ਫਗਵਾੜਾ-ਹੁਸ਼ਿਆਪੁਰ ਰੋਡ ਤੇ ਤਿੰਨ ਕਾਰਾਂ ਆਪਸ ਵਿੱਚ ਟਕਰਾਈਆਂ, ਬਾਲ-ਬਾਲ ਬਚੇ ਸਵਾਰ

ਫਗਵਾੜਾ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਫਗਵਾੜਾ-ਹੁਸ਼ਿਆਪੁਰ ਰੋਡ ਤੇ ਤਿੰਨ ਕਾਰਾਂ ਆਪਸੀ ਵਿੱਚ ਟਕਰਾ ਗਈਆਂ। ਇਸ ਹਾਦਸੇ ਵਿੱਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਤਿੰਨੋਂ ਕਾਰਾਂ ਆਪਸ ਵਿੱਚ ਟਕਰਾਉਣ ਨਾਲ ਹਾਦਸਾਗ੍ਰਸਤ ਹੋ ਗਈਆਂ। ਜਾਣਕਾਰੀ ਦੇ ਅਨੁਸਾਰ ਫਗਵਾੜਾ ਤੋਂ ਹੁਸ਼ਿਆਰਪੁਰ ਜਾ ਰਹੀ ਕਾਰ ਨੂੰ ਫਗਵਾੜਾ ਤੋਂ ਆ ਰਹੀ ਕਾਰ ਨੇ ਟੱਕਰ ਮਾਰ ਦਿੱਤੀ।

Advertisements

ਜਿਸ ਦੋਰਾਨ ਹਾਦਸੇ ਦਾ ਸ਼ਿਕਾਰ ਹੋਈ ਕਾਰ ਨੇ ਇੱਕ ਹੋਰ ਕਾਰ ਆਪਣੀ ਚਪੇਟ ਵਿੱਚ ਲੈ ਲਈ। ਮਿਲੀ ਜਾਣਕਾਰੀ ਦੇ ਅਨੁਸਾਰ, ਹਾਦਸੇ ਦਾ ਕਾਰਣ ਬਣੀ ਕਾਰ ਨੂੰ ਇੱਕ ਮਹਿਲਾ ਚਲਾ ਰਹੀ ਸੀ। ਕਾਰ ਤੇਜ਼ ਹੋਣ ਦੇ ਕਾਰਣ ਕਾਰ ਬੇਕਾਬੂ ਹੋ ਗਈ ਅਤੇ ਦੂਸਰੀ ਕਾਰ ਨਾਲ ਟਕਰਾ ਗਈ । ਗੰਭੀਰ ਹੋਏ ਲੋਕਾਂ ਨੂੰ ਨਾਲ ਦੇ ਹਸਪਤਾਲ ਵਿੱਚ ਦਾਖਿਲ ਕਰਵਾਇਆਂ ਗਿਆ।

LEAVE A REPLY

Please enter your comment!
Please enter your name here