ਖੂਨਦਾਨੀ ਜਤਿੰਦਰ ਕੌਰ ਸਿੱਧੂ ਸਟੇਟ ਅਵਾਰਡ ਨਾਲ ਸਨਮਾਨਿਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਖੂਨਦਾਨ–ਮਹਾਂਦਾਨ  ਨੂੰ ਆਪਣੀ ਜਿੰਦਗੀ ਦਾ ਅਹਿਮ ਹਿੱਸਾ ਬਣਾ ਚੁੱਕੀ ਪਿੰਡ ਬੁੱਲੋਵਾਲ ਜਿਲਾ ਹੁਸ਼ਿਆਰਪੁਰ ਨਿਵਾਸੀ ਜਤਿੰਦਰ ਕੌਰ ਸਿੱਧੂ ਨੂੰ ਖੂਨਦਾਨ ਲਹਿਰ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਸਨਮਾਨਿਤ ਕੀਤਾ ਗਿਆ।

Advertisements

ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਬਲੱਡ ਬੈਂਕ ਇੰਚਾਰਜ ਡਾ ਅਮਰਜੀਤ ਲਾਲ ਨੇ ਦੱਸਿਆ ਕਿ ਬੀਤੇ ਦਿਨੀ ਮੁਹਾਲੀ ਵਿਖੇ ਹੋਏ ਰਾਸ਼ਟਰੀ ਸਵੈ-ਇੱਛੁਕ ਖੂਨਦਾਨ ਦਿਵਸ 2020 ਦੇ ਵਰਚੂਅਲ ਪ੍ਰੋਗਰਾਮ ਦੌਰਾਨ ਇਹ ਸਨਮਾਨ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ , ਬਲਬੀਰ ਸਿੰਘ ਸਿੱਧੂ ਵੱਲੌ ਪ੍ਰਦਾਨ ਕੀਤੇ ਗਏ ਸਨ। ਉਹਨਾਂ ਦੱਸਿਆ ਕਿ ਪੂਰੇ ਪੰਜਾਬ ਵਿੱਚੌ ਖੂਨਦਾਨ ਲਹਿਰ ਨਾਲ ਜੁੜੀਆਂ 28 ਔਰਤਾਂ ਨੂੰ ਸਨਮਾਨਿਤ ਕੀਤਾ ਗਿਆ ਸੀ, ਜਿਹਨਾਂ ਵਿੱਚੋ ਜਿਲਾ ਹੁਸ਼ਿਆਰਪੁਰ ਲਈ ਜਤਿੰਦਰ ਕੌਰ ਸਿੱਧੂ ਨੇ ਇਹ ਰਾਜ ਪੱਧਰੀ ਸਨਮਾਨ ਹਾਸਿਲ ਕੀਤਾ। ਜਿਕਰਯੋਗ ਹੈ ਕਿ ਜਤਿੰਦਰ ਕੌਰ ਸਿੱਧੂ ਹੁਣ ਤੱਕ ੧੯ ਵਾਰ ਖੂਨਦਾਨ ਕਰ ਚੁੱਕੀ ਹੈ। ਜਤਿੰਦਰ ਕੌਰ, ਨੌਜਵਾਨ ਸਮਾਜ ਸੇਵਕ ਅਤੇ ਸਟੇਟ ਅਵਾਰਡੀ ਸ.ਬਹਾਦਰ ਸਿੰਘ ਸਿੱਧੂ ਦੀ ਧਰਮਪਤਨੀ ਹੈ।

ਖੂਨਦਾਨ ਵਿੱਚ ਇਹ ਜੋੜਾ ਆਪਣੀ ਵਿਲੱਖਣ ਪਹਿਚਾਣ ਕਾਇਮ ਕਰ ਚੁੱਕਾ ਹੈ।ਇਸ ਜੌੜੇ ਨੂੰ ਹੁਸ਼ਿਆਰਪੁਰ ਜਿਲੇ ਦੇ ਪਹਿਲੇ  ਨੋਜਵਾਨ ਖੂਨਦਾਨੀ  ਜੋੜੇ ਹੋਣ ਦਾ ਮਾਣ ਹਾਸਿਲ ਹੈ। ਸਿੱਧੂ ਜੋੜਾ ਹੁਣ ਤੱਕ ੧੯ ਵਾਰ ਇਕੱਠਿਆਂ ਖੂਨਦਾਨ ਕਰ ਚੁੱਕਾ ਹੈ ਅਤੇ ਇਸ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।

LEAVE A REPLY

Please enter your comment!
Please enter your name here