ਜਲੰਧਰ: ਡਿਪਟੀ ਕਮਿਸ਼ਨਰ ਨੇ ਧੋਗੜੀ ਉਦਯੋਗਿਕ ਖੇਤਰ ਦਾ ਕੀਤਾ ਦੌਰਾ, ਸੁਣੀਆਂ ਉਦਯੋਗਪਤੀਆਂ ਦੀਆਂ ਮੁਸ਼ਕਿਲਾਂ

ਜਲੰਧਰ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਉਦਯੋਗਿਕ ਜ਼ੋਨ ਰਾਏਪੁਰ-ਰਸੂਲਪੁਰ ਅਤੇ ਧੋਗੜੀ ਪਿੰਡਾਂ ਵਿਚ ਲਿੰਕ ਸੜਕਾਂ ਨੂੰ ਚੌੜਾ ਕਰਨ, ਮਜ਼ਬੂਤ ਕਰਨ ਅਤੇ ਲਿੰਕ ਸੜਕਾਂ ਦੇ ਨਿਰਮਾਣ ਦਾ ਕੰਮ ਜਲਦੀ ਹੀ ਸ਼ੁਰੂ ਹੋ ਜਾਵੇਗਾ ਕਿਉਂਕਿ ਪੰਜਾਬ ਸਰਕਾਰ ਵੱਲੋਂ 4.72 ਕਿਲੋਮੀਟਰ ਲੰਬੀ ਸੜਕ ਲਈ 3.25 ਕਰੋੜ ਰੁਪਏ ਦਾ ਐਸਟੀਮੇਟ ਪਹਿਲਾਂ ਹੀ ਪ੍ਰਵਾਨ ਕਰ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਪਿੰਡ ਧੋਗੜੀ ਦੇ ਉਦਯੋਗਿਕ ਜ਼ੋਨ ਦਾ ਦੌਰਾ ਕਰ ਰਹੇ ਸਨ, ਜਿਥੇ ਉਹਨਾਂ ਉਦਯੋਗਪਤੀਆਂ ਨਾਲ ਗੱਲਬਾਤ ਕਰਦਿਆਂ ਉਨਾਂ ਦੀਆਂ ਮੁਸ਼ਕਿਲਾਂ ਸੁਣੀਆਂ ।

Advertisements

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਇਸ ਉਦਯੋਗਿਕ ਸੜਕ ਦੇ ਨਿਰਮਾਣ ਲਈ ਪ੍ਰਸ਼ਾਸਕੀ ਮਨਜ਼ੂਰੀ ਮਿਲਣ ਤੋਂ ਬਾਅਦ ਇਸ ਸੜਕ ਲਈ ਈ-ਟੈਂਡਰਿੰਗ ਦੀ ਪ੍ਰਕਿਰਿਆ ਚੱਲ ਰਹੀ ਹੈ। ਉਨਾਂ ਆਸ ਪ੍ਰਗਟ ਕੀਤੀ ਕਿ ਇਸ ਸੜਕ ਦਾ ਨਿਰਮਾਣ, ਇਸ ਨੂੰ ਚੌੜਾ ਕਰਨ ਅਤੇ ਮਜ਼ਬੂਤ ਕਰਨ ਦਾ ਕੰਮ ਜਲਦੀ ਹੀ ਸ਼ੁਰੂ ਹੋ ਜਾਵੇਗਾ, ਜਿਸ ਨਾਲ ਧੋਗੜੀ ਅਤੇ ਰਾਏਪੁਰ ਰਸੂਲਪੁਰ ਪਿੰਡਾਂ ਦੇ ਵੱਡੀ ਗਿਣਤੀ ਉਦਯੋਗਾਂ ਨੂੰ ਲਾਭ ਮਿਲੇਗਾ। ਡਿਪਟੀ ਕਮਿਸ਼ਨਰ ਨੇ ਜਨਰਲ ਮੈਨੇਜਰ ਇੰਡਸਟਰੀ ਸੁਖਪਾਲ ਸਿੰਘ ਅਤੇ ਸੀਨੀਅਰ ਇੰਡਸਟਰੀ ਅਫਸਰ ਮਨਜੀਤ ਸਿੰਘ ਲਾਲੀ ਨਾਲ ਕੁਝ ਉਦਯੋਗਾਂ ਦਾ ਦੌਰਾ ਕੀਤਾ ਅਤੇ ਉਦਯੋਗਪਤੀਆਂ ਨੂੰ ਜ਼ਿਲਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਤੌਰ ‘ਤੇ ਇਸ ਮੁਸ਼ਕਿਲ ਸਮੇਂ ਵਿੱਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

ਸਨਅਤ ਨੂੰ ਸਾਡੀ ਆਰਥਿਕਤਾ ਦੀ ਰੀੜ ਦੀ ਹੱਡੀ ਕਰਾਰ ਦਿੰਦਿਆਂ ਥੋਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਉਦਯੋਗਾਂ ਦੀਆਂ ਸਾਰੀਆਂ ਮੁਸ਼ਕਿਲਾਂ ਦਾ ਹੱਲ ਕਰਨ ਲਈ ਪੂਰੀ ਤਰ•ਾਂ ਵਚਨਬੱਧ ਹੈ। ਉਹਨਾਂ ਅੱਗੇ ਕਿਹਾ ਕਿ ਸਰਕਾਰ ਵੱਲੋਂ ਉਦਯੋਗਾਂ ਨੂੰ ਲਾਭ ਪਹੁੰਚਾਉਣ ਲਈ ਵੱਖ-ਵੱਖ ਯੋਜਨਾਵਾਂ ਸ਼ੁਰੂ ਕਰਨ ਤੋਂ ਇਲਾਵਾ ਕਈ ਉਦਯੋਗ ਪੱਖੀ ਫੈਸਲੇ ਲਏ ਗਏ ਹਨ। ਧੋਗੜੀ ਉਦਯੋਗਿਕ ਸੜਕ ਦੇ ਨਿਰਮਾਣ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸੜਕ ਦਾ ਕੁੱਲ 4.728 ਕਿਲੋਮੀਟਰ ਲੰਬਾ ਹਿੱਸਾ ਬਣਾਇਆ ਜਾ ਰਿਹਾ ਹੈ ਜਿਸ ਤਹਿਤ ਤਕਰੀਬਨ 3.25 ਕਰੋੜ ਰੁਪਏ ਦੀ ਲਾਗਤ ਨਾਲ ਇਸ ਨੂੰ ਚੌੜਾ ਕਰਨ, ਕਾਰਪੇਟਿੰਗ ਅਤੇ ਮਜ਼ਬੂਤ ਕਰਨ ਦੇ ਕੰਮ ਸ਼ਾਮਲ ਹਨ। ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਨੇਕ ਚੰਦ ਨੇ ਦੱਸਿਆ ਕਿ ਇਸ ਪ੍ਰੋਜੈਕਟ ਵਿਚ ਮੌਜੂਦਾ ਕੁਝ ਸੜਕਾਂ ਨੂੰ ਮੌਜੂਦਾ 10 ਫੁੱਟ ਤੋਂ ਪ੍ਰਸਤਾਵਿਤ 16 ਫੁੱਟ ਤੱਕ ਚੌੜਾ ਕਰਨਾ ਅਤੇ ਬਾਕੀ ਹਿੱਸੇ ਨੂੰ ਮਜ਼ਬੂਤ ਕਰਨਾ ਸ਼ਾਮਲ ਹੈ। ਉਨ•ਾਂ ਕਿਹਾ ਕਿ ਅਧਿਕਾਰੀਆਂ ਵੱਲੋਂ ਪ੍ਰਸ਼ਾਸਨਿਕ ਮਨਜ਼ੂਰੀ ਮਿਲ ਜਾਣ ‘ਤੇ ਈ-ਟੈਂਡਰਿੰਗ ਤੁਰੰਤ ਸ਼ੁਰੂ ਹੋ ਜਾਵੇਗੀ । ਇਸ ਮੌਕੇ ਜਲੰਧਰ ਚੈਂਬਰ ਆਫ ਇੰਡਸਟਰੀਜ਼ ਐਂਡ ਕਾਮਰਸ ਦੇ ਜਨਰਲ ਸਕੱਤਰ ਚਰਨਜੀਤ ਸਿੰਘ ਮੰਗੀ, ਉਦਯੋਗਪਤੀ ਨਰੇਸ਼ ਤਿਵਾੜੀ, ਅਸ਼ਵਨੀ ਵਿਕਟਰ, ਸ਼ਰਦ ਅਗਰਵਾਲ, ਸ਼ਾਂਤ ਗੁਪਤਾ, ਜੋਤੀ ਪ੍ਰਕਾਸ਼, ਦੀਪਕ ਅਗਰਵਾਲ, ਅਸ਼ਵਨੀ ਅਗਰਵਾਲ ਅਤੇ ਨਰਿੰਦਰ ਸਿੰਘ ਮੌਜੂਦ ਸਨ ।

LEAVE A REPLY

Please enter your comment!
Please enter your name here