ਠੇਕਾ ਮੁਲਾਜਮ ਤੇ ਦਫ਼ਤਰੀ ਕਰਮਚਾਰੀਆਂ ਨੇ ਵਾਟਰ ਸਪਲਾਈ ਦੇ ਦਫਤਰ ਮੋਹਰੇ ਅਣਮਿੱਥੇ ਸਮੇਂ ਲਈ ਪਰਿਵਾਰ ਸਮੇਤ ਧਰਨਾ ਦੇਣ ਦਾ ਕੀਤਾ ਐਲਾਨ

ਹਾਜੀਪੁਰ(ਦ ਸਟੈਲਰ ਨਿਊਜ਼),ਰਿਪੋਰਟ: ਪ੍ਰਵੀਨ ਸੋਹਲ। ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਰਜਿ ਨੰ:26 ਦੀ ਬ੍ਰਾਂਚ ਮੁਕੇਰੀਆਂ ਦੀ ਮੀਟਿੰਗ ਕਮੇਟੀ ਪਾਰਕ ਵਿੱਚ ਬ੍ਰਾਂਚ ਪ੍ਰਧਾਨ ਰਜਤ ਕੁਮਾਰ ਅਤੇ ਬ੍ਰਾਂਚ ਸੱਕਤਰ ਗੁਰਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ। ਜਿਸ ਵਿੱਚ ਜਿਲਾ ਜੁਆਇੰਟ ਸੱਕਤਰ ਮਨਜੀਤ ਸਿੰਘ ਨੇ ਜਾਣਕਾਰੀ ਦਿੰਦੀਆ ਦੱਸਿਆ ਕਿ ਵਰਕਰਾ ਦੀ ਹੱਕੀ ਅਤੇ ਜਾਇਜ ਮੰਗਾ ਦ ਸਬੰਧ ਵਿੱਚ ਵਿਚਾਰ ਵਿਟਾਂਦਰਾ ਕਰਨ ਲਈ ਕਾਰਜਕਾਰੀ ਇੰਜੀਨੀਅਰ ਮੰਡਲ ਤਲਵਾੜਾ ਤੋ ਇੱਕ ਹਫਤੇ ਦੇ ਅੰਦਰ-2 ਮੀਟਿੰਗ ਸੰਬੰਧੀ ਸਮੇ ਦੀ ਮੰਗ ਕੀਤੀ ਗਈ। ਪਰ ਅਧਿਕਾਰੀ ਵੱਲੋ ਜਥੇਬੰਦੀ ਦੀ ਮੰਗ ਨੂੰ ਪ੍ਰਵਾਨ ਨਹੀ ਕੀਤਾ ਗਿਆ। ਜਿਸ ਕਰਕੇ ਠੇਕਾ ਕਾਮਿਆ ਵਿੱਚ ਭਾਰੀ ਰੋਸ ਪਾਇਆ ਗਿਆ।

Advertisements

ਇਸੇ ਸਬੰਧੀ ਬ੍ਰਾਂਚ ਤਲਵਾੜਾ ਮੁਕੇਰੀਆਂ ਦੇ ਵਰਕਰਾ ਨੂੰ ਮੀਟਿੰਗ ਕਰਕੇ ਇਹ ਮਤਾ ਪਾਸ ਕੀਤਾ ਕਿ 24/03/2021 ਨੂੰ ਜਲ ਸਪਲਾਈ ਦੇ ਦਫਤਰੀ ਅਤੇ ਫੀਲਡ ਠੇਕਾ ਕਾਮੇ ਆਪਣਾ ਕੰਮ ਬੰਦ ਕਰਕੇ ਪਰਿਵਾਰਾ ਸਮੇਤ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਤਲਵਾੜਾ ਵਿਖੇ ਅਣਮਿਥੇ ਸਮੇਂ ਲਈ ਧਰਨੇ ਦੇਣਗੇ ਇਸ ਸਮੇਂ ਭਾਰੀ ਗਿਣਤੀ ਵਿੱਚ ਇੱਕਠੇ ਹੋਏ ਜਿਸ ਵਿੱਚ ਸੁਰੇਸ਼ ਕੁਮਾਰ, ਮਹਿੰਗਾ ਸਿੰਘ, ਰਕੇਸ ਕੁਮਾਰ, ਨਵੀਨ ਕੁਮਾਰ, ਸੁਰਜੀਤ ਸਿੰਘ, ਹਰਜਿੰਦਰ ਸਿੰਘ, ਰੇਖਾ ਰਾਣੀ, ਦਿਲਬਾਗ ਸਿੰਘ, ਹਰਦੀਪ ਸਿੰਘ, ਅਤੇ ਰਾਜ ਕੁਮਾਰ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here