ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦਫਤਰ ਦੇ ਬਾਹਰ ਕਰਮਚਾਰੀਆ ਵੱਲੋ ਰੋਸ਼ ਰੈਲੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ ਯੂਨੀਅਨ ਦੀ ਕਾਲ ਤੇ ਪੰਜਾਬ ਭਰ ਦੇ ਸਾਰੇ ਦਫਤਰਾਂ ਅਤੇ ਚੰਡੀਗੜ੍ਹ ਸਥਿਤ ਸਿਵਲ ਸਕੱਤਰੇਤ ਅਤੇ ਡਾਇਰੈਕਟੋਰੇਟ ਦੇ ਮਨਿਸਟੀਰੀਅਲ ਕਰਮਚਾਰੀਆਂ ਵਲ੍ਹੋ੍ਰ ਅੱਜ ਦੂਜੇ ਦਿਨ ਵੀ ਕਲਮ ਛੋੜ ਹੜਤਾਲ ਕਰਕੇ ਦਫਤਰੀ ਕੰਮ ਦਾ ਬਾਈਕਾਟ ਕੀਤਾ ਗਿਆ. । ਇਸ ਜਿਲੇ ਵਿੱਚ ਕਲਮ ਛੋੜ ਹੜਤਾਲ ਕਾਰਨ ਵਾਲੇ ਮੁੱਖ ਦਫਤਰਾਂ ਵਿੱਚ ਡੀ ਸੀ ਦਫਤਰ , ਕਰ ਅਤੇ ਆਬਕਾਰੀ ਵਿਭਾਗ, ਲੋਕ ਨਿਰਮਾਣ ਵਿਭਾਗ, ਜਿਲਾਂ ਯੋਜਨਾ ਬੋਰਡ, ਸਿਵਲ ਸਰਜਨ ਦਫਤਰ, ਇੰਡਰਸਟਰੀ ਵਿਭਾਗ, ਜਿਲਾਂ ਸਿਖਿਆ ਦਫਤਰ , ਬਾਗਬਾਨੀ ਵਿਭਾਗ, ਪੁਸੂ ਪਾਲਣ ਵਿਭਾਗ, ਖੇਤੀ ਬਾੜੀ ਵਿਭਾਗ, ਲੋਕ ਸਪੰਰਕ ਵਿਭਾਗ, ਇਰੀਗੇਸ਼ਨ ਵਿਭਾਗ, ਪਲੋਟੈਕਨੀਕਲ ਵਿਭਾਗ, ਖਜਾਨਾ ਵਿਭਾਗ, ਭਾਸ਼ਾ ਦਫਤਰ ਦੇ ਦਫਤਰਾ ਦੇ ਮੁਲਾਜਮਾ ਕੰਮਾਂ ਦਾ ਬਾਈਕਾਟ ਕਰਕ ਹਾਜਰ ਹੋਏ । ਜਿਸ ਵਿੱਚ ਵੱਖ^ਵੱਖ ਬੁਲਾਰਿਆਂ ਨੇ ਸਰਕਾਰ ਦੀਆਂ ਮੁਲਾਜਮ ਮਾਰੂ ਨੀਤੀਆਂ ਦਾ ਵਿਰੋਧ ਕੀਤਾ. ਸੰਬੋਧਨ ਕਰਨ ਵਾਲੇ ਬੁਲਾਰਿਆਂ ਵਿੱਚ, ਜਸਬੀਰ ਸਿੰਘ ਧਾਮੀ ਜਿਲਾਂ ਜਨਰਲ ਸਕੱਤਰ ਅਗਵਾਈ ਹੈਠ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦਫਤਰ ਦੇ ਬਾਹਰ ਤੋ ਇਕ ਵਿਸ਼ਾਲ ਰੋਸ ਰੈਲੀ ਕੀਤੀ ਗਈ ।

Advertisements

ਇਸ ਮੋਕੇ ਸੁਰਜੀਤ ਕੁਮਾਰ, ਹਰ ਸਿਮਰਨ ਸਿੰਘ , ਵਿਨੈ ਕੁਮਾਰ , ਸੰਦੀਪ ਸਿੰਘ, ਵਿਕਰਮ ਆਦੀਆ, ਰਮੇਸ਼ ਕੁਮਾਰ, ਸੁਪਰਡੈਟ ਸੁਰਜੀਤ ਕੁਮਾਰ, ਸਿਹਸ ਵਿਭਾਗ ਦਾ ਨਵਦੀਪ ਸਿੰਘ, ਦਵਿੰਦਰ ਭੱਟੀ , ਪੁਸ਼ਪਿੰਦਰ ਪਠਾਨੀਆ, ਮੁਨੀਸ਼ ਚੱਡਾ , ਅਵਤਾਰ ਸਿੰਘ, ਗੁਰਮਿੰਦਰ ਕੋਰ , ਜਸਵਿੰਦਰ ਸਿੰਘ , ਭਾਰਤ ਇਦੂ ਸ਼ਰਮਾਂ ਸ਼੍ਰੀ ਨਵਦੀਪ ਸਿੰਘ, ੀ ਪਰਮਜੀਤ ਕੌਰ ਸੰਦੀਪ ਸੰਧੀ, ਸ਼੍ਰੀ ਗੁਰਵਿੰਦਰ ਸ਼ਾਨੇ, ਸ਼੍ਰੀ ਨਿਤਿਨ ਮਹਿਰਾ ਆਦਿ ਸ਼ਾਮਲ ਸਨ। ਮੋਦਗਿੱਲ ਵਲ੍ਹੋਂ ਕਿਹਾ ਗਿਆ ਕਿ ਸਰਕਾਰ ਵਲ੍ਹੋਂ ਜੋ ਪੇ ਕਮਿਸ਼ਨ ਮੁਲਾਜਮਾਂ ਨੂੰ ਦਿੱਤਾ ਗਿਆ ਹੈ ਉਸ ਨੂੰ ਮੁਲਾਜਮਾਂ ਵਲ੍ਹੋਂ ਨਕਾਰ ਦਿੱਤਾ ਗਿਆ ਹੈ ਅਤੇ ਸਹੀ 2.74 ਦੀ ਕੈਲਕੁੂਲੇਸ਼ਨ ਅਨੁਸਾਰ ਬਣਦਾ ਲਾਭ ਦਿੱਤਾ ਜਾਵੇ. ਉਹਨਾਂ ਵਲ੍ਹੋਂ ਨਵੇਂ ਮੁਲਾਜਮਾਂ ਦੇ ਨਾਲ ਕੀਤੇ ਵਿਤਕਰੇ ਦੀ ਵੀ ਨਿਖੇਧੀ ਕੀਤੀ ਗਈ. ਇਸ ਤੋਂ ਇਲਾਵਾ ਬਣਦੀਆਂ ਡੀ.ਏ. ਦੀਆਂ ਕਿਸ਼ਤਾਂ ਤੁਰੰਤ ਜਾਰੀ ਕੀਤੀਆਂ ਜਾਣ, ਬਣਦਾ ਬਕਾਇਆ ਦਿੱਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਕੀਤੀ ਜਾਵੇ ਅਤੇ ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਲਈ ਤੁਰੰਤ ਕਾਰਵਾਈ ਕੀਤੀ ਜਾਵੇ. ।

LEAVE A REPLY

Please enter your comment!
Please enter your name here