ਜਿਲੇ ਵਿੱਚ 256 ਨਵੇ ਪਾਜੇਟਿਵ ਮਰੀਜ ਆਉਣ ਨਾਲ ਮਰੀਜਾਂ ਦੀ ਗਿਣਤੀ ਹੋਈ 23304, 08 ਮੌਤਾਂ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਅੱਜ  ਫਲੂ ਵਰਗੇ ਸ਼ੱਕੀ ਲੱਛਣਾ ਵਾਲੇ  4342 ਨਵੇ ਸੈਪਲ ਲੈਣ  ਨਾਲ ਅਤੇ 3738 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਕੋਵਿਡ ਦੇ  256 ਨਵੇ ਪਾਜੇਟਿਵ ਮਰੀਜਾਂ ਦੇ  ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 23304 ਹੋ ਗਈ ਹੈ । ਜਿਲੇ ਵਿੱਚ ਕੋਵਿਡ-19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 508905 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ  482310 ਸੈਪਲ  ਨੈਗਟਿਵ,  ਜਦ ਕਿ 4775 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 336` ਸੈਪਲ ਇਨਵੈਲਡ ਹਨ  ਤੇ ਹੁਣ ਤੱਕ ਮੌਤਾਂ ਦੀ ਗਿਣਤੀ 831  ਹੈ । ਐਕਟਿਵ ਕੇਸਾ ਦੀ ਗਿਣਤੀ  2838 ਹੈ, ਜਦ ਕਿ ਠੀਕ ਹੋ ਕਿ ਘਰ ਗਏ ਮਰੀਜਾਂ ਦੀ ਗਿਣਤੀ 21365 ਹੈ । ਸਿਵਲ ਸਰਜਨ ਡਾ ਰਣਜੀਤ ਸਿੰਘ  ਨੇ ਇਹ ਦੱਸਿਆ ਕਿ ਜਿਲੇ ਵਿੱਚ ਅੱਜ 256  ਮਰੀਜ ਪਜੇਟਿਵ ਪਾਏ ਗਏ ਹਨ,  ਹੁਸ਼ਿਆਰਪੁਰ ਸ਼ਹਿਰ ਦੇ 40 ਪਾਜੇਟਿਵ ਮਰੀਜ ਹਨ, ਤੇ  ਬਾਕੀ 216 ਜਿਲੇ ਦੇ ਸਿਹਤ ਕੇਦਰਾ ਦੇ ਮਰੀਜ ਹਨ।

Advertisements

ਕੋਰੋਨਾ ਵਾਇਰਸ ਨਾਲ ਜਿਲੇ ਵਿੱਚ 08 ਮੌਤ ਹੋਈਆ ਹਨ । (1) 19 ਸਾਲਾ ਪੁਰਸ਼ ਵਾਸੀ ਅਟਲਗੜ ਦੀ ਮੌਤ ਮੈਡਾਕਲ ਕਾਲਿਜ ਅਮ੍ਰਿਤਸਰ   ਵਿਖੇ ਹੋਈ  (2) 76  ਸਾਲਾ ਔਰਤ   ਵਾਸੀ ਕੀਰਤੀਨਗਰ ਹੁਸਿਆਰਪੁਰ ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ  ਵਿਖੇ ਹੋਏ (3) 73 ਸਾਲਾ ਪੁਰਸ਼ ਵਾਸੀ ਬੰਗਾਲੀਪੁਰ ਮੌਤ ਸਿਵਮ ਹਸਪਤਾਲ ਹੁਸ਼ਿਆਰਪੁਰ  (4) 42 ਸਾਲਾ ਔਰਤ  ਵਾਸੀ ਸੁਲੇਖਾ ਕਲਂ   ਦੀ ਮੌਤ ਸਿਵਲ ਹਸਪਤਾਲ ਦਸੂਹਾਂ  (5) 65 ਸਾਲਾ ਔਰਤ ਵਾਸੀ ਮੁਕੇਰੀਆ ਦੀ ਮੌਤ ਸਿਵਲ  ਹਸਪਤਾਲ ਦਸੂਹਾ (6)  79  ਸਾਲਾ ਪੁਰਸ ਵਾਸੀ ਭੂਗਾ ਦੀ ਮੌਤ ਨਿਜੀ ਸਿਵਲ ਹਸਪਤਾਲ ਹੁਸ਼ਿਆਰਪੁਰ ।(7) 62 ਸਾਲਾ ਔਰਤ ਵਾਸੀ ਦਸ਼ਮੇਸ ਨਗਰ  ਦੀ ਮੌਤ ਸਿਵਮ ਹਸਪਤਾਲ ਹੁਸ਼ਿਆਰਪੁਰ ਵਿਖੇ ਹੋਈ ਹੈ (8) 83  ਸਾਲਾ ਪੁਰਸ਼ ਵਾਸੀ ਲਾਭ ਨਗਰ  ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਹੋਈ ਹੈ ।  ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਮੂੰਹ ਤੇ ਮਾਸਿਕ ਲਗਾਉਣਂ ਭੀੜ ਵਾਲੀਆਂ ਥਾਵਾਂ ਤੋ ਜਾਣ ਤੋ ਗਰੇਜ ਕਰਨਾ ਅਤੇ ਸਮਾਜਿਕ ਦੂਰੀ ਰੱਖਦੇ ਹੋਏ ਲੱਛਣ ਹੋਣ ਤੇ ਆਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ । ਇਸ ਵੇਲੇ ਜਿਲੇ ਵਿਚੋ ਲੈਬਲ 2 ਦੇ ਸਰਕਾਰੀ ਅਤੇ ਪ੍ਰਈਵੇਟ ਹਸਪਤਾਲਾ ਵਿਚ ਕੋਵਿਡ–19 ਦੇ ਮਰੀਜਾਂ ਲਈ 290 ਬੈਡਾਂ ਵਿਚੋ 64 ਬੈਡ ਖਾਲੀ ਹਨ,  ਜਦ ਕਿ ਲੈਬਲ 3 ਦੇ 35 ਬੈਡਾ ਵਿਚੋ 5 ਬੈਡ ਖਾਲੀ ਹਨ .  ।

LEAVE A REPLY

Please enter your comment!
Please enter your name here