ਸਰਪੰਚ ਪਲਵੀ ਠਾਕੁਰ ਨੇ ਲਿਆ ਪ੍ਰਣ ਹਰ ਘਰ ਪਾਣੀ ਹਰ ਘਰ ਸਫਾਈ ਲਈ ਦਿੱਤਾ ਜਾਵੇਗਾ ਹਰ ਤਰ੍ਹਾਂ ਦਾ ਸਹਿਯੋਗ

ਪਠਾਨਕੋਟ (ਦ ਸਟੈਲਰ ਨਿਊਜ਼)। ਮਨੁੱਖੀ ਜੀਵਨ ਲਈ ਸਾਫ ਪਾਣੀ ਅਤੇ ਸਾਫ ਸਫਾਈ ਬਹੁਤ ਹੀ ਜਰੂਰੀ ਹੈ ਅਗਰ ਸਾਨੂੰ ਸਾਫ ਪਾਣੀ ਨਹੀਂ ਮਿਲੇਗਾ ਜਾਂ ਸਾਫ ਸੁਥਰਾ ਵਾਤਾਵਰਣ ਨਹੀਂ ਮਿਲੇਗਾ ਤਾਂ ਅਸੀਂ ਕਿਸ ਤਰ੍ਹਾਂ ਜਿੰਦਾ ਰਹਿ ਸਕਦੇ ਹਾਂ, ਸਰਪੰਚ ਬਣਨ ਤੋਂ ਪਹਿਲਾ ਮੇਰਾ ਇਹ ਸੁਪਨਾ ਸੀ ਕਿ ਲੋਕਾਂ ਲਈ ਕੂਝ ਕੀਤਾ ਜਾਵੇ ਅਤੇ ਮੈਨੂੰ ਇਹ ਸੇਵਾ ਦਾ ਮੋਕਾ ਮਿਲਿਆ ਅੱਜ ਮੇਰੇ ਪਿੰਡ ਵਿੱਚ ਹਰ ਘਰ ਵਿੱਚ ਪੀਣ ਲਈ ਸਾਫ ਪਾਣੀ ਹੈ ਅਤੇ ਸਾਫ ਸਫਾਈ ਤੇ ਤੋਰ ਤੇ ਵੀ ਪਿੰਡ ਦੇ ਲੋਕਾਂ ਨੂੰ ਗੰਦਗੀ ਤੋਂ ਰਾਹਤ ਹੈ । ਇਹ ਪ੍ਰਗਟਾਵਾ ਜਿਲ੍ਹਾ ਪਠਾਨਕੋਟ ਦੇ ਧਾਰ ਬਲਾਕ ਦੇ ਪਿੰਡ ਹਾੜਾ ਦੀ ਸਰਪੰਚ ਪਲਵੀ ਠਾਕੁਰ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਹਰ ਘਰ ਪਾਣੀ ਹਰ ਘਰ ਸਫਾਈ ਅਧੀਨ ਜੋ ਕੰਮ ਕੀਤੇ ਜਾ ਰਹੇ ਹਨ ਉਨ੍ਹਾਂ ਕੰਮਾਂ ਨਾਲ ਲੋਕਾਂ ਦਾ ਜਨ ਜੀਵਨ ਸੁਖਾਲਾ ਹੋਵੇਗਾ। ਪਲਵੀ ਠਾਕੁਰ ਨੇ ਦੱਸਿਆ ਕਿ ਜਦੋਂ ਉਹ 2019 ਚੋਂ ਸਰਪੰਚ ਬਣੀ ਸੀ ਤਾਂ ਉਹ ਕੇਵਲ 21 ਸਾਲ ਦੀ ਸੀ ਸਰਪੰਚ ਬਣਨ ਤੋਂ ਬਾਅਦ ਸਭ ਤੋਂ ਪਹਿਲਾ ਲੋਕਾਂ ਨਾਲ ਮੀਟਿੰਗ ਕੀਤੀ ਅਤੇ ਪਿੰਡ ਦੀਆਂ ਸਮੱਸਿਆਵਾਂ ਤੇ ਵਿਚਾਰ ਕੀਤਾ ਅਤੇ ਪਿੰਡ ਨੂੰ ਸਾਫ ਸੁਥਰਾ ਬਣਾਉਂਣ ਦੀ ਮੁਹਿੰਮ ਸੁਰੂ ਕੀਤੀ। ਉਸ ਦਾ ਇੱਕ ਸਪਨਾ ਸੀ ਕਿ ਅਪਣੇ ਪਿੰਡ ਨੂੰ ਸਹਿਰ ਵਰਗਾ ਬਣਾਇਆ ਜਾਵੇ ਅਤੇ ਮੇਰਾ ਇਹ ਸਪਨਾ ਬਹੁਤ ਜਲਦੀ ਪੂਰਾ ਹੋਵੇਗਾ। ਉਨ੍ਹਾਂ ਦੱਸਿਆ ਕਿ ਉਹ ਜਿਲ੍ਹਾ ਪਠਾਨਕੋਟ ਦੀ ਸਭ ਤੋਂ ਘੱਟ ਉਮਰ ਦੀ ਸਰਪੰਚ ਹੋਣ ਦੇ ਨਾਲ ਨਾਲ ਸਵੱਛਤਾ ਚੈਪਿਅਨ ਵੀ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾ ਲੋਕਾਂ ਅੰਦਰ ਖੁਲੇ ਵਿੱਚ ਪਖਾਨਾਂ ਜਾਇਆ ਕਰਦੇ ਸਨ ਉਨ੍ਹਾਂ ਲੋਕਾਂ ਨਾਲ ਗੱਲਬਾਤ ਕੀਤੀ ਜਾਗਰੁਕਤਾ ਕੈਂਪ ਲਗਾਏ ਗਏ, ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਐਕਸੀਅਨ-ਕਮ-ਜਿਲ੍ਹਾ ਸੈਨੀਟੇਸ਼ਨ ਅਫਸ਼ਰ ਅਨੂਜ ਸਰਮਾ ਅਤੇ ਡਿਵੀਜਨ ਪੱਧਰ ਕੋਆਰਡੀਨੇਟਰ ਮਨਿੰਦਰ ਦੀ ਸਹਾਇਤਾਂ ਨਾਲ ਲੋਕਾਂ ਦੇ ਘਰ ਘਰ ਵਿੱਚ ਪਖਾਨੇ ਬਣਾਏ ਅਤੇ ਸਾਫ ਸਫਾਈ ਦੇ ਲਈ ਵੀ ਸਹਿਯੋਗ ਲਿਆ। ਉਨ੍ਹਾਂ ਦੱਸਿਆ ਕਿ ਹੁਣ ਸਾਰਾ ਪਿੰਡ ਵਿੱਚ 100 ਪ੍ਰਤੀਸ਼ਤ ਪਖਾਨੇ ਬਣ ਗਏ ਹਨ ਅਤੇ ਲੋਕ ਇਨ੍ਹਾਂ ਪਖਾਨਿਆਂ ਨੂੰ ਪ੍ਰਯੋਗ ਵੀ ਕਰ ਰਹੇ ਹਨ।

Advertisements

ਉਨ੍ਹਾਂ ਦੱਸਿਆ ਕਿ ਪਿੰਡ ਅੰਦਰ ਪਹਿਲਾ ਸਾਫ ਸਫਾਈ ਨੂੰ ਲੈ ਕੇ ਵਿਵਸਥਾ ਠੀਕ ਨਹੀਂ ਸੀ ਉਨ੍ਹਾਂ ਵੱਲੋਂ ਲੋਕਾਂ ਨੂੰ ਜਾਗਰੁਕ ਕੀਤਾ ਗਿਆ, ਜਗ੍ਹਾਂ ਜਗ੍ਹਾਂ ਤੇ ਪਿੰਡ ਅੰਦਰ ਗੰਦਗੀ ਲਈ ਡਸਟਬੀਨ ਲਗਾਏ ਗਏ। ਉਨ੍ਹਾਂ ਦੱਸਿਆ ਕਿ ਕੋਵਿਡ 19 ਦੇ ਚਲਦਿਆਂ ਵੀ ਉਨ੍ਹਾਂ ਵੱਲੋਂ ਮੁਹਿੰਮ ਚਲਾ ਕੇ ਲੋਕਾਂ ਨੂੰ ਜਾਗਰੁਕ ਕੀਤਾ, ਪਿੰਡ ਵਿੱਚ ਆਉਂਣ ਵਾਲੇ ਹਰੇਕ ਵਿਅਕਤੀ ਦਾ ਰਿਕਾਰਡ ਰੱਖਿਆ, ਪਿੰਡ ਅੰਦਰ ਹੀ ਏਕਾਂਤਵਾਸ ਕੇਂਦਰ ਬਣਾਇਆ ਆਦਿ ਸਾਰੀਆਂ ਹਦਾਇਤਾਂ ਦੀ ਪਾਲਣਾ ਕੀਤੀ ਗਈ ਅਤੇ ਪਿੰਡ ਅੰਦਰ ਇੱਕ ਵੀ ਵਿਅਕਤੀ ਕਰੋਨਾ ਪਾਜੀਟਿਵ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪਿੰਡ ਅੰਦਰ ਸਫਾਈ ਲਈ ਸੈਕੰਡ ਫੇਜ ਸੁਰੂ ਹੋ ਗਿਆ ਹੈ ਅਤੇ ਆਉਂਣ ਵਾਲੇ ਦਿਨ੍ਹਾਂ ਵਿੱਚ ਹੋਰ ਵੀ ਜਿਆਦਾ ਤਬਦੀਲੀ ਆਏਗੀ। ਉਨ੍ਹਾਂ ਕਿਹਾ ਕਿ ਮੈਂ ਹਰ ਘਰ ਪਾਣੀ ਹਰ ਘਰ ਸਫਾਈ ਲਈ ਤਿਆਰ ਹਾਂ ਅਤੇ ਅਪਣੇ ਪਿੰਡਾਂ ਦੇ ਨਾਲ ਨਾਲ ਹੋਰਨਾਂ ਪਿੰਡਾਂ ਅੰਦਰ ਵੀ ਲੋਕਾਂ ਨੂੰ ਜਾਗਰੁਕ ਕਰਕੇ ਤਬਦੀਲੀ ਲਿਆਂਵਾਂਗੀ। ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਬੀਤੇ ਦਿਨ ਹਰ ਘਰ ਪਾਣੀ ਹਰ ਘਰ ਸਫਾਈ ਮਿਸ਼ਨ ਲਾਂਚ ਕੀਤਾ ਗਿਆ ਜਿਸ ਵਿੱਚ ਜਿਲ੍ਹਾ ਪਠਾਨਕੋਟ ਦੇ ਧਾਰ ਬਲਾਕ ਦੇ ਪਿੰਡ ਹਾੜਾ ਦੀ ਸਰਪੰਚ ਪਲਵੀ ਠਾਕੁਰ ਨੂੰ ਸਾਮਲ ਹੋਣ ਦਾ ਮੋਕਾ ਮਿਲਿਆ ਅਤੇ ਉਨ੍ਹਾਂ ਵੱਲੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸਨਮੁੱਖ ਅਪਣੇ ਪਿੰਡ ਦੀ ਸਵੱਛਤਾ ਨੂੰ ਲੇ ਕੇ ਵਿਚਾਰ ਰੱਖੇ ਜਿਨ੍ਹਾਂ ਦੀ ਮੁੱਖ ਮੰਤਰੀ ਪੰਜਾਬ ਵੱਲੋਂ ਪ੍ਰਸੰਸਾ ਕੀਤੀ ਗਈ।

LEAVE A REPLY

Please enter your comment!
Please enter your name here