ਹੁਸ਼ਿਆਰਪੁਰ ਜਿਲੇ ਵਿੱਚ 231 ਨਵੇ ਪਾਜੇਟਿਵ ਮਰੀਜ, 5 ਮੌਤਾਂ

ਹੁਸ਼ਿਆਰਪੁਰ 28 ਅਪ੍ਰੈਲ: ਜਿਲੇ ਦੀ ਕੋਵਿਡ ਬਾਰੇ  ਤਾਜਾ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਰਣਜੀਤ ਸਿੰਘ ਨੇ ਦੱਸਿਆ ਅੱਜ ਜਿਲੇ ਵਿੱਚ 2296 ਨਵੇ ਸੈਪਲ ਲਏ ਗਏ ਹਨ ਅਤੇ 2406 ਸੈਪਲਾ ਦੀ ਰਿਪੋਟ ਪ੍ਰਾਪਤ ਹੋਣ ਨਾਲ 231 ਨਵੇ ਪਾਜੇਟਿਵ ਮਰੀਜ ਮਿਲਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 18388 ਹੋ ਗਈ ਹੈ।

Advertisements

ਕੋਰੋਨਾ ਮਹਾਂਮਾਰੀ ਦੇ ਸ਼ੁਰੂ ਹੋਣ ਤੇ ਲੇ ਕੇ ਹੁਣ ਤੱਕ ਜਿਲੇ ਅੰਦਰ 443719 ਸੈਪਲ ਲਏ ਗਏ ਹਨ ਜਿਨਾ ਵਿੱਚੋ 424840  ਸੈਪਲ ਨੈਗਟਿਵ , 2111 ਸੈਪਲਾਂ ਦਾ ਰਿਪੋਟ ਦਾ ਇੰਤਜਾਰ ਹੈ ,ਤੇ 202 ਸੈਪਲ ਇਨਵੈਲਡ ਹਨ । ਐਕਟਿਵ ਕੈਸਾਂ ਦੀ ਗਿਣਤੀ 1827 ਹੈ ਜਦ ਕਿ 17335 ਮਰੀਜ ਠੀਕ ਹੋਏ ਹਨ । ਕੁੱਲ ਮੌਤਾਂ ਦੀ ਗਿਣਤੀ 716 ਹੈ ।  ਜਿਲਾ ਹੁਸ਼ਿਆਰਪੁਰ ਦੇ 231 ਸੈਪਲ ਪਾਜੇਟਿਵ ਆਏ ਹਨ ਜਿਨਾ ਵਿੱਚ ਸ਼ਹਿਰ ਹੁਸ਼ਿਆਰਪੁਰ 21 ਅਤੇ  210 ਸੈਪਲ ਬਾਕੀ ਸਿਹਤ ਕੇਦਰਾ ਨਾਲ ਸਬੰਧਿਤ ਹਨ । 

ਇਸ ਮੋਕੈ ਉਹਨਾਂ ਇਹ ਵੀ ਦੱਸਿਆ ਜਿਲੇ ਵਿੱਚ ਕੋਰੋਨਾ ਨਾਲ 5 ਮੌਤਾ ਹੋਈਆ ਹਨ (1) 66  ਸਾਲਾ ਪੁਰਸ਼  ਵਾਸੀ  ਮੰਡ ਮੰਡੇਰ ਦੀ ਮੌਤ ਨਜੀ ਹਸਪਤਾਲ ਜਲੰਧਰ   (2) 74 ਸਾਲਾ  ਪੁਰਸ਼  ਵਾਸੀ ਬੁਢਾਬਡ਼  ਦੀ ਮੌਤ ਨਿਜੀ ਹਸਪਤਾਲ ਜਲੰਧਰ  ਵਿਖੇ ਹੋਈ ਹੈ (3) 26 ਸਾਲਾ ਪੁਰਸ਼ ਵਾਸੀ ਟਾਹਲੀ   ਦੀ ਮੌਤ ਨਿਜੀ  ਹਸਪਤਾਲ ਜਲੰਧਰ ਵਿਖੇ ਹੋਈ ਹੈ । (4) 65 ਸਾਲਾ ਔਰਤ ਵਾਸੀ ਪੋਸੀ  ਦੀ ਮੌਤ ਨਿਜੀ  ਹਸਪਤਾਲ ਨਵਾ ਸ਼ਹਿਰ  (5)81  ਸਾਲਾ ਪੁਰਸ਼ ਵਾਸੀ ਹਰਿਆਣਾ  ਮੌਤ ਰਸਤੇ ਵਿੱਚ ਮੌਤ ਹੋਈ  ।  ਉਹਨਾਂ ਲੋਕਾਂ ਨੂੰ ਪੁਰਜੋਰ ਅਪੀਲ ਕੀਤੀ ਜਾਦੀ ਹੈ ਇਸ ਮਹਾਂਮਾਰੀ ਨੂੰ ਹਲਕੇ ਵਿੱਚ ਨਾ ਲੈਦੇ ਹੋਏ ਸਿਹਤ ਵਿਭਾਗ ਵੱਲੋ ਜਾਰੀ ਹਦਾਇਤਾ ਦਾ ਸਖਤ ਪਾਲਣਾ ਕੀਤੀ ਜਾਵੇ ਅਤੇ ਜਲਦ ਤੋ ਜਲਦ ਆਪਣਾ ਕੋਵਿਡ 19 ਟੀਕਾਕਰਨ ਨਜਦੀਕੀ ਸਿਹਤ ਸੰਸਥਾਵਾਂ ਤੋ ਕਰਵਿਆ ਜਾਵੇ ਤਾਂ ਜੋ ਇਸ ਬਿਮਾਰੀ ਪ੍ਰਤੀ ਰੋਧਿਕ ਸ਼ਕਤੀ ਪੈਦਾ ਕੀਤਾ ਜਾ ਸਕੇ ।

  • ਬਾਹਰੋ ਆਏ ਪਜੇਟਿਵ ਮਰੀਜ ਆਏ —18
  • ਹੁਸ਼ਿਆਰਪੁਰ ਜਿਲੇ ਦੇ ਮਰੀਜਾ ——231
  • ਟੋਟਲ ਮਰੀਜ —–      249

LEAVE A REPLY

Please enter your comment!
Please enter your name here