ਜਲ ਸਪਲਾਈ ਤੇ ਸੈਨੀਟੇਸ਼ਨ ਯੂਨੀਅਨ ਤਲਵਾੜਾ ਤੇ ਮੁਕੇਰੀਆਂ ਦੇ ਵਰਕਰ ਮਲੇਰਕੋਟਲਾ ਮੋਰਚੇ ਵਿੱਚ ਕਰਨਗੇ ਸ਼ਮੂਲੀਅਤ

ਮੁਕੇਰੀਆਂ/ਤਲਵਾੜਾ (ਦ ਸਟੈਲਰ ਨਿਊਜ਼),ਰਿਪੋਰਟ: ਪ੍ਰਵੀਨ ਸੋਹਲ। ਜਲ ਸਪਲਾਈ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਬਰਾਚ ਮੁਕੇਰੀਆਂ/ਤਲਵਾੜਾ ਦੀ ਮੀਟਿੰਗ ਜਿਲ੍ਹਾ ਜੁਆਇੰਟ ਸਕੱਤਰ ਹੁਸਿਆਰਪੁਰ ਮਨਜੀਤ ਸਿੰਘ ਮੁਕੇਰੀਆਂ,ਬਰਾਚ ਪ੍ਰਧਾਨ ਰਜਤ ਕੁਮਾਰ,ਜਨਰਲ ਸਕੱਤਰ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਕੀਤੀ ਗਈ।ਇਸ ਮੌਕੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਆਗੂਆਂ ਨੇ ਦੱਸਿਆ ਕਿ ਆਪਣੀਆਂ ਹੱਕੀ ਤੇ ਜਾਈਜ ਮੰਗਾਂ ਦੀ ਪੂਰਤੀ ਲਈ ਵਿਭਾਗ ਦੀ ਮੰਤਰੀ ਰਜੀਆ ਸੁਲਤਾਨਾ ਦੀ ਰਿਹਾਇਸ਼ ਸਾਮਣੇ ਜਥੇਬੰਦੀ ਵੱਲੋਂ 17 ਦਸੰਬਰ 2020 ਤੋਂ ਲੈਕੇ ਲਗਾਤਾਰ ਮੋਰਚਾ ਚੱਲ ਰਿਹਾ ਹੈ।ਪਰ ਸਮੇਂ ਦੀ ਪੰਜਾਬ ਸਰਕਾਰ ਤੇ ਵਿਭਾਗ ਦੀ ਮੰਤਰੀ ਕਾਮਿਆਂ ਦੀਆਂ ਮੰਗਾਂ ਵੱਲ ਧਿਆਨ ਦੇਣ ਦੀ ਬਜਾਏ ਸੈਟਰ ਸਰਕਾਰ ਮੋਦੀ ਹਕੂਮਤ ਦੀ ਤਰ੍ਹਾਂ ਅੱਖਾਂ ਤੇ ਪੱਟੀ ਬੰਨਕੇ ਬੈਠੀ ਹੈ।ਤੇ ਕਾਮਿਆਂ ਦੇ ਸਿਦਕ ਨੂੰ ਅਣਗੋਲਿਆਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਲਗਾਤਾਰ ਮੋਰਚਾ ਸਾਰੇ ਠੇਕਾ ਮੁਲਜਮਾਂ ਦਾ ਸਾਝਾਂ ਸੰਘਰਸ਼ ਹੈ।

Advertisements

ਇਸ ਵਿੱਚ ਬਿਨਾਂ ਭੇਦਭਾਵ ਤੋਂ ਕਾਮਿਆਂ ਨੂੰ ਮੋਰਚੇ ਵਿਚ ਵੱਧ ਤੋਂ ਵੱਧ ਸਜੋਗ ਕਰਨਾ ਚਾਹੀਦਾ ਹੈ,ਤਾ ਕਿ ਕਾਮਿਆਂ ਦਾ ਮਾਨਸਿਕ ਅਤੇ ਆਰਥਿਕ ਸੋਸਣ ਬੰਦ ਹੋ ਸਕੇ।ਬਰਾਚ ਪ੍ਰਧਾਨ ਰਜਤ ਕੁਮਾਰ ਨੇ ਦੱਸਿਆ ਕਿ ਮੋਰਚੇ ਨੂੰ ਹੋਰ ਮਜਬੂਤ ਕੀਤਾ ਜਾਵੇਗਾ,ਬਰਾਚ ਮੁਕੇਰੀਆਂ/ਤਲਵਾੜਾ ਦੇ 100 ਤੋਂ ਵੱਧ ਸਾਥੀ ਮੋਰਚੇ ਵਿਚ ਸਮੂਲੀਅਤ ਕਰਨਗੇ ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ 50 ਪੇਟੀਆਂ ਪਾਣੀ,50 ਕਿਲੋ ਖੰਡ,ਤਿੰਨ ਕਿਲੋ ਚਾਹ ਪੱਤੀ,ਦਾਲਾਂ ਤੇ ਹੋਰ ਰਸਦ,ਪੰਜ ਹਜਾਰ ਰੁਪਏ ਬਰਾਂਚ ਮੁਕੇਰੀਆਂ/ਤਲਵਾੜਾ ਦੇ ਸਾਥੀਆਂ ਵੱਲੋਂ ਲਗਾਤਾਰ ਮੋਰਚੇ ਵਿਚ ਯੋਗਦਾਨ ਪਾਇਆ ਗਿਆ ਹੈ।ਉਨ੍ਹਾਂ ਚੇਤਾਵਨੀ ਦਿੱਦਿਆ ਮੰਗ ਕੀਤੀ ਕਿ ਇਨਲਿਸਟਮੈਂਟ ਪੋਲਸੀ ਰੱਦ ਕਰਕੇ ਪੁਰਾਣੀ ਵਿਭਾਗੀ ਪ੍ਰਪੋਜ਼ਲ ਮੁਤਾਬਕ ਕਾਮਿਆਂ ਨੂੰ ਵਿਭਾਗ ਵਿਚ ਸਾਮਲ ਕਰਕੇ ਬੈਕਡੋਰ ਮਸਟਰੋਲ ਜਾ ਸਿੱਧਾ ਕੰਟਰੈਕਟ ਤੇ ਕੀਤਾ ਜਾਵੇ ਨਹÄ ਤਾਂ ਆਉਣ ਵਾਲੇ ਦਿਨਾਂ ਵਿੱਚ ਇਸ ਤੋਂ ਵੀ ਤਿਖਾ ਸੰਘਰਸ਼ ਉਲੀਕਿਆ ਜਾਵੇਗਾ ਜਿਸ ਦੀ ਨਿਰੋਲ ਜੁਮੇਵਾਰੀ ਜਲ ਸਪਲਾਈ ਮੈਨੇਜਮੈਂਟ ਤੇ ਜਲ ਸਪਲਾਈ ਮੰਤਰੀ ਰਜੀਆ ਸੁਲਤਾਨਾ ਦੀ ਹੋਵੇਗੀ। ਇਸ ਮੌਕੇ ਨਵੀਨ ਕੁਮਾਰ,ਮਹਿੰਗਾ ਸਿੰਘ,ਸਤੀਸ਼ ਕੁਮਾਰ,ਰਣਜੀਤ ਸਿੰਘ,ਰਵੀ ਕਾਂਤ,ਰਾਜ ਕੁਮਾਰ,ਸਰਦਾਰੀ ਲਾਲ,ਹਰਦੀਪ ਸਿੰਘ,ਰਛਪਾਲ ਸਿੰਘ,ਸੁਰੇਸ਼ ਕੁਮਾਰ,ਰਕੇਸ਼ ਕੁਮਾਰ,ਅਸ਼ਵਨੀ ਕੁਮਾਰ,ਮਨਦੀਪ ਸਿੰਘ ਆਦਿ ਆਗੂ ਅਤੇ ਵਰਕਰ ਸਾਥੀ ਸਾਮਲ ਹੋਏ।

LEAVE A REPLY

Please enter your comment!
Please enter your name here