ਫਿਰੋਜ਼ਪੁਰ: ਅਨੁਸੂਚਿਤ ਜਾਤੀ ਦੇ ਪ੍ਰਾਰਥੀਆਂ ਨੂੰ ਰੋਜ਼ਗਾਰ ਮੁਹਈਆ ਕਰਵਾਉਣ ਦੇ ਮੰਤਵ ਨਾਲ ਪ੍ਰਾਰਥੀਆਂ ਤੋਂ ਕੀਤੀ ਬਿਨੈ-ਪਤਰਾਂ ਦੀ ਮੰਗ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਅਰੁਣ ਕੁਮਾਰ ਸ਼ਰਮਾ ਸੀ.ਈ.ਓ-ਕਮ-ਵਧੀਕ ਡਿਪਟੀ ਕਮਿਸ਼ਨਰ (ਜ), ਜ਼ਿਲਾ ਬਿਉਰੋ ਆੱਫ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ, ਫਿਰੋਜ਼ਪੁਰ ਦੀ ਅਗਵਾਈ ਹੇਠ ਜ਼ਿਲਾ ਬਿਊਰੋ ਆੱਫ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ, ਫਿਰੋਜਪੁਰ (ਮਾਡਲ ਕੈਰੀਅਰ ਸੈਂਟਰ) ਵਿੱਚ ਅਨੁਸੂਚਿਤ ਜਾਤੀ ਅਤੇ ਪੱਛੜੀ ਸ਼੍ਰੇਣੀ ਦੇ ਨਾਨ ਟੈਕਨੀਕਲ ਪ੍ਰਾਰਥੀਆਂ ਨੂੰ ਰੋਜ਼ਗਾਰ ਮੁਹਈਆ ਕਰਵਾਉਣ ਦੇ ਮੰਤਵ ਨਾਲ ਟ੍ਰੇਨਿੰਗ ਦੇਣ ਲਈ ਪ੍ਰਾਰਥੀਆਂ ਤੋਂ ਬਿਨੈ-ਪਤਰਾਂ ਦੀ ਮੰਗ ਕੀਤੀ ਗਈ ਹੈ। ਅਸ਼ੋਕ ਜਿੰਦਲ, ਜ਼ਿਲਾ ਰੋਜਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਫਿਰੋਜਪੁਰ ਨੇ ਦੱਸਿਆ ਕਿ ਟਾਟਾ ਕੰਸਲਟੈਂਸੀ ਸਰਵਿਸਿਸ ਕੰਪਨੀ ਵੱਲੋਂ ਟ੍ਰੇਨਿੰਗ ਦਿੱਤੀ ਜਾਵੇਗੀ।

Advertisements

ਕੰਪਨੀ ਵੱਲੋਂ ਪ੍ਰਾਰਥੀਆਂ ਨੂੰ ਦਿੱਤੀ ਗਈ ਟ੍ਰੇਨਿੰਗ ਮੁਕੰਮਲ ਹੋਣ ਉਪਰੰਤ ਸਬੰਧਿਤ ਕੰਪਨੀ ਵੱਲੋਂ ਪ੍ਰਾਰਥੀਆਂ ਦੀ ਲਿਖਤੀ ਪ੍ਰੀਖਿਆ ਲਈ ਜਾਵੇਗੀ ਅਤੇ ਇਸ ਪ੍ਰੀਖਿਆ ਨੂੰ ਪਾਸ ਕਰਨ ਵਾਲੇ ਪ੍ਰਾਰਥੀਆਂ ਨੂੰ ਟਾਟਾ ਕੰਸਲਟੈਂਸੀ ਸਰਵਿਸਿਸ ਕੰਪਨੀ ਵਿੱਚ ਹੀ ਨੌਕਰੀ ਦਿੱਤੀ ਜਾਵੇਗੀ। ਸੋ, ਜਿਹੜੇ ਪ੍ਰਾਰਥੀ ਸਾਲ^ 2018, 2019 ਅਤੇ 2020 ਵਿੱਚ ਪੁੂਰਨ ਤੌਰ ਤੇ ਗੈਜੂਏਟ ਪਾਸ ਹੋਣ ਦੇ ਨਾਲ ਨਾਲ ਉਹਨਾਂ ਦੀ ਉਮਰ 28 ਸਾਲ ਤੋਂ ਵੱਧ ਨਾ ਹੋਣ, ਜ਼ਿਲਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ, ਫਿਰੋਜਪੁਰ ਵਿੱਖੇ ਪਹੁੰਚ ਕੇ ਆਪਣਾ ਨਾਮ ਦੇ ਸਕਦੇ ਹਨ. ਉਪਰੋਕਤ ਸ਼ਰਤਾਂ ਦੇ ਨਾਲ ਜੋ ਪ੍ਰਾਰਥੀ ਪੱਛੜੀ ਸੇ੍ਰੇਣੀ ਨਾਲ ਸਬੰਧ ਰੱਖਦੇ ਹੋਣ ਉਹਨਾ ਉਮੀਦਵਾਰਾਂ ਦੇ ਪਾਰਿਵਾਰਕ ਸਲਾਨਾ ਕੁੱਲ ਆਮਦਨ ਦੋ ਲੱਖ ਤੋਂ ਘੱਟ ਹੋਣੀ ਚਾਹੀਦੀ ਹੈ.

ਮਾਡਲ ਕਰੀਅਰ ਸੈਂਟਰ, ਮਨੀਸਟ੍ਰੀ ਆੱਫ ਲੇਬਰ ਅੇੈਂਡ ਇੰਮਪਲਾਈਮਂੈਂਟ ਦੇ ਵਾਈ. ਪੀ. ਰਾਹੁਲ ਵੋਹਰਾ ਵੱਲੋਂ ਦਸਿਆ ਗਿਆ ਕਿ ਟਾਟਾ ਕੰਸਲਟੈਂਸੀ ਸਰਵਿਸਿਸ ਕੰਪਨੀ ਦੁਆਰਾ ਚੁਣੇ ਗਏ ਉਮੀਦਵਾਰਾਂ ਨੂੰ 100 ਘੰਟੇ ਦੀ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਟ੍ਰੇਨਿੰਗ ਵਿੱਚ ਅੰਗਰੇਜੀ, ਹਿੰਦੀ, ਗਣਿਤ, ਕੰਪਿਊਟਰ ਸਬੰਧੀ ਮੁਢਲੀ ਜਾਣਕਾਰੀ, ਇੰਟਰਵਿਊ ਪ੍ਰੋਸੈਸ, ਬਾਇਓਡਾਟਾ ਬਨਾਣਾ ਆਦਿ ਸ਼ਾਮਿਲ ਹੈ. ਟ੍ਰ੍ਰੇਨਿੰਗ ਨੂੰ ਸਫਲਤਾਪੂਰਵਕ ਕਰਨ ਉਪਰੰਤ ਪ੍ਰਾਰਥੀਆਂ ਦੀ ਲਿਖਤੀ ਪ੍ਰੀਖਿਆ ਲਈ ਜਾਵੇਗੀ। ਇਸ ਪ੍ਰੀਖਿਆ ਨੂੰ ਪਾਸ ਕਰਨ ਵਾਲੇ ਪ੍ਰਾਰਥੀਆਂ ਨੂੰ ਟਾਟਾ ਕੰਸਲਟੈਂਸੀ ਸਰਵਿਸਿਸ ਕੰਪਨੀ ਵਿੱਚ ਹੀ 10,000 ਰੁਪਏ ਤੋਂ 15,000 ਤੱਕ ਪ੍ਰਤੀ ਮਹੀਨਾ ਤਨਖਾਹ ਤੇ ਨੌਕਰੀ ਦਿੱਤੀ ਜਾਵੇਗੀ। ਜ਼ਿਲਾ ਫਿਰੋਜਪੁਰ ਦੇ ਚਾਹਵਾਨ ਅਤੇ ਯੋਗ ਪ੍ਰਾਰਥੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਸਬੰਧੀ ਟ੍ਰੇਨਿੰਗ ਲੈਣ ਲਈ ਪ੍ਰਾਰਥੀ ਆਪਣੀ ਪਾਸਪੋਰਟ ਸਾਈਜ਼ ਫੋਟੋ, 10ਵੀ., 12ਵੀਂ ਅਤੇ ਗ੍ਰੈਜੂਏਟ ਪਾਸ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਆਧਾਰ ਕਾਰਡ ਆਦਿ ਲੈ ਕੇ 08 ਜਨਵਰੀ, 2021 ਤੱਕ ਜਿਲ•ਾ ਰੋਜਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ, (ਮਾਡਲ ਕਰੀਅਰ ਸੈਂਟਰ), ਡੀ.ਸੀ.ਕੰਪਲੈਕਸ, ਫਿਰੋਜਪੁਰ ਵਿਖੇ ਆ ਕੇ ਆਪਣਾ ਨਾਮ ਦੇ ਸਕਦੇ ਹਨ।

LEAVE A REPLY

Please enter your comment!
Please enter your name here