ਜਿਲੇ ਵਿੱਚ ਕੋਰੋਨਾ ਦੇ 5 ਮਰੀਜਾਂ ਦੀ ਰਿਪੋਰਟ ਪਾਜਿਟਿਵ: ਡਾ. ਜਸਵੀਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਿਲੇ ਦੇ ਪੋਜਿਟਿਵ ਮਰੀਜਾਂ ਦੇ ਸਪੰਰਕ ਵਿੱਚ ਆਉਣ ਵਾਲੇ ਵਿਅਕਤੀਆਂ ਦੇ ਇਕੱਤਰ ਹੁਣ ਤੱਕ 96 ਮਰੀਜਾਂ ਦੇ ਸੈਂਪਲ ਵਿੱਚ 67 ਮਰੀਜਾਂ ਦੀ ਜਾਂਚ ਰਿਪੋਟ ਆ ਗਈ ਹੈ।

Advertisements

ਜਿਸ ਵਿੱਚ 3 ਹੋਰ ਨਵੇ ਮਰੀਜ ਪਾਜਿਟਿਵ ਹੋਣ ਨਾਲ ਜਿਲੇ ਅੰਦਰ ਕਰੋਨਾ ਦੇ ਮਰੀਜਾ ਦੀ ਗਿਣਤੀ 5 ਹੋ ਚੁੱਕੀ ਹੈ। ਇਹ ਮਰੀਜ ਬਲਾਕ ਪੋਸੀ ਦੇ ਪਿੰਡ ਮਰੋਵਾਲੀ ਦੇ ਪਹਿਲਾਂ ਤੋ ਪ੍ਰਭਾਵਿਤ ਮਰੀਜ ਹਰਭਜਨ ਸਿੰਘ ਦੇ ਪਰਿਵਾਰਿਕ ਮੈਂਬਰ ਉਸਦੀ ਪਤਨੀ ਪਰਮਜੀਤ ਕੋਰ 60 ਸਾਲ, ਉਸ ਦੀ ਨੂੰਹ ਗੁਰਪ੍ਰੀਤ ਕੋਰ ਉਮਰ 28 ਸਾਲ ਅਤੇ ਗੁਆਢੀ ਸੁਰਿੰਦਰ ਕੋਰ 66 ਪਤਨੀ ਬਲਦੇਵ ਸਿਘ ਪਾਏ ਗਏ ਹਨ। ਇਸ ਪਿੰਡ ਆਸ-ਪਾਸ ਦੇ ਪਿੰਡ ਬਸਿਆਲ, ਐਮਾਂ ਜੱਟਾ, ਪੰਡੋਰੀ, ਬਿੰਜੋ, ਸੋਹਨੀ ਆਦਿ ਨੂੰ ਸੀਲ ਕੀਤਾ ਜਾ ਚੁੱਕਾ ਹੈ ਅਤੇ ਪਾਜਿਟਿਵ ਮਰੀਜ ਦੇ ਸੰਪਰਕ ਵਿੱਚ ਆਉਣ ਵਾਲੇ ਵਿਆਤਕੀਆਂ ਦੀ ਭਾਲ ਕਰਕੇ ਉਹਨਾਂ ਨੂੰ ਸਕਰੀਨਿੰਗ ਕੀਤਾ ਜਾ ਰਿਹਾ ਹੈ।

ਹੋਰ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ.ਜਸਬੀਰ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਵਿੱਚ 9 ਮਰੀਜ ਦਾਖਿਲ ਹਨ, ਜੋ ਮੋਰਾਵਾਲੀ, ਮਦਵਾਣੀ ਅਤੇ ਸੈਲਾ ਖੁਰਦ ਨਾਲ ਸਬੰਧਿਤ ਹਨ ਵੀ ਇਸ ਪੋਜਿਟਿਵ ਮਰੀਜ ਦੇ ਸਪੰਰਕ ਵਿੱਚ ਸਨ। ਸਿਹਤ ਵਿਭਾਗ ਦੀਆ ਟੀਮਾਂ ਵਲੋਂ ਪ੍ਰਭਾਵਿਤ ਪਿੰਡਾਂ ਵਿਖੇ ਜਾ ਕੇ ਅੱਜ 20 ਸੈਂਪਲ ਹੋਰ ਇਕੱਤਰ ਕੀਤੇ ਗਏ। ਜਿਨਾਂ ਅਗਲੇਰੀ ਜਾਂਚ ਲਈ ਲੈਬ ਭੇਜ ਦਿੱਤਾ ਜਾਵੇਗਾ।

ਉਹਨਾਂ ਕਿਹਾ ਕਿ ਇਸ ਬਿਮਾਰੀ ਦੇ 80 ਪ੍ਰਤੀਸ਼ਤ ਤੱਕ ਪਾਜਿਟਿਵ ਕੇਸ ਘਰ ਵਿੱਚ ਇਕਾਤਵਾਸ ਵਿੱਚ ਰਹਿ ਕੇ ਨਿਜੀ ਸਿਹਤ ਸਫਾਈ, ਹੱਥਾਂ ਦੀ ਸਫਾਈ, ਮੂੰਹ ਤੇ ਮਾਸਿਕ ਅਤੇ ਸੰਤਲਿਤ ਖੁਰਾਕ ਆਦਿ ਲੈਣ ਨਾਲ ਠੀਕ ਹੋ ਜਾਦੇ ਹਨ । ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਬੁਖਾਰ, ਖਾਂਸੀ, ਜੁਕਾਮ, ਨਿਸ਼ਾ ਆਦਿ ਤੋ ਪ੍ਰਭਾਵਿਤ ਲੱਛਣਾ ਵਾਲੇ ਵਿਆਕਤੀਆਂ ਨੂੰ ਆਪਣੀ ਸਿਹਤ ਸੰਬਧੀ ਜਾਣਕਾਰੀ ਨਜਦੀਕੀ ਸੰਸਥਾਂ ਤੇ ਦਿੱਤੀ ਜਾਵੇ ।

LEAVE A REPLY

Please enter your comment!
Please enter your name here