ਕੋਵਿਡ19 ਵੈਕਸੀਨੇਸ਼ਨ ਮੁਹਿੰਮ ਵਿਚ ਤੇਜੀ ਲਿਆਉਣ ਲਈ ਵੱਖ ਵੱਖ ਥਾਵਾਂ ਤੇ ਲਗਾਏ ਜਾ ਰਹੇ ਹਨ ਕੈਂਪਯ ਡਿਪਟੀ ਕਮਿਸ਼ਨਰ

ਫਿਰੋਜ਼ਪੁਰ(ਦ ਸਟੈਲਰ ਨਿਊਜ਼)। ਕੋਵਿਡ ਮਹਾਮਾਰੀ ਤੇ ਕਾਬੂ ਪਾਉਣ ਲਈ ਵੈਕਸੀਨੇਸ਼ਨ ਮੁਹਿੰਮ ਵਿੱਚ ਤੇਜੀ ਲਿਆਉਣ ਲਈ ਜਿਲ੍ਹਾ ਫਿਰੋਜ਼ਪੁਰ ਵਿੱਜ ਕੈਂਪ ਲਗਾਏ ਜਾ ਰਹੇ ਹਨ । ਅੱਜ ਯੂਰੋ ਕਿਡਸ ਸਕੂਲ ਫਿਰੋਜ਼ਪੁਰ ਵਿਖੇ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ। ਇਸ ਤੋਂ ਇਲਾਵਾ ਇੱਕ ਵੈਕਸੀਨੇਸ਼ਨ ਕੈਂਪ ਰੋਟਰੀ ਕਲੱਬ ਫਿਰੋਜ਼ਪੁਰ ਛਾਉਣੀ ਅਤੇ ਮਿਅੰਕ ਫਾਉਡੇਸ਼ਨ ਦੀ ਸਹਾਇਤਾ ਨਾਲ ਦੇਵ ਸਮਾਜ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ ਫਿਰੋਜ਼ਪੁਰ ਸ਼ਹਿਰ ਵਿਖੇ ਵੀ ਲਗਾਇਆ ਗਿਆ। ਇਹਨਾ ਕੈਂਪਾ ਦਾ ਉਦਘਾਟਨ ਸ. ਗੁਰਪਾਲ ਸਿੰਘ ਚਾਹਲ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵੱਲੋ ਕੀਤਾ ਗਿਆ। ਇਨ੍ਹਾਂ ਕੈਂਪਾ ਵਿੱਚ 300 ਵਿਅਕਤੀਆ ਨੁੰ ਵੈਕਸੀਨ ਲਗਾਈ ਗਈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਰੋਨਾ ਨੂੰ ਹਰਾਉਣ ਵਾਸਤੇ ਸਿਹਤ ਵਿਭਾਗ ਵੱਲੋ ਜਾਰੀ ਨਿਰਦੇਸਾ ਦਾ ਹਰ ਵਿਅਕਤੀ ਨੂੰ ਪਾਲਣ ਕਰਨੀ ਚਾਹੀਦੀ ਹੈ। ਉਨ੍ਹਾ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕ ਵੈਕਸੀਨ ਲਗਾਉਣ ਅਤੇ ਮਾਸਕ ਲਗਾਉਣ ਦੇ ਨਾਲ ਨਾਲ ਸਮਾਜਿਕ ਦੂਰੀ ਵੀ ਬਣਾ ਕੇ ਰੱਖਣ । ਉਹਨਾਂ ਲੋਕਾਂ ਨੂੰ ਪ੍ਰੇਰਿਤ ਕੀਤਾ ਕਿ ਕੋਵਿਡ—19 ਦੇ ਲੱਛਣ ਹੋਣ ਤੇ ਤੁਰੰਤ ਟੈਸਟ ਕਰਵਾਇਆ ਜਾਵੇ ਤਾਂ ਜੋ ਸਮੇ ਸਿਰ ਉਸ ਦਾ ਇਲਾਜ ਹੋ ਸਕੇ ।

Advertisements

ਇਸ ਮੋਕੇ ਉਹਨਾ ਦੇ ਨਾਲ ਚੀਫ ਮੈਡੀਕਲ ਅਫਸਰ ਡਾ: ਰਜਿੰਦਰ ਰਾਜ,ਜਿਲ੍ਹਾ ਇਮੂਨਾਇਜੇਸ਼ਨ ਅਫਸਰ ਡਾ: ਐਸਪੀ ਭਗਤ ਅਤੇ ਸਕੱਤਰ ਰੈੱਡ ਕਰਾਸ ਅਸ਼ੋਕ ਬਹਿਲ, ਯੂਰੋ ਕਿਡਸ ਸਕੂਲ ਵਿਖੇ ਭਾਰਤ ਵਿਕਾਸ ਪ੍ਰੀਸ਼ਦ ਦੇ ਮੈਬਰ ( ਸ਼ਾਮ ਲਾਲ ਕੱਕੜ, ਸ੍ਰੀਮਤੀ ਨਰੇਸ਼ ਗਰੋਵਰ ) ਅਤੇ ਯੂਰੋ ਕਿਡਸ ਸਕੂਲ ਦੇ ਡਾਇਰੈਕਟਰ ਸ੍ਰੀ ਕੁਲਵਿੰਦਰ ਨੰਦਾ ਅਤੇ ਹਾਕੀ ਦੇ ਉਲੋਪਿੰਕ ਖਿਡਾਰੀ ਅਜੀਤ ਸਿੰਘ ਵੀ ਮੌਜੂਦ ਸਨ ਦੇਵ ਸਮਾਜ ਕਾਲਜ ਵਿਖੇ ਸ੍ਰੀਮਤੀ ਰਾਜਵਿੰਦਰ ਕੋਰ ਨੇ ਡਿਪਟੀ ਕਮਿਸ਼ਨਰ ਜੀ ਦਾ ਸੁਆਗਤ ਕੀਤਾ ਅਤੇ ਭਰੋਸਾ ਦਵਾਇਆ ਕਿ ਉਹਨਾਂ ਦੀ ਸੰਸਥਾ ਵੱਲੋ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ । ਇਥੇ ਮਿਅੰਕ ਫਾਉਡੇਸ਼ਨ ਵੱਲੋ ਸ੍ਰੀ ਦੀਪਕ ਸ਼ਰਮਾ, ਸ੍ਰੀ ਪਿੰਸ਼ ਕੱਕੜ, ਸ੍ਰੀ ਦੀਪਕ ਗਰੋਵਰ, ਡਾ: ਗਜਲ ਪ੍ਰੀਤ ਦੀਪਕ ਨਰੂਲਾ ਅਤੇ ਰੋਟਰੀ ਕਲੱਬ ਵੱਲੋ ਹਰਵਿੰਦਰ ਘਈ, ਗੁਲਸ਼ਨ ਸੱਚਦੇਵਾ ਹਾਜ਼ਰ ਸਨ । ਇਹਨਾ ਸੰਸਥਾਵਾ ਵੱਲੋ ਵੀ ਪ੍ਰਸਾਸ਼ਨ ਨੂੰ ਪੂਰਾ ਸਹਿਯੋਗ ਦੇਣ ਲਈ ਯਕੀਣ ਦਵਾਇਆ ਗਿਆ ।

LEAVE A REPLY

Please enter your comment!
Please enter your name here