੀਟਰਿੰਗ ਅਤੇ ਮੇਨਟਰਿੰਗ ਕਮੇਟੀ ਹੁਸ਼ਿਆਰਪੁਰ ਦੇ ਚੇਅਰਮੈਨ ਜਤਿੰਦਰਪਾਲ ਸਿੰਘ ਖੁਰਮੀ, ਅਡੀਸ਼ਨਲ ਜਿਲ੍ਹਾ ਅਤੇ ਸ਼ੈਸਨ ਜੱਜ,ਹੁਸ਼ਿਆਰਪੁਰ ਜੀਆਂ ਦੀ ਅਗਵਾਈ ਵਿੱਚ ਮੁਫਤ ਕਾਨੂੰਨੀ ਸਹਾਇਤਾ ਮਹੁੱਇਆ ਕਰਵਾਉਣ ਸਬੰਧੀ ਮੀਟਿੰਗ ਕੀਤੀ ਗਈ।

Advertisements

ਇਸ ਮੀਟਿੰਗ ਵਿੱਚ ਮੌਨੀਟਰਿੰਗ ਅਤੇ ਮੇਨਟਰਿੰਗ ਕਮੇਟੀ ਹੁਸ਼ਿਆਰਪੁਰ ਦੇ ਬਤੌਰ ਮੈਂਬਰ ਵਜੋ ਅਪਰਾਜਿਤਾ ਜੋਸ਼ੀ, ਸੀ.ਜੇ.ਐਮ-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਅਤੇ ਮੈਂਬਰ ਚੰਦਰ ਸ਼ੇਖਰ ਮਰਵਾਹਾ ਐਡਵੋਕੇਟ, ਹੁਸ਼ਿਆਰਪੁਰ ਸ਼ਾਮਿਲ ਸਨ । ਉਪਰੋਕਤ ਤੋ ਇਲਾਵਾ ਅੱਜ ਮਿਤੀ 05.05.2022 ਨੂੰ ਸੰਦੀਪ ਕੁਮਾਰ ਜੋਸਨ ਮਾਨਯੋਗ ਅਡੀਸ਼ਨਲ ਜਿਲ੍ਹਾ ਅਤੇ ਸ਼ੈਸਨ ਜੱਜ,ਹੁਸ਼ਿਆਰਪੁਰ ਜੀਆਂ ਦੀ ਅਗਵਾਈ ਹੇਠ ਮਿਤੀ 14.05.2022 ਨੂੰ ਲਗਾਈ ਜਾਣ ਵਾਲੀ ਨੈਸ਼ਨਲ ਲੋਕ ਅਦਾਲਤ ਬਾਰੇ ਸਬ-ਬੋਰਡੀਨੇਟ ਕੋਰਟ, ਹੁਸ਼ਿਆਰਪੁਰ ਦੇ ਜੱਜ ਸਾਹਿਬਾਨ ਨਾਲ ਇਸ ਲੋਕ ਅਦਾਲਤ ਵਿੱਚ ਵੱਧ ਤੋਂ ਵੱਧ ਕੇਸਾ ਦੀ ਸੁਣਵਾਈ ਕਰਨ ਲਈ ਕਿਹਾ ਗਿਆ ਤਾਂ ਜੋ ਆਮ ਜਨਤਾ ਨੂੰ ਇਸ ਲੋਕ ਅਦਾਲਤ ਦਾ ਵੱਧ ਤੋਂ ਵੱਧ ਲਾਭ ਮਿਲ ਸਕੇ ਅਤੇ ਨਾਲ ਇਹ ਵੀ ਕਿਹਾ ਗਿਆ ਕਿ ਪ੍ਰੀ-ਲੀਟੀਗੇਟਿਵ ਕੇਸਾ ਦੀ ਸੁਣਵਾਈ ਵੱਧ ਤੋਂ ਵੱਧ ਕੀਤੀ ਜਾਵੇ ਜਿਸ ਨਾਲ ਆਮ ਜਨਤਾ ਦਾ ਕੋਰਟਾ ਤੇ ਵਿਸ਼ਵਾਸ ਬਣਿਆ ਰਹੇ, ਕਿਉਕਿ ਇਹਨਾਂ ਲੋਕ ਅਦਾਲਤਾ ਵਿੱਚ ਹੋਏ ਫੈਸਲੇ ਦੀ ਕੋਈ ਵੀ ਅਪੀਲ ਨਹੀ ਹੁੰਦੀ, ਇਸ ਲੋਕ ਵਿੱਚ ਕੀਤਾ ਗਿਆ ਫੈਸਲਾ ਅੰਤਿਮ ਹੁੰਦਾ ਹੈ। ਲੋਕ ਅਦਾਲਤ ਵਿੱਚ ਕੀਤੇ ਗਏ ਫੈਸਲੇ ਦੀ ਸਾਰੀ ਕੋਰਟ ਫੀਸ ਵਾਪਿਸ ਹੁੰਦੀ ਹੈ।

LEAVE A REPLY

Please enter your comment!
Please enter your name here