Tuesday, October 27, 2026
Home Punjab ਸਾਬਕਾ ਵਿਧਾਇਕ ਨੂੰ ਈਡੀ ਕੇਸ ‘ਚ ਫਸਾਉਣ ਦੀ ਧਮਕੀ ਦੇ ਕੇ ਪੈਸੇ...

ਸਾਬਕਾ ਵਿਧਾਇਕ ਨੂੰ ਈਡੀ ਕੇਸ ‘ਚ ਫਸਾਉਣ ਦੀ ਧਮਕੀ ਦੇ ਕੇ ਪੈਸੇ ਮੰਗਣ ਵਾਲਾ ਕਾਬੂ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਕਪੂਰਥਲਾ ਪੁਲਿਸ ਨੇ ਸਾਬਕਾ ਵਿਧਾਇਕ ਨੂੰ ਝੂਠੇ ਈਡੀ ਦੇ ਕੇਸ ‘ਚ ਫਸਾਉਣ ਦੀ ਧਮਕੀ ਦੇ ਕੇ ਪੈਸਾ ਵਸੂਲਣ ਦੇ ਸਾਰੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ, ਜੋ ਕਿ ਸਰਾਸਰ ਝੂਠਾ ਪਾਇਆ ਗਿਆ। ਇਹ ਵਿਅਕਤੀ ਜਾਅਲੀ ਈਡੀ ਅਫਸਰ ਬਣ ਕੇ ਸਾਬਕਾ ਐੱਮਐੱਲਏ ਨੂੰ ਫੋਨ ਕਰਕੇ ਈਡੀ ਦਾ ਕੇਸ ਬਣਾਉਣ ਜਾਂ ਉਸ ‘ਚ ਫਸਾਉਣ ਲਈ ਪੈਸਿਆਂ ਦੀ ਮੰਗ ਕਰ ਰਿਹਾ ਸੀ, ਜਿਸ ਨੂੰ ਅੱਜ ਕਪੂਰਥਲਾ ਪੁਲਿਸ ਨੇ ਕਾਬੂ ਕਰ ਲਿਆ ਹੈ। ਇਸ ਸਬੰਧੀ ਪ੍ਰਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਨਵਨੀਤ ਸਿੰਘ ਬੈਂਸ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਨੇ ਦੱਸਿਆ ਕਿ ਨਵਤੇਜ ਸਿੰਘ ਚੀਮਾ ਸਾਬਕਾ ਐੱਮਐੱਲਏ ਹਲਕਾ ਸੁਲਤਨਾਪੁਰ ਲੋਧੀ ਨੇ ਉਨ੍ਹਾਂ ਨੂੰ ਇਤਲਾਹ ਦਿੱਤੀ ਕਿ ਕੋਈ ਅਣਪਛਾਤਾ ਵਿਅਕਤੀ ਆਪਣੇ ਵਟਸਐੱਪ ਨੰਬਰ ਤੋਂ ਉਸ ਦੇ ਮੋਬਾਈਲ ਫੋਨ ਨੰਬਰ ਵਟਸਐੱਪ ‘ਤੇ ਕਾਲਿੰਗ ਕਰ ਕੇ ਆਪਣੇ ਆਪ ਨੂੰ ਈਡੀ ਦਾ ਸੀਨੀਅਰ ਅਧਿਕਾਰੀ ਦੱਸ ਕੇ ਉਸ ਨੂੰ ਕਿਸੇ ਕ੍ਰਿਮੀਨਲ ਕੇਸ ਵਿਚ ਫਸਾਉਣ ਤੇ ਕਢਵਾਉਣ ਲਈ ਮਦਦ ਕਰਨ ਸਬੰਧੀ ਉਸ ‘ਤੇ ਦਬਾਅ ਪਾ ਕੇ 3 ਕਰੋੜ ਰੁਪਏ ਦੀ ਮੰਗ ਕਰ ਰਿਹਾ ਹੈ ਅਤੇ ਵਾਰ-ਵਾਰ ਉਸ ਨੂੰ ਫੋਨ ਕਰ ਕੇ ਤੰਗ ਕਰ ਰਿਹਾ ਹੈ, ਜਿਸ ਨੂੰ ਬੜੀ ਗੰਭੀਰਤਾ ਨਾਲ ਲੈ ਕੇ ਤੁਰੰਤ ਹਰਵਿੰਦਰ ਸਿੰਘ ਪੁਲਿਸ ਕਪਤਾਨ (ਤਫਤੀਸ਼) ਕਪੂਰਥਲਾ ਦੀ ਨਿਗਰਾਨੀ ਹੇਠ ਇਕ ਟੀਮ ਤਿਆਰ ਕੀਤੀ ਤੇ ਇਸ ਵਿਅਕਤੀ ਨੂੰ ਤੁਰੰਤ ਗਿ੍ਫਤਾਰ ਕਰਨ ਲਈ ਹਦਾਇਤ ਕੀਤੀ।

Advertisements

ਉਨ੍ਹਾਂ ਦੱਸਿਆ ਕਿ ਇਸ ਟੀਮ ਨੇ ਮੁਕੱਦਮਾ ਥਾਣਾ ਸੁਲਤਾਨਪੁਰ ਲੋਧੀ ਦਰਜ ਕਰ ਕੇ ਤਫਤੀਸ਼ ਅਮਲ ਵਿਚ ਲਿਆਂਦੀ, ਜੋ ਇਸ ਟੀਮ ਨੇ ਪੁਲਿਸ ਕਪਤਾਨ ਤਫਤੀਸ਼ ਕਪੂਰਥਲਾ ਦੀ ਨਿਗਰਾਨੀ ‘ਚ ਬੜੀ ਮਿਹਨਤ ਤੇ ਲਗਨ ਨਾਲ ਡਿਊਟੀ ਕਰ ਕੇ ਆਪਣੇ ਖਾਸ ਸੋਰਸ ਤੋਂ ਪਤਾ ਲਗਾ ਕੇ ਟੈਲੀਫੋਨ ਕਾਲ ਕਰਨ ਵਾਲੇ ਵਿਅਕਤੀ ਨੂੰ ਅੱਜ ਪੁੱਲ ਤਲਵੰਡੀ ਚੌਧਰੀਆਂ ਸੁਲਤਾਨਪੁਰ ਲੋਧੀ ਤੋਂ ਪੈਸਿਆ ਦੀ ਰਾਸ਼ੀ ਲੈਣ ਆਏ ਨੂੰ ਆਪਣੀ ਟੀਮ ਨਾਲ ਗਿ੍ਫ਼ਤਾਰ ਕੀਤਾ, ਜਿਸ ਦਾ ਨਾਮ ਅਮਨ ਸ਼ਰਮਾ ਪੁੱਤਰ ਦੁਰਗਾ ਦਾਸ ਵਾਸੀ ਮੁਹੱਲਾ ਨੇਹਰੂ ਕਲੋਨੀ ਮਜੀਠਾ ਰੋਡ ਅੰਮਿ੍ਤਸਰ ਹੈ।

ਐੱਸਐੱਸਪੀ ਕਪੂਰਥਲਾ ਨੇ ਦੱਸਿਆ ਕਿ ਪਿਛਲੇ ਕਾਫੀ ਦਿਨਾਂ ਤੋਂ ਪੰਜਾਬ ‘ਚ ਲੀਡਰਾਂ ਨੂੰ ਪੈਸੇ ਮੰਗਣ ਦੇ ਨਾਮ ‘ਤੇ ਧਮਕੀ ਭਰੇ ਫੋਨ ਆ ਰਹੇ ਹਨ, ਜਿਨ੍ਹਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੁਲਿਸ ਪੂਰੀ ਮੁਸ਼ਤੈਦੀ ਨਾਲ ਕੰਮ ਕਰ ਰਹੀ ਹੈ, ਉੱਥੇ ਇਸ ਲੜੀ ਤਹਿਤ ਕਪੂਰਥਲਾ ਪੁਲਿਸ ਨੇ ਸਾਬਕਾ ਐੱਮਐੱਲਏ ਨੂੰ ਝੂਠੇ ਈਡੀ ਦੇ ਕੇਸ ‘ਚ ਫਸਾਉਣ ਦੀ ਧਮਕੀ ਦੇ ਕੇ ਪੈਸਾ ਵਸੂਲਣ ਆਏ ਅਮਨ ਸ਼ਰਮਾ ਨੂੰ ਅੱਜ ਗਿ੍ਫਤਾਰ ਕਰ ਕੇ ਇਸ ਸਾਰੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ, ਜੋ ਕਿ ਸਰਾਸਰ ਝੂਠਾ ਪਾਇਆ ਗਿਆ। ਅਮਨ ਸ਼ਰਮਾ ਜਾਅਲੀ ਈਡੀ ਅਫਸਰ ਬਣ ਕੇ ਸਾਬਕਾ ਐੱਮਐੱਲਏ ਨੂੰ ਫੋਨ ਕਰ ਕੇ ਈਡੀ ਦੇ ਕੇਸ ‘ਚੋਂ ਬਣਾਉਣ ਜਾਂ ਫਸਾਉਣ ਲਈ ਪੈਸਿਆ ਦੀ ਮੰਗ ਕਰ ਰਿਹਾ ਹੈ। ਅਮਨ ਸ਼ਰਮਾ ਪਾਸੋਂ ਹੋਰ ਵੀ ਪੁਛਗਿੱਛ ਕੀਤੀ ਜਾ ਰਹੀ ਹੈ ਕਿ ਉਸ ਨੇ ਹੋਰ ਕਿਹੜੇ-ਕਿਹੜੇ ਲੀਡਰਾਂ ਜਾਂ ਕਿਸੇ ਪਾਸ਼ ਵਿਅਕਤੀ ਨੂੰ ਅਜਿਹੇ ਫੋਨ ਕੀਤੇ ਹਨ ਜਾਂ ਕਿਸੇ ਪਾਸੋਂ ਫਿਰੋਤੀ ਵਸੂਲੀ ਹੈ।

ਅਮਨ ਸ਼ਰਮਾ ਵੱਲੋਂ ਵਰਤੀ ਜਾ ਰਹੀ ਸਿੰਮ ਉਸ ਨੇ ਕਿਸੇ ਜਾਅਲੀ ਐਡਰੈਸ ਤੋਂ ਵੱਧ ਪੈਸੇ ਦੇ ਕੇ ਲਈ ਹੋਈ ਹੈ, ਜਿਸ ਬਾਰੇ ਵੀ ਦੌਰਾਨੇ ਤਫਤੀਸ਼ ਪਤਾ ਕਰ ਕੇ ਇਸ ‘ਚ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਜਾਣਕਾਰੀ ਦਿੰਦਿਆਂ ਐੱਸਐੱਸਪੀ ਨੇ ਦੱਸਿਆ ਕਿ ਗਿ੍ਫਤਾਰ ਕੀਤੇ ਅਮਨ ਸ਼ਰਮਾ ਦਾ ਭਰਾ ਗੌਰਵ ਕੁਮਾਰ ਉਰਫ ਗੋਰਾ ਵੀ ਇਸੇ ਤਰਾਂ੍ਹ ਕਈ ਲੀਡਰਾਂ ਨੂੰ ਫੋਨ ਕਰ ਕੇ ਪੈਸਿਆਂ ਦੀ ਵਸੂਲੀ ਕਰਦਾ ਰਿਹਾ ਹੈ। ਜਿਸ ਬਾਰੇ ਪਤਾ ਲੱਗਣ ‘ਤੇ ਉਸ ਨੂੰ ਜੈਪੁਰ (ਰਾਜਸਥਾਨ) ਪੁਲਿਸ ਨੇ ਗਿ੍ਫਤਾਰ ਕਰ ਲਿਆ ਹੈ ਜੋ ਹੁਣ ਜੇਲ੍ਹ ‘ਚ ਬੰਦ ਹੈ। ਅਮਨ ਸ਼ਰਮਾ ਪ੍ਰਰਾਈਵੇਟ ਤੌਰ ਤੇ ਕਚਿਹਰੀ ਅਮਿ੍ਤਸਰ ਵਿੱਚ ਕੰਮ ਕਰਦਾ ਹੈ।

LEAVE A REPLY

Please enter your comment!
Please enter your name here