ਪ੍ਰਿੰਸੀਪਲ ਲਲਿਤਾ ਅਰੋੜਾ ਨੇ ਸਕੂਲ ਦੀਆਂ ਜੇਤੂ ਵਿਦਿਆਰਥਣਾਂ ਨੂੰ ਸ਼ੀਲਡ ਦੇਕੇ ਕੀਤਾ ਸਨਮਾਨਿਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਰਕਾਰੀ ਸੀਨਿਅਰ ਸੇਕੇਂਡਰੀ ਸਮਾਰਟ ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ ਇਕ ਵਾਰ ਫੇਰ ਫ਼ਖਰ ਮਹਿਸੂਸ ਕਰ ਰਿਹਾ ਹੈ ਕਿ ਉਸ ਦੀਆਂ 2 ਵਿਦਿਆਰਥਣਾਂ ਨੇ ਸਮਗਰਾ ਅਧੀਨ ਕਲਾ ਉਤਸਵ 2020-21 ਵਿੱਚ ਸੋਲੋ ਡਾਂਸ ਵਿੱਚ ਰਾਜ ਪੱਧਰ ਤੇ ਪਹਿਲਾਂ ਅਤੇ ਵਿਯੂਅਲ ਆਰਟ ਵਿੱਚ ਦੂਜਾ ਸਥਾਨ ਹਾਸਿਲ ਕੀਤਾ ਹੈ। ਸਕੂਲ ਦੇ ਪ੍ਰਿੰਸੀਪਲ ਲਲਿਤਾ ਅਰੌੜਾ ਨੇ ਦਸਿਆ ਕਿ ਸੋਲੋ ਡਾਂਸ ਵਿੱਚ ਉਹਨਾਂ ਦੇ ਸਕੂਲ ਦੀ ਵਿਦਿਆਰਥਣ ਨੇ, ਸੁਨਿਹਰੀ ਪੈੜਾਂ ਤੇ ਪੈਰ ਰੱਖਦੇ ਹੋਏ ਇਹ ਇਨਾਮ ਤੀਸਰੀ ਵਾਰ ਆਪਣੇ ਨਾਂ ਕੀਤਾ ਹੈ। ਜੋਕਿ ਫ਼ਖਰ ਵਾਲੀ ਗਲ ਹੈ। ਹੁਣ ਇਹ ਵਿਦਿਆਰਥਣ ਨੈਸ਼ਨਲ ਪੱਧਰ ਤੇ ਭਾਗ ਲਵੇਗੀ। ਜੋ ਜਨਵਰੀ 2021 ਵਿੱਚ ਹੋਣ ਜਾ ਰਿਹਾ ਹੈ।

Advertisements

ਪ੍ਰਿੰਸੀਪਲ ਨੇ ਖੁਸ਼ੀ ਜਾਹਿਰ ਕਰਦੇ ਹੋਏ ਦੱਸਿਆ ਕਿ ਸੁਨੈਨਾ ਨੇ ਪਿੱਛਲੇ ਸਾਲ ਵੀ ਨੈਸ਼ਨਲ ਪੱਧਰ ਤੇ ਭਾਗ ਲਿਆ ਸੀ ਅਤੇ ਤੀਜਾ ਸਥਾਨ ਹਾਸਿਲ ਕੀਤਾ ਸੀ। ਵਿਯੂਅਲ ਆਰਟ ਵਿੱਚ ਰਾਜ ਪੱਧਰ ਤੇ ਦੂਜੇ ਨੰਬਰ ਤੇ ਰਹੀ ਤਨੂਸ਼ ਸ਼ਰਮਾ ਨੇ ਵੀ ਇਕ ਨਵÄ ਪੈੜ ਉਲੀਕੀ ਹੈ। ਜਿਸ ਤੇ ਸਾਨੂੰ ਮਾਣ ਹੈ। ਇਸ ਮੌਕੇ ਤੇ ਪਿ੍ਰੰਸੀਪਲ ਲਲਿਤਾ ਅਰੌੜਾ ਨੇ ਦੋਨੋਂ ਵਿਦਿਆਰਥਣਾਂ ਨੂੰ ਸ਼ੀਲਡ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਅਤੇ ਭਵਿੱਖ ਵਿੱਚ ਹੋਰ ਪ੍ਰਾਪਤੀਆਂ ਲਈ ਅਸ਼ੀਰਵਾਦ ਦਿੱਤਾ। ਉਹਨਾਂ ਗਾਇਡ ਅਧਿਆਪਕਾਂ ਤਰਨਪ੍ਰੀਤ ਕੌਰ, ਮਨਦੀਪ ਕੌਰ, ਕਮਲਜੀਤ ਕੌਰ ਨੂੰ ਵੀ ਵਧਾਈ ਦਿੱਤੀ। ਇਸ ਮੌਕੇ ਤੇ ਉਹਨਾਂ ਨਾਲ ਰਵਿੰਦਰ ਕੌਰ, ਅਨੂ ਨੰਦਾ, ਨਵਜੋਤ ਕੌਰ, ਕੁਲਵਿੰਦਰ ਕੌਰ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here