ਕੋਰੋਨਾ ਵਾਇਰਸ ਦੀ ਮਹਾਂਮਾਰੀ ਦੋਰਾਨ ਡੇਗੂ ਬਿਮਾਰੀ ਨੂੰ ਨਜਰ ਅੰਦਾਜ ਨਾ ਕੀਤਾ ਜਾਵੇ- ਡਾ. ਘੋਤੜਾ

ਹੁਸ਼ਿਆਰਪੁਰ 17 ਮਈ: ਕੋਰੋਨਾ ਵਾਇਰਸ ਦੀ ਮਹਾਂਮਾਰੀ ਦੋਰਾਨ ਡੇਗੂ , ਚਿਕਨਗੁਣੀਆ ਅਤੇ ਮਲੇਰੀਆਂ ਵਰਗੀਆ ਬਿਮਾਰੀਆਂ ਨੂੰ ਨਜਰ ਅੰਦਾਜ ਨਾ ਕੀਤਾ ਜਾਵੇ । ਕੌਮੀ ਡੇਗੂ ਦਿਵਸ ਦੇ ਮੋਕੇ ਸਿਹਤ ਵਿਭਾਗ ਦੀਆ ਹਦਾਇਤਾਂ ਅਨੁਸਾਰ ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤੜਾ ਦੀ ਅਗਵਾਈ ਹੇਠ ਜਨ ਜਗਰੂਕਤਾਂ ਲਈ ਵੈਕਟਰ ਬੋਰਨ ਬਿਮਾਰੀਆਂ ਖਾਸ ਕਰਕੇ ਮੇਲਰੀਆਂ ਅਤੇ ਡੇਗੂ ਸਬੰਧੀ ਆਈ. ਈ. ਸੀ. ਮਟੀਰੀਅਲ ਦਫਤਰ ਸਿਵਲ ਸਰਜਨ ਵਿਖੇ ਜਾਰੀ ਕੀਤਾ ਗਿਆ ।

Advertisements

ਡੇਗੂ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਨੇ ਦੱਸਿਆ ਕਿ ਡੇਗੂ ਦਾ ਮੱਛਰ ਸਾਫ ਖੜੇ ਪਾਣੀ ਦੇ ਸੋਮਿਆਂ ਵਿੱਚ ਪੈਦਾ ਹੁੰਦਾ ਹੈ ਅਤੇ ਇਹ ਮੱਛਰ ਸਿਰਫ ਦਿਨ ਵੇਲੇ ਹੀ ਕੱਟਦਾ ਹੈ । ਡੇਗੂ ਹੋਣ ਨਾਲ ਤੇਜ ਬੁਖਾਰ , ਸਿਰ ਦਰਦ ,ਮਾਸ ਪੇਸ਼ੀਆ ਵਿੱਚ ਦਰਦ , ਚਮੜੀ ਤੇ ਦਾਣੇ , ਮਸੂੜਿਆਂ ਅਤੇ ਨੱਕ ਵਿੱਚ ਖੂਨ ਦਾ ਵਗਣਾ ਆਦਿ ਹੋ ਸਕਦੇ ਹਨ । ਸਿਹਤ ਵਿਭਾਗ ਵੱਲੋ ਹਰੇਕ ਸ਼ੁਕਰਵਾਰ ਖੁਸ਼ਕ ਦਿਵਸ ਮਨਾ ਕੇ ਡੇਗੂ ਦੇ ਲਾਰਵਾਂ ਦੇ ਪੈਦਾ ਹੋਣ ਦੀ ਜਗਾਂ ਜਿਵੇ ਕੂਲਰ, ਗਮਲੇ , ਫਰੱਜਾਂ ਦੀਆਂ ਟਰੇਆ ਨੂੰ ਸਾਫ ਕਰਕੇ ਸੁਕਾਇਆ ਜਾਵੇ ਤਾਂ ਜੋ ਇਹ ਬਿਮਾਰੀ ਫੈਲਾਉਣ ਦਾ ਲਾਰਵਾਂ ਖਤਮ ਹੋ ਸਕਦਾ ਹੈ ।

ਇਸ ਮੋਕੇ ਐਪੀਡੀਮੋਲੋਜਿਸਟ ਡਾ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਡੇਗੂ ਦਾ ਟੈਸਟ ਅਤੇ ਇਲਾਜ ਰਾਜ ਦੇ ਸਾਰੇ ਸਰਕਾਰੀ ਹਸਪਤਾਲਾ ਵਿੱਚ ਮੁੱਫਤ ਕੀਤਾ ਜਾਦਾ ਹੈ । ਡੇਗੂ ਪੈਫਲਿਟ ਜਾਰੀ ਕਰਨ ਮੋਕੇ ਡਾ ਪਵਨ ਕੁਮਾਰ ਸਹਾਇਕ ਸਿਵਲ ਸਰਜਨ , ਡਾ ਸੁਨੀਲ ਅਹੀਰ ਜਿਲਾਂ ਪਰਿਵਾਰ ਅਫਸਰ, ਡਾ ਸ਼ਲੇਸ਼ ਕੁਮਾਰ , ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ, ਏ ਐਮ ਉ ਰਾਮ ਕੁਮਾਰ ਤੇ ਗੋਪਾਲ ਸਰੂਪ , ਹੈਲਥ ਇੰਸਪੈਕਟਰ ਸੰਜੀਵ ਠਾਕਰ ਤਰਸੇਮ ਲਾਲ , ਜਸਵਿੰਦਰ ਸਿੰਘ ਆਦਿ ਹਾਜਰ ਸਨ ।

LEAVE A REPLY

Please enter your comment!
Please enter your name here