ਫਿਰੋਜ਼ਪੁਰ: ਰੋਜ਼ਗਾਰ ਮੇਲੇ ਅੱਗਲੇ ਹੁਕਮਾਂ ਤੱਕ ਮੁਲਤਵੀ

job fair

ਫਿਰੋਜ਼ਪੁਰ 20 ਅਪ੍ਰੈਲ: ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ ਘਰ^ਘਰ ਰੁਜ਼ਗਾਰ ਮਿਸ਼ਨ ਤਹਿਤ ਜਿਲ੍ਹਾ ਫਿਰੋਜਪੁਰ ਵਿੱਚ ਮਿਤੀ: 22.04.2021 ਤੋ 30.04.2021 ਦੋਰਾਨ ਵੱਖ ਵੱਖ ਸਥਾਨਾਂ ਤੇ ਲੱਗਣ ਵਾਲੇ ਰੋਜ਼ਗਾਰ ਮੇਲੇ ਮੁੱਖ ਦਫ਼ਤਰ ਦੀਆਂ ਹਦਾਇਤਾਂ ਅਨੁਸਾਰ ਅਗਲੇ ਹੁਕਮਾਂ ਤੱਕ ਮੁਲਤਵੀਂ ਕੀਤੇ ਜਾਂਦੇ ਹਨ. ਇਹ ਫੈਸਲਾ ਕਰੋਨਾ ਮਹਾਮਾਰੀ ਦੇ ਵਧ ਰਹੇ ਖਤਰੇ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਹੈ.

Advertisements

ਸ਼੍ਰੀ ਅਸ਼ੋਕ ਜਿੰਦਲ, ਜਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਫਿਰੋਜਪੁਰ ਵੱਲੋਂ ਦੱਸਿਆ ਗਿਆ ਕਿ ਇਹਨਾਂ ਮੇਲਿਆਂ ਦੀਆਂ ਨਵੀਆਂ ਮਿਤੀਆਂ ਦੀ ਜਾਣਕਾਰੀ ਆਉਣ ਵਾਲੇ ਦਿਨਾਂ ਵਿੱਚ ਇਸ ਦਫ਼ਤਰ ਵੱਲੋਂ ਜਾਰੀ ਕਰ ਦਿੱਤੀ ਜਾਵੇਗੀ.

ਇਸ ਲਈ ਜਿਲ੍ਹਾ ਫਿਰੋਜਪੁਰ ਦੇ ਉਮੀਦਵਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਮੇਲਿਆਂ ਸਬੰਧੀ ਨਵੀਂ ਸੂਚਨਾਂ ਪ੍ਰਾਪਤ ਕਰਦੇ ਰਹਿਣ ਲਈ ਰੋਜ਼ਗਾਰ ਦਫ਼ਤਰ ਦੇ ਹੈਲਪਲਾਈਨ ਨੰਬਰ: 9465474122 ਤੇ ਸੰਪਰਕ ਕਰਨ ਜਾਂ ਜਿਲ੍ਹਾ ਬਿਊਰੋ ਆੱਫ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ, ਫਿਰੋਜਪੁਰ, ਆਈ^ਬਲਾਕ, ਦੂਜੀ ਮੰਜਿਲ, ਡੀ.ਸੀ. ਕੰਪਲੈਕਸ ਵਿਖੇ ਪਹੁੰਚਣ।

LEAVE A REPLY

Please enter your comment!
Please enter your name here