ਪਾਵਰਕਾਮ ਸੀਐਚਬੀ ਠੇਕਾ ਕਾਮੇ ਦੀ ਕੰਮ ਕਰਦੇ ਦੌਰਾਨ ਕਰੰਟ ਲੱਗਣ ਕਾਰਨ ਹੋਈ ਮੌਤ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼): ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਸਰਕਲ ਹੁਸ਼ਿਆਰਪੁਰ ਦੇ ਪ੍ਰਧਾਨ ਇੰਦਰਪ੍ਰੀਤ ਸਿੰਘ ਵਲੋਂ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਅਸੀਂ ਪਾਵਰਕੌਮ ਵਿੱਚ ਪੰਜਾਬ ਸਰਕਾਰ ਦੀ ਘਟੀਆ ਪਾਲਸੀ ਦੌਰਾਨ ਠੇਕੇ ਤੇ ਰੱਖੇ ਹੋਏ ਹਾਂ। ਅਸੀਂ ਘਰ ਘਰ ਤੱਕ ਬਿਜਲੀ ਸਪਲਾਈ ਨੂੰ ਬਹਾਲ ਰੱਖਦੇ ਹਾਂ ਪਰ ਫਿਰ ਵੀ ਸਾਨੂੰ ਨਰਕ ਦੀ ਜ਼ਿੰਦਗੀ ਬਤੀਤ ਕਰਨੀ ਪੈ ਰਹੀ ਹੈ ਕਿਉਕਿ ਘਰ-ਘਰ ਤੱਕ ਬਿਜਲੀ ਸਪਲਾਈ ਨੂੰ ਬਹਾਲ ਰੱਖਦੇ ਰੱਖਦੇ ਸਾਡੇ ਆਪ ਦੇ ਘਰ ਦਾ ਚਿਰਾਗ ਬੁਝ ਜਾਂਦਾ ਹੈ ਜਿਵੇਂ ਕਿ ਮਿਤੀ 21-09-2022 ਹੁਸ਼ਿਆਰਪੁਰ ਸਰਕਲ ਦੀ ਸਬ ਅਰਬਨ ਡਿਵੀਜਨ ਦੀ ਸਬ ਡਵੀਜ਼ਨ ਰਿਹਾਣਾ ਜੱਟਾਂ ਵਿੱਚ 11 ਕੇ ਵੀ ਹਾਈਵੋਲਟੇਜ ਦਾ ਕੰਮ ਕਰਦੇ ਦੋਰਾਨ ਸਾਡਾ ਸੀ ਐਚ ਬੀ ਸਾਥੀ ਲੱਖਵਿੰਦਰ ਸਿੰਘ ਪੁੱਤਰ ਸਵਰਗਵਾਸੀ ਲੱਛਮਣ ਦਾਸ ਜੋ ਕਿ ਫਗਵਾੜਾ ਰੋਡ ਤੇ ਸਥਿਤ ਪਿੰਡ ਮੋਨਾ ਕਲਾਂ ਦੇ ਰਹਿਣ ਵਾਲਾ ਸੀ। 

Advertisements

ਪਿੰਡ ਭਬਿਆਣਾ ਵਿਖੇ ਕੰਮ ਕਰਦਿਆ ਦੌਰਾਨ 11 ਕੇ ਵੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ। ਪੰਜਾਬ ਸਰਕਾਰ ਦੀ ਘਟੀਆ ਪਾਲਸੀ ਕਾਰਨ ਅਸੀਂ ਠੇਕੇਦਾਰੀ ਸਿਸਟਮ ਵਿੱਚ ਆਪਣੀ ਜ਼ਿੰਦਗੀ ਨਰਕ ਵਾਲੀ ਭੋਗ ਰਹੇ ਹਾਂ। ਪੰਜਾਬ ਸਰਕਾਰ ਵੱਲੋਂ ਪੀ ਐਸ ਪੀ ਸੀ ਐਲ ਵਿੱਚ ਲਿਆਂਦੀਆਂ ਗਈਆਂ ਕੰਪਨੀਆਂ ਵਿੱਚ ਸਾਨੂੰ ਨਿਗੂਣੀਆਂ ਤਨਖ਼ਾਹਾਂ ਤੇ ਰੱਖਿਆ ਗਿਆ ਹੈ। ਜਿਸ ਨਾਲ ਸਾਡੇ ਘਰ ਦਾ ਗੁਜ਼ਾਰਾ ਚੱਲਣਾ ਵੀ ਬਹੁਤ ਮੁਸ਼ਕਿਲ ਹੈ। ਕਿਸੇ ਵੀ ਅਧਿਕਾਰੀ ਨੇ ਹਾਲੇ ਤਕ ਉਸ ਦੀ ਸਾਰ ਨਹੀਂ ਲਈ। ਪਿਛਲੇ ਦਿਨੀਂ ਪੰਜਾਬ ਸਰਕਾਰ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ ਟੀ ਓ ਨਾਲ ਵੀ ਚੰਡੀਗੜ੍ਹ ਵਿਖੇ ਮੀਟਿੰਗ ਹੋਈ ਸੀ ਉਸ ਵਿਚ ਵੀ ਅਸੀਂ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਕਿ ਸਾਡਾ ਕੰਮ ਕਿੰਨਾ ਜੋਖਮ ਭਰਿਆ ਹੈ। ਪੰਜਾਬ ਦੇ ਘਰ-ਘਰ ਤੱਕ ਬਿਜਲੀ ਸਪਲਾਈ ਨੂੰ ਬਹਾਲ ਰੱਖਦੇ ਹੋਏ ਸਾਡੇ ਕਈ ਸਾਥੀ ਕਰੰਟ ਲੱਗਣ ਕਾਰਨ ਅਪੰਗ ਹੋ ਗਏ ਕਈ ਸਾਥੀ ਇਸ ਦੁਨੀਆਂ ਨੂੰ ਛੱਡ ਕੇ ਚਲੇ ਗਏ ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਇਕ ਰੁਪਇਆ ਵੀ ਨਹੀਂ ਦਿੱਤਾ ਗਿਆ।

ਸਾਡੇ ਸਾਥੀ ਪੰਜਾਬ ਦੇ ਘਰ ਘਰ ਤੱਕ ਬਿਜਲੀ ਬਹਾਲ ਰੱਖਣ ਲਈ ਮੌਤ ਤੋਂ 2 ਇੰਚ ਦੇ ਫ਼ਾਸਲੇ ਨਾਲ ਰੋਜ਼ ਕੰਮ ਕਰਦੇ ਹਨ। ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਇਸ ਹਾਦਸਿਆਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਸਾਡੀ ਜਥੇਬੰਦੀ ਪਾਵਰਕਾਮ ਦੇ ਉਪ ਮੁੱਖ ਇੰਜੀਨੀਅਰ ਤੋਂ ਮੰਗ ਕਰਦੀ ਹੈ ਸਾਥੀ ਦਾ ਬਣਦਾ ਮੁਆਵਜ਼ਾ ਜਲਦੀ ਤੋਂ ਜਲਦੀ ਦਿੱਤਾ ਜਾਵੇ। ਜੇਕਰ ਪਾਵਰਕਾਮ ਦੀ ਮੈਨੇਜਮੈਂਟ ਕੋਈ ਕਾਰਵਾਈ ਨਹੀਂ ਕਰਦੀ ਤਾਂ ਮਜਬੂਰਨ ਸਾਨੂੰ ਸੰਘਰਸ਼ ਦੇ ਰਾਹ ਤੁਰਨਾ ਪਵੇਗਾ। ਇਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਪੀ ਐੱਸ ਪੀ ਸੀ ਐਲ ਮੈਨੇਜਮੈਂਟ ਦੀ ਹੋਵੇਗੀ

LEAVE A REPLY

Please enter your comment!
Please enter your name here