ਕੋਵਿਡ 19 ਦੇ ਚਲਦਿਆਂ ਈ ਸੰਜੀਵਨੀ ਓ.ਪੀ.ਡੀ. ਦਾ ਲਾਭ ਉਠਾਇਆ ਜਾਵੇ: ਡਾ. ਰਾਜਿੰਦਰ ਰਾਜ

ਫਿਰੋਜ਼ਪੁਰ: ਘਰ ਬੈਠੇ ਹੀ ਮਾਹਿਰ ਡਾਕਟਰਾਂ ਦੀ ਮੁਫਤ ਡਾਕਟਰੀ ਸਲਾਹ ਲੈ ਕੇ ਤੰਦਰੁਸਤ ਰਿਹਾ ਜਾ ਸਕਦਾ ਹੈ ।ਇਹ ਪ੍ਰਗਟਾਵਾ ਫਿਰੋਜ਼ਪੁਰ ਦੇ ਸਿਵਲ ਸਰਜਨ ਡਾ.ਰਾਜਿੰਦਰ ਰਾਜ ਨੇ ਜਿਲ਼ਾ ਨਿਵਾਸੀਆਂ ਦੇ ਨਾਮ ਇਕ ਸੰਦੇਸ਼ ਵਿਚ ਕੀਤਾ।ਉਨ੍ਹਾ ਕਿਹਾ ਕਿ ਕੋਵਿਡ -19 ਮਹਾਂਮਾਰੀ ਦੇ ਮੱਦੇਨਜਰ ਏਕੀਕਿ੍ਰਤ ਟੈਲੀਮੈਡੀਸਨ ਈ ਸੰਜੀਵਨੀ ਆਨਲਾਈਨ ਓ.ਪੀ.ਡੀ. ਤਹਿਤ ਜਿਲਾ ਹਸਪਤਾਲ ਫਿਰੋਜ਼ਪੁਰ ਵਿਖੇ ਮਾਹਿਰ ਡਾਕਟਰਾਂ ਵੱਲੋਂ ਆਪਣੀਆਂ ਸੇਵਾਵਾਂ ਲੋਕਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ । ਸਿਵਲ ਸਰਜਨ ਡਾ.ਰਾਜਿੰਦਰ ਰਾਜ ਨੇ ਦੱਸਿਆ ਕਿ ਈ-ਸੰਜੀਵਨੀ ਓ.ਪੀ.ਡੀ. ਰਾਹੀਂ ਵੱਖ ਵੱਖ ਥਾਵਾਂ ਤੋਂ ਮਰੀਜਾਂ ਵੱਲੋਂ ਆਪਣੀ ਬਿਮਾਰੀ ਬਾਰੇ ਜਾਣਕਾਰੀ ਦੇ ਕੇ ਬਿਮਾਰੀ ਤੋਂ ਨਿਜਾਤ ਪਾਉਣ ਲਈ ਸਲਾਹ ਮਸਵਰਾ ਲਿਆ ਜਾਂਦਾ ਹੈ । ਉਨਾਂ ਕਿਹਾ ਕਿ ਮਾਹਿਰ ਡਾਕਟਰਾਂ ਵੱਲੋਂ ਮਰੀਜ ਦੀ ਬਿਮਾਰੀ ਦੇ ਇਲਾਜ ਸਮੇਂ ਵਰਤੀਆਂ ਜਾਣ ਵਾਲੀਆਂ ਦਵਾਈਆਂ ਅਤੇ ਸੰਤੁਲਿਤ ਭੋਜਨ ਬਾਰੇ ਸੰਪੂਰਨ ਜਾਣਕਾਰੀ ਦਿੱਤੀ ਜਾਂਦੀ ਹੈ । ਉਨਾਂ ਨੇ ਦੱਸਿਆ ਕਿ ਇਸ ਓ.ਪੀ.ਡੀ. ਦੀ ਸੇਵਾ ਮੋਬਾਈਲ ਫੋਨ ਤੇ ਈ ਸੰਜੀਵਨੀ ਐਪ ਡਾਊਨਲੋਡ ਕਰਕੇ ਵੀ ਲਈ ਜਾ ਸਕਦੀ ਹੈ ।

Advertisements

ਉਨਾਂ ਦੱਸਿਆ ਕਿ ਮੁਫਤ ਮੈਡੀਕਲ ਸਲਾਹ ਮਸਵਰਾ ਕਰਨ ਲਈ ਇਸ ਓ.ਪੀ.ਡੀ.ਦਾ ਸਮਾਂ ਸੋਮਵਾਰ ਤੋਂ ਸਨੀਵਾਰ ਤਕ ਸਵੇਰੇ 8 ਵਜੇ ਤੋਂ ਦੁਪਿਹਰ 2 ਵਜੇ ਤੱਕ ਦਾ ਹੈ । ਡਾ.ਰਾਜਿੰਦਰ ਰਾਜ ਨੇ ਦੱਸਿਆ ਕਿ ਸੋਮਵਾਰ ਤੋਂ ਸਨਿਚਰਵਾਰ ਤਕ ਮਿਲਣ ਵਾਲੀ ਇਹ ਸਹੂਲਤ ਗਰਭਵਤੀ ਔਰਤਾਂ , ਬਜੁਰਗਾਂ , ਘਾਤਕ ਬਿਮਾਰੀ ਦੇ ਮਰੀਜਾਂ , ਸਹਿ ਰੋਗਾਂ ਵਾਲੇ ਮਰੀਜਾਂ ਅਤੇ ਡਿਪ੍ਰੈਸਨ ਨਾਲ ਜੂਝ ਰਹੇ ਮਰੀਜਾਂ ਲਈ ਬਹੁਤ ਲਾਹੇਵੰਦ ਸਿੱਧ ਹੋ ਰਹੀ ਹੈ । ਉਨਾਂ ਨੇ ਦੱਸਿਆ ਕਿ ਇਸ ਸੇਵਾ ਦਾ ਲਾਭ ਲੈਣ ਲਈ ਈ-ਸੰਜੀਵਨੀ ਓ.ਪੀ.ਡੀ. ਤੇ ਲਾਗ ਇਨ ਕਰਨਾ ਹੋਵੇਗਾ , ਉਸ ਤੋਂ ਬਾਅਦ ਰਜਿਸਟ੍ਰੇਸਨ ਆਪਸਨ ਤੇ ਜਾ ਕੇ ਮਰੀਜ ਨੂੰ ਆਪਣੀ ਜਾਣਕਾਰੀ ਤੇ ਫੋਨ ਨੰਬਰ ਦਰਜ ਕਰਵਾਉਣਾ ਹੁੰਦਾ ਹੈ ।

ਮਰੀਜ ਦੇ ਫੋਨ ਨੰਬਰ ਤੇ ਇਕ ਓ ਟੀ ਪੀ ਜਰਨੇਟ ਹੋਏਗਾ ਜਿਸ ਨੂੰ ਸੇਵ ਕਰਨਾ ਹੋਏਗਾ । ਉਨਾਂ ਨੇ ਦੱਸਿਆ ਕਿ ਮਰੀਜ ਨੂੰ ਮਿਲੇ ਟੋਕਨ ਨੰਬਰ ਦੇ ਹਿਸਾਬ ਨਾਲ ਡਾਕਟਰੀ ਸਲਾਹ ਪ੍ਰਾਪਤ ਹੋਵੇਗੀ ਤੇ ਮਰੀਜ ਨੂੰ ਈ ਪ੍ਰੀਸਕਿ੍ਰਪਸਨ ਭੇਜੀ ਜਾਵੇਗੀ ਜਿਸ ਨੂੰ ਡਾਊਨਲੋਡ ਕਰਕੇ ਉਹ ਕੈਮਿਸਟ ਤੋਂ ਦਵਾਈ ਪ੍ਰਾਪਤ ਕਰ ਸਕਦਾ ਹੈ । ਉਨਾਂ ਨੇ ਲੋਕਾਂ ਨੂੰ ਕੋਵਿਡ -19 ਦੇ ਮੱਦੇਨਜਰ ਇਸ ਸੇਵਾ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ ।

LEAVE A REPLY

Please enter your comment!
Please enter your name here