ਪੰਜਾਬ ਸਰਕਾਰ ਵੱਲੋਂ ਰਜਿਸਟਰਡ ਉਸਾਰੀ ਕਾਮਿਆਂ ਨੂੰ ਯੋਜਨਾਂ ਦੇ ਲਾਭ ਦੇਣ ਲਈ ਨਿਰਧਾਰਤ ਸਮੇਂ ਵਿੱਚ ਕੀਤਾ ਵਾਧਾ

ਪਠਾਨਕੋਟ(ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਪੰਜਾਬ ਬਿਲਡਿੰਗ ਐਂਡ ਅਦਰ ਕੰਸਟੱਕਸ਼ਨ ਵਰਕਰਸ ਵੈਲਫੇਅਰ ਬੋਰਡ ਅਧੀਨ ਰਜਿਸਟਰਡ ਉਸਾਰੀ ਮਜਦੂਰਾਂ ਨੂੰ ਵੱਖ ਵੱਖ ਸਕੀਮਾਂ ਅਧੀਨ ਬਣਦਾ ਲਾਭ ਵੀ ਬੋਰਡ ਵੱਲੋਂ ਦਿੱਤਾ ਜਾਂਦਾ ਹੈ, ਪਰ ਕਰੋਨਾ ਕਾਲ ਦੇ ਚਲਦਿਆਂ ਬਹੁਤ ਸਾਰੇ ਲਾਭ ਪਾਤਰੀ ਇਨ੍ਹਾਂ ਯੋਜਨਾਵਾਂ ਅਧੀਨ ਨਿਰਧਾਰਤ ਸਮਾਂ ਨਿਕਲ ਜਾਣ ਕਰਕੇ ਕਈ ਸਕੀਮਾਂ ਦਾ ਲਾਭ ਪ੍ਰਾਪਤ ਨਹੀਂ ਕਰ ਸਕੇ, ਲੋਕਾਂ ਦੀ ਸਹੁਲਤ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਸਕੀਮਾਂ ਦਾ ਲਾਭ ਪ੍ਰਾਪਤ ਕਰਨ ਲਈ ਅਪਲਾਈ ਕਰਨ ਹਿੱਤ ਸਮੇਂ ਕਾਲ ਵਿੱਚ ਵਾਧਾ ਕੀਤਾ ਗਿਆ ਹੈ। ਇਹ ਪ੍ਰਗਟਾਵਾ ਮਨੋਜ ਸਰਮਾ ਲੇਬਰ ਇੰਨਫੋਰਸ਼ਮੈਂਟ ਅਫਸ਼ਰ ਪਠਾਨਕੋਟ ਨੇ ਕੀਤਾ।

Advertisements

ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਬਿਲਡਿੰਗ ਐਂਡ ਅਦਰ ਕੰਸਟੱਕਸ਼ਨ ਵਰਕਰਸ ਵੈਲਫੇਅਰ ਬੋਰਡ ਅਧੀਨ ਸਬੰਧਤ ਵੱਖ ਵੱਖ ਵਰਗਾਂ(ਰਾਜ ਮਿਸਤਰੀ, ਪਲੱਬਰ, ਇਲੈਕਟ੍ਰਸ਼ਨ, ਪੇਂਟਰ, ਕਾਰਪੇਂਟਰ, ਬਾਰ ਬੈਂਡਰ, ਉਸਾਰੀ ਮਜਦੂਰ ਲੇਬਰ ਆਦਿ ) ਅਧੀਨ ਮਜਦੂਰਾਂ ਨੂੰ ਰਜਿਸਟ੍ਰਰਡ ਕੀਤਾ ਗਿਆ ਹੈ ਅਤੇ ਕਰੋਨਾ ਕਾਲ ਦੇ ਚਲਦਿਆਂ ਜਿਨ੍ਹਾਂ ਸਬੰਧਤ ਰਜਿਸਟ੍ਰਡ ਉਸਾਰੀ ਮਜਦੂਰਾਂ ਲਈ ਸਾਰੀਆਂ ਸਕੀਮਾਂ ਜਿਨ੍ਹਾਂ ਅਧੀਨ ਇੱਕ ਸਮਾਂ ਨਿਰਧਾਰਤ ਹੁੰਦਾ ਹੈ, ਪਰ ਕਰੋਨਾ ਕਾਲ ਦੇ ਚਲਦਿਆਂ ਜਿਆਦਾਤਰ ਮਜਦੂਰ ਇਹ ਸਮਾਂ ਨਿਕਲ ਜਾਣ ਕਰਕੇ ਸਕੀਮਾਂ ਦਾ ਲਾਭ ਨਹੀਂ ਲੈ ਸਕੇ ਸਨ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਉਸਾਰੀ ਮਜਦੂਰਾਂ ਨੂੰ ਇਨ੍ਹਾਂ ਦਾ ਬਣਦਾ ਹੱਕ ਦੇਣ ਲਈ ਪੰਜਾਬ ਸਰਕਾਰ ਵੱਲੋਂ ਵੱਖ ਵੱਖ ਸਕੀਮਾਂ ਦਾ ਸਮਾਂ ਵਧਾ ਕੇ ਇੱਕ ਸਾਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਰੋਨਾ ਕਾਲ ਦੋਰਾਨ ਜੋ ਰਜਿਸਟਰਡ ਉਸਾਰੀ ਕਾਮੇ ਕਿਸੇ ਵੀ ਯੋਜਨਾ ਲਈ ਅਪਲਾਈ ਨਹੀਂ ਕਰ ਸਕੇ ਸਨ ਉਹ ਹੁਣ ਸਮਾਂ ਵੱਧਣ ਤੋਂ ਬਾਅਦ ਇਨ੍ਹਾਂ ਯੋਜਨਾਂ ਦਾ ਲਾਭ ਪ੍ਰਾਪਤ ਕਰ ਸਕਣਗੇ ਉਨ੍ਹਾਂ ਕਿਹਾ ਕਿ 22 ਜਨਵਰੀ 2021 ਤੋਂ 21 ਜਨਵਰੀ 2022 ਤੱਕ  ਇਹ ਸਮਾਂ ਲਾਗੂ ਰਹੇਗਾ।

LEAVE A REPLY

Please enter your comment!
Please enter your name here