ਕਰਫਿਓ ਦੋਰਾਨ ਦੁੱਧ ਪ੍ਰਾਪਤ ਕਰਨ ਸਮੇਂ ਦੌਰਾਨ ਸੋਸ਼ਨ ਡਿਸਟੈਂਸ ਦਾ ਧਿਆਨ ਰੱਖਣ ਲੋਕ: ਡਿਪਟੀ ਕਮਿਸ਼ਨਰ

ਪਠਾਨਕੋਟ (ਦ ਸਟੈਲਰ ਨਿਊਜ਼)। ਕਰੋਨਾ ਵਾਇਰਸ ਦੇ ਵਿਸਥਾਰ ਨੂੰ ਰੋਕਣ ਲਈ ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਲਗਾਏ ਕਰਫਿਓ ਦੋਰਾਨ ਜਿਲਾ ਪ੍ਰਸਾਸਨ ਵੱਲੋਂ ਪਿਛਲੇ 2 ਦਿਨਾਂ ਤੋਂ ਪਠਾਨਕੋਟ ਨਿਵਾਸੀਆਂ ਨੂੰ ਡੋਰ-ਟੂ-ਡੋਰ ਅਤੇ ਡੇਅਰੀਆਂ ਤੇ ਨਿਰਵਿਗਨ ਦੁੱਧ ਦੀ ਸਪਲਾਈ ਕੀਤੀ ਜਾ ਰਹੀ ਅਤੇ ਅੱਗੇ ਵੀ ਬੰਦ ਦੇ ਦੌਰਾਨ ਇਸੇ ਹੀ ਤਰਾਂ ਦੁੱਧ ਦੀ ਸਪਲਾਈ ਜਾਰੀ ਰਹੇਗੀ, ਲੋਕਾਂ ਨੂੰ ਅਪੀਲ ਹੈ ਕਿ ਡੇਅਰੀਆਂ ਤੇ ਦੁੱਧ ਲੈਣ ਸਮੇਂ ਬਣਾਏ ਸਰਕਲਾਂ ਵਿੱਚ ਹੀ ਖੜੇ ਹੋਣ ਅਤੇ ਹਰੇਕ ਵਿਅਕਤੀ ਤੋਂ ਕਰੀਬ 1 ਮੀਟਰ ਦੀ ਦੂਰੀ ਬਣਾ ਕੇ ਰੱਖੀ ਜਾਵੇ। ਇਹ ਪ੍ਰਗਟਾਵਾ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।

Advertisements

ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਕਰਫਿਓ ਦੋਰਾਨ ਲੋਕਾਂ ਨੂੰ ਦੁੱਧ ਦੀ ਕਿੱਲਤ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਜਿਲਾ ਪ੍ਰਸਾਸਨ ਵੱਲੋਂ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਅਧੀਨ ਡੇਅਰੀ ਚਲਾਉਂਣ ਵਾਲੇ ਅਤੇ ਘਰ-ਘਰ ਜਾ ਕੇ ਦੁੱਧ ਸਪਲਾਈ ਕਰਨ ਵਾਲੇ ਲੋਕਾਂ ਨੂੰ ਕਰਫਿਓ ਪਾਸ ਦਿੱਤੇ ਗਏ ਹਨ। ਉਨਾਂ ਦੱਸਿਆ ਕਿ ਸ਼ੁਕਰਵਾਰ ਨੂੰ ਵੇਰਕਾ ਦੁੱਧ ਵੱਲੋਂ 4774 ਲੀਟਰ, ਮਦਰ ਡੇਅਰੀ ਵੱਲੋਂ 3780 ਲੀਟਰ, ਅਮੂਲ ਵੱਲੋਂ 10356 ਲੀਟਰ, ਸ਼ਿੰਦੇ ਦੀ ਹੱਟੀ ਤੋਂ 560 ਲੀਟਰ ਦੁੱਧ ਦੀ ਸਪਲਾਈ ਕੀਤੀ ਗਈ ਅਤੇ ਇਸ ਤੋਂ ਇਲਾਵਾ ਵੇਰਕਾ ਕੋਲ 572 ਲੀਟਰ, ਅਮੂਲ ਕੋਲ 200 ਲੀਟਰ ਅਤੇ ਸ਼ਿੰਦੇ ਦੀ ਹੱਟੀ ਤੇ 90 ਲੀਟਰ ਦੁੱਧ ਵੱਧ ਗਿਆ। ਉਨਾਂ ਦੱਸਿਆ ਕਿ ਉਪਰੋਕਤ ਵੱਲੋਂ ਸ਼ੁਕਰਵਾਰ ਨੂੰ ਸਹਿਰ ਅੰਦਰ 19470 ਲੀਟਰ ਦੁੱਧ ਦੀ ਵਿਕਰੀ ਕੀਤੀ ਗਈ ਅਤੇ 862 ਲੀਟਰ ਦੁੱਧ ਵੱਧ ਗਿਆ।

ਉਨਾਂ ਦੱਸਿਆ ਕਿ ਇਸੇ ਹੀ ਤਰਾਂ ਵੱਖ ਵੱਖ ਗਲੀ ਮੁਹੱਲਿਆਂ ਲਈ ਦੁੱਧ ਦਾ ਕਾਰੋਬਾਰ ਕਰਨ ਵਾਲਿਆਂ ਵੱਲੋਂ ਵੀ ਕਰੀਬ 8 ਹਜਾਰ ਲੀਟਰ ਦੁੱਧ ਦੀ ਸਪਲਾਈ ਘਰ-ਘਰ ਕੀਤੀ ਗਈ, ਉਨਾਂ ਕਿਹਾ ਕਿ ਲੋਕਾਂ ਅੱਗੇ ਇੱਕ ਹੀ ਅਪੀਲ ਹੈ ਕਿ ਡੇਅਰੀਆਂ ਤੋਂ ਦੁੱਧ ਲੈਣ ਲੱਗਿਆ ਬਣਾਏ ਗਏ ਸਰਕਲਾਂ ਵਿੱਚ ਹੀ ਖੜੇ ਹੋਣ ਅਤੇ ਸੋਸ਼ਲ ਡਿਸਟੈਂਸ ਦਾ ਵਿਸ਼ੇਸ ਧਿਆਨ ਰੱਖਿਆ ਜਾਵੇ। ਉਨਾਂ ਕਿਹਾ ਕਿ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਦੁੱਧ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਹੋਵੇਗਾ ਅਤੇ ਭਵਿੱਖ ਵਿੱਚ ਵੀ ਦੁੱਧ ਦੀ ਸਪਲਾਈ ਇਸੇ ਹੀ ਤਰਾਂ ਜਾਰੀ ਰਹੇਗੀ। ਉਨਾਂ ਕਿਹਾ ਕਿ ਕੁਲਭੂਸਣ ਸ਼ਰਮਾ ਡਿਪਟੀ ਡਾਇਰੈਕਟਰ ਐਨੀਮਲ ਹੈਜਬੈਂਡਰੀ ਦੀ ਦੇਖ-ਰੇਖ ਵਿੱਚ ਦੁੱਧ ਦੀ ਸਪਲਾਈ ਕੀਤੀ ਜਾ ਰਹੀ ਹੈ। ਉਨਾਂ ਲੋਕਾਂ ਅੱਗੇ ਅਪੀਲ ਕਰਦਿਆਂ ਕਿਹਾ ਕਿ ਸ਼ਾਂਤੀ ਬਣਾਈ ਰੱਖਣ, ਘਰਾਂ ਤੋਂ ਬਾਹਰ ਨਾ ਨਿਕਲਣ, ਜਿਲਾ ਪ੍ਰਸ਼ਾਸਨ ਦਾ ਸਹਿਯੋਗ ਕਰਨ।

LEAVE A REPLY

Please enter your comment!
Please enter your name here