ਐਮਰਜੈਂਸੀ ਦੌਰਾਨ ਖੂਨ ਦਾਨ ਕਰਨ ਦੀ ਮਹਿਮ ਨੂੰ ਪਿੰਡ ਪੱਧਰ ਤੇ ਪ੍ਰਚਾਰਨ ਦੀ ਲੋੜ: ਪ੍ਰਫੈਸਰ ਸੁਨੇਤ

ਹੁਸ਼ਿਆਰਪੁਰ: ਵਿਸ਼ਵ ਭਰ ਵਿੱਚ ਫੈਲੀ ਕਰੋਨਾ ਦੀ ਮਹਾਂਮਾਰੀ ਨੇ ਸਮੁੱਚੀ ਦੁਨੀਆ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਲੱਖਾਂ ਹੀ ਕੀਮਤੀ ਜਾਨਾਂ ਇਸ ਬਿਮਾਰੀ ਦੀ ਭੇਟ ਚੜ੍ਹ ਗਈਆਂ ਹਨ। ਇਸ ਮਹਾਂਮਾਰੀ ਕਾਰਨ ਆਮ ਲੋਕਾਂ ਵਿਚ ਡਰ ਅਤੇ ਸਹਿਮ ਹੈ ਉਥੇ ਖੂਨ ਦਾਨ ਕਰਨ ਵਾਲਿਆਂ ਵਿਚ ਵੀ ਲਗਾਤਾਰ ਕਮੀ ਆ ਰਹੀ ਹੈ ਅਤੇ ਇਨ੍ਹਾਂ ਦਿਨਾਂ ਦੌਰਾਨ ਖੂਨ ਦਾਨ ਕੈਂਪ ਘੱਟ ਲੱਗਣ ਕਾਰਨ ਖੂਨ ਦਾਨ ਬੈਂਕਾਂ ਵੱਲੋਂ ਲੋੜਵੰਦਾਂ ਲਈ ਖੂਨ ਮੁਹੱਈਆ ਕਰਵਾਉਣ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਰਿਹਾ ਹੈ।

Advertisements

ਪ੍ਰੋਫੈਸਰ ਬਹਾਦਰ ਸਿੰਘ ਸੁਨੇਤ ਦੋ ਕਿ ਪਿਛਲੇ ਚਾਰ ਦਹਾਕਿਆਂ ਤੋਂ ਖੂਨ ਦਾਨ ਸੇਵਾ ਨਾਲ ਜੁੜੇ ਹੋਏ ਹਨ ਅਤੇ ਆਪ ਵੀ 62 ਵਾਰ ਆਪਣਾ ਖੂਨ ਦਾਨ ਕਰ ਚੁੱਕੇ ਹਨ ਨੇ ਕਿਹਾ ਕਿ ਖੂਨ ਦਾਨ ਸੇਵਾ ਨਾਲ ਕਿਸੇ ਲੋੜਵੰਦ ਦੀ ਜ਼ਿੰਦਗੀ ਨੂੰ ਬਚਾਉਣਾ ਇਕ ਮਹਾਨ ਸੇਵਾ ਹੈ । ਇਕ ਖੂਨ ਦਾਨੀ ਕਿਸੇ ਦੀ ਜ਼ਿੰਦਗੀ ਨੂੰ ਹੀ ਨਹੀਂ ਬਚਾਉਂਦਾ ਸਗੋਂ ਧਰਮ, ਜਾਤ-ਪਾਤ ਅਤੇ ਹੋਰ ਮਨੁੱਖੀ ਵੰਡੀਆਂ ਤੋਂ ਉਪਰ ਉੱਠ ਕੇ ਸਰਬ ਸਾਂਝੀਵਾਲਤਾ ਅਤੇ ਮਨੁੱਖੀ ਏਕਤਾ ਦਾ ਵੀ ਪ੍ਰਤੀਕ ਹੁੰਦਾ ਹੈ। ਐਮਰਜੈਂਸੀ ਦੌਰਾਨ ਖੂਨ ਦਾਨ ਮੁਹਈਆ ਕਰਵਾਉਣ ਲਈ ਪਿੰਡ ਪੱਧਰ ਤੇ ਅਤੇ ਸ਼ਹਿਰਾਂ ਵਿਚ ਮਹੱਲਾ ਪੱਧਰ ਤੇ ਖੂਨ ਦਾਨ ਸੇਵਾ ਨੂੰ ਪ੍ਰਚਾਰਨ ਦੀ ਲੋੜ ਹੈ । ਸਮਾਜ ਸੇਵੀ ਸੰਸਥਾਵਾਂ , ਪਿੰਡਾਂ ਦੀਆਂ  ਪੰਚਾਇਤਾਂ ਅਤੇ ਸ਼਼ਹਿਰਾਂ ਵਿੱਚ ਵਾਰਡਾਂ ਦੇ ਪਾਰਸ਼ਦ ਮੈਂਬਰਾਂ  ਨੂੰ ਅਪੀਲ ਕੀਤੀ ਹੈ ਕਿ  ਉਹ ਆਪਣੇ ਇਲਾਕੇ ਦੇ ਸਵੈ ਇੱਛਕ ਖੂਨ ਦਾਨੀਆਂ ਦੀਆਂ ਲਿਸਟਾਂ ਤਿਆਰ ਕਰਕੇ ਰੱਖਣ ਤਾਂ ਕਿ ਲੋੜ ਪੈਣ ਤੇ ਤੁਰੰਤ ਲੋੜਵੰਦਾਂ ਦੀ ਮਦਦ ਕੀਤੀ ਜਾ ਸਕੇ  ਅਤੇ ਉਨ੍ਹਾਂ ਕਿਹਾ ਕਿ ਕੋਈ ਵੀ18 ਤੋਂ 65 ਸਾਲ ਦਾ ਸਿਹਤਮੰਦ ਵਿਅਕਤੀ ਆਪਣਾ ਖੂਨ ਦਾਨ ਕਰ ਸਕਦਾ ਹੈ ਅਤੇ ਤਿੰਨ ਮਹੀਨਿਆਂ ਤੋਂ ਬਾਅਦ ਦੁਬਾਰਾ ਫਿਰ ਆਪਣਾ ਖੂਨ ਦਾਨ ਕਰ ਸਕਦਾ ਹੈ।

ਕਰੋਨਾ ਦੀ ਮਹਾਂਮਾਰੀ ਦੀ ਰੋਕਥਾਮ ਲਈ ਸਰਕਾਰ ਵੱਲੋਂ ਵਿਸ਼ੇਸ਼ ਟੀਕਾ ਕਰਣ ਮੁਹੀਮ ਚਲਾਈ ਜਾ ਰਹੀ ਹੈ। ਮਾਨਵਤਾ ਦੀ ਸੇਵਾ ਹਿੱਤ ਲੋਕਾਂ ਨੂੰ ਖਾਸ ਕਰਕੇ ਨੌਜਵਾਨ ਵਰਗ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕਰੋਨਾ ਵੈਕਸੀਨ ਦਾ ਟੀਕਾ ਲਗਵਾਉਣ ਤੋਂ ਪਹਿਲਾਂ ਜ਼ਰੂਰ ਨੇੜੇ ਦੇ ਸਰਕਾਰੀ ਮਾਨਤਾ ਪ੍ਰਾਪਤ ਖੂਨ ਦਾਨ ਬੈਂਕਾਂ ਵਿਚ ਜਾ ਅਪਣਾ ਖੂਨ ਦਾਨ ਕਰਨ। ਉਨ੍ਹਾਂ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋ ਕਰੋਨਾ ਦੀ ਵੈਕਸੀਨ ਦੇ ਟੀਕੇ ਤੋਂ ਪਹਿਲਾਂ ਖੂਨ ਦਾਨ ਨਹੀਂ ਕਰ ਸਕੇ ਉਹ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਕਰੋਨਾ ਵੈਕਸੀਨ ਦਾ ਟੀਕਾ ਲਗਵਾਉਣ ਤੋਂ 14 ਦਿਨਾਂ ਬਾਅਦ ਵੀ ਅਪਣਾ ਖੂਨ ਦਾਨ ਕਰਕੇ ਕਿਸੇ ਲੋੜਵੰਦ ਦੀ ਜ਼ਿੰਦਗੀ ਨੂੰ ਬਚਾਉਣਾ ਵਿੱਚ ਅਪਣਾ ਯੋਗਦਾਨ ਪਾ ਸਕਦੇ ਹਨ।

LEAVE A REPLY

Please enter your comment!
Please enter your name here