ਜੈਲੀ ਗੇਰਾ ਵਲੋਂ ਸੁਖਵਿੰਦਰ ਬੋਦਲਾਂ ਵਾਲੇ ਦੀ ਲਿਖੀ ਕਿਤਾਬ ‘ਹੂਕ ਪੰਜਾਬ ਦੀ” ਵੱਖ-ਵੱਖ ਸ਼ਖ਼ਸੀਅਤਾਂ ਨੂੰ ਕੀਤੀ ਭੇਂਟ

ਹਾਜੀਪੁਰ(ਦ ਸਟੈਲਰ ਨਿਊਜ਼)।ਪ੍ਰਵੀਨ ਸੋਹਲ । ਜ਼ਿਲ੍ਹਾ ਹੁਸ਼ਿਆਰਪੁਰ ਦੇ ਬਹੁਤ ਹੀ ਪ੍ਰਸਿੱਧ ਪਿੰਡ ਬੋਦਲਾਂ ਨਾਲ ਸਬੰਧਿਤ ਮਸ਼ਹੂਰ ਸ਼ਾਇਰ ਅਤੇ ਬਿਜਨਸਮੈਨ ਸੁਖਵਿੰਦਰ ਸਿੰਘ ਬੋਦਲਾਂ ਵਾਲੇ (ਜੋ ਕਿ ਇਸ ਸਮੇਂ ਅਮਰੀਕਾ ਦੇ ਵਾਸ਼ਿੰਗਟਨ ਵਿਖੇ ਰਹਿ ਰਹੇ ਹਨ) ਉਹਨਾਂ ਦੁਆਰਾ ਲਿਖਿਤ ਕਾਵਿ ਸੰਗ੍ਰਹਿ “ਹੂਕ ਪੰਜਾਬ ਦੀ” ਨੂੰ ਜੈਲੀ ਗੇਰਾ ਵਲੋਂ ਵੱਖ-ਵੱਖ ਸ਼ਖ਼ਸੀਅਤਾਂ ਨੂੰ ਭੇਂਟ ਕੀਤਾ ਗਿਆ। ਜਿਨ੍ਹਾਂ ਵਿੱਚ ਪ੍ਰਸਿੱਧ ਪੱਤਰਕਾਰ ਸੋਮਰਾਜ ਕਲੋਤਰਾ ਜੀ, ਮਾਸਟਰ ਜਤਿੰਦਰ ਸਿੰਘ ਜੀ, ਪੰਜਾਬੀ ਸਾਹਿਤਕਾਰ ਐਮ. ਐਸ. ਗੇਰਾ ਜੀ, ਮੁੱਖ ਅਧਿਆਪਕ ਗੋਪੀ ਚੰਦ ਜੀ ਸ਼ਾਮਿਲ ਹਨ।

Advertisements

ਇਸ ਇਲਾਵਾ ਦੱਸਣਯੋਗ ਹੈ ਕਿ ਸੁਖਵਿੰਦਰ ਸਿੰਘ ਬੋਦਲਾਂ ਵਾਲੇ ਜਿਥੇ ਅਮਰੀਕਾ ਦੀ ਧਰਤੀ ‘ਤੇ ਮਿਹਨਤ ਨਾਲ ਜ਼ਿੰਦਗੀ ਖ਼ੁਸ਼ਹਾਲ ਕਰ ਰਹੇ ਹਨ ਉੱਥੇ ਉਹ ਮਾਂ ਬੋਲੀ ਪੰਜਾਬੀ ਸੇਵਾ ਕਰਦੇ ਹੋਏ ਸਾਹਿਤਕ ਖੇਤਰ ਵਿੱਚ ਨਵੀਂ ਪੈੜਾਂ ਪਾ ਰਹੇ। ਇਸ ਨਾਲ-ਨਾਲ ਉਹ TV ਚੈਨਲ ਰਾਹੀਂ ਸਾਹਿਤ ਧਾਰਾ ਪ੍ਰੋਗਰਾਮ ਵੀ ਪੇਸ਼ ਕਰਦੇ ਹਨ ਜਿਸ ਵਿੱਚ ਉਹ ਮਾਂ ਬੋਲੀ ਪੰਜਾਬੀ ਦੇ ਵੱਖ-ਵੱਖ ਨਵੇਂ ਪੁਰਾਣੇ ਸ਼ਾਇਰਾਂ ਨੂੰ ਲੋਕਾਂ ਦੇ ਸਨਮੁੱਖ ਕਰਦੇ ਹਨ ਅਤੇ ਉਭਰਦੇ ਲੇਖਕਾਂ ਉਤਸ਼ਾਹਿਤ ਕਰਦੇ ਹਨ ਅਤੇ ਹੱਲਾਸ਼ੇਰੀ ਦਿੰਦੇ ਹਨ। ਉਨ੍ਹਾਂ ਦੇ ਇਸ ਉਪਰਾਲੇ ਦੀ ਬਦੌਲਤ ਕਈ ਨਵੇਂ ਲੇਖਕਾਂ ਨੂੰ ਆਪਣੀ ਕਲਾ ਪੇਸ਼ ਕਰਨ ਅਤੇ ਆਪਣੀ ਸ਼ਾਇਰੀ ਵਿੱਚ ਨਵੇਂ ਤਜਰਬੇ ਕਰਨ ਦਾ ਮੌਕਾ ਮਿਲਦਾ ਹੈ। ਪਰਮਾਤਮਾ ਮਾਂ ਬੋਲੀ ਦੇ ਇਸ ਲਾਡਲੇ ਸਪੁੱਤਰ ਸੁਖਵਿੰਦਰ ਸਿੰਘ ਬੋਦਲਾਂ ਵਾਲੇ ਦੀ ਕਲਮ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ।

LEAVE A REPLY

Please enter your comment!
Please enter your name here