ਵਿਸ਼ਵ ਅਬਾਦੀ ਦਿਵਸ ਤੇ ਸ਼੍ਰੀ ਗੁਰੂ ਰਾਮਦਾਸ ਕਾਲਿਜ ਆਫ ਨਰਸਿੰਗ ਵਿਖੇ ਭਾਸ਼ਣ ਮੁਕਾਬਲੇ ਕਰਵਾਏ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਵਿਸ਼ਵ ਅਬਾਦੀ ਦਿਵਸ ਮੋਕੇ ਸਿਹਤ ਵਿਭਾਗ ਵੱਲੋ ਸ੍ਰੀ ਗੁਰੂ ਰਾਮਦਾਸ ਕਾਲਿਜ ਆਫ ਨਰਸਿੰਗ ਜਿਲਾਂ ਪੱਧਰੀ ਜਾਗਰੂਕਤਾ ਸੈਮੀਨਾਰ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ । ਇਸ ਸੈਮੀਨਾਰ ਵਿੱਚ ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤੜਾ ਮੁੱਖ ਮਹਿਮਾਨ ਵੱਜੋ ਸ਼ਿਰਕਤ ਕੀਤੀ । ਇਸ ਮੋਕੇ ਸਬੋਧਨ ਕਰਦੇ ਸਿਵਲ ਸਰਜਨ ਨੇ ਦੱਸਿਆ ਕਿ ਅੱਜ ਦਾ ਦਿਵਸ ਪੁਰੇ ਸੰਸਾਰ ਵਿੱਚ ਵੱਧ ਦੀ ਅਬਾਦੀ ਨਾਲ ਹੋਣ ਵਾਲੇ ਪ੍ਰਭਾਵਾਂ ਨੂੰ ਜਾਗਰੂਕ ਕਰਨ ਲਈ ਮਨਾਇਆ ਜਾ ਰਿਹਾ ਹੈ, ਅਨਪੜਤਾ, ਗਰੀਬੀ, ਔਰਤਾਂ ਦਾ ਸਮਾਜ ਵਿੱਚ ਦਰਜਾ, ਸਿਹਤ ਸਹੂਲਤਾਂ, ਆਦਿ ਅਬਾਦੀ ਦੇ ਵੱਧਣ ਦਾ ਮੁੱਖ ਕਾਰਨ ਹੈ ।

Advertisements

19 ਵੀ ਸਦੀ ਵਿੱਚ ਭਾਰਤ ਦੀ ਅਬਾਦੀ ਵਿੱਚ ਬੇਹਤਾਸਾ ਵਾਧਾ ਹੋਇਆ ਹੈ ਅਤੇ ਜੇਕਰ ਵਾਧੇ ਦੀ ਦਰ ਇਸ ਤਰਾਂ ਰਹੀ ਤਾਂ 2048 ਤੱਕ ਅਬਾਦੀ ਦੇ ਲਿਹਾਜ ਨਾਲ ਭਾਰਤ ਸਿਖਰ ਤੇ ਹੋਵੇਗਾ । ਭਾਰਤ ਵਿੱਚ ਤੇਜੀ ਨਾਲ ਵੱਧ ਰਹੀ ਅਬਾਦੀ ਵਾਲੇ ਰਾਜ ਜਿਨਾਂ ਵਿੱਚ ਬਿਹਾਰ , ਉੱਤਰ ਪਰਦੇਸ਼ , ਮੱਧ ਪ੍ਰਦੇਸ਼ ,ਰਾਜਸਥਾਨ , ਝਾੜਖੰਡ , ਗੁਜਰਾਤ ਤੇ ਛੱਤੀਸਗੜ ਆਦਿ ਹਨ, ਜਦ ਕਿ ਕੁਝ ਰਾਜ ਜਿਥੇ ਜਨਮ ਦਰ 2 ਤੋ ਵੀ ਘੱਟ ਹੈ ਉਸ ਵਿੱਚ ਪੰਜਾਬ ਵੀ ਆਉਦਾ ਹੈ । ਸਰਕਾਰ ਵੱਲੋ ਅਬਾਦੀ ਦੇ ਵਾਧੇ ਨੂੰ ਕੰਟਰੋਲ ਕਰਨ ਲਈ ਪਰਿਵਾਰ ਨਿਯੋਜਨ ਦੀਆ ਸੇਵਾਵਾਂ ਸਰਕਾਰੀ ਸਿਹਤ ਕੇਦਰਾਂ ਵਿੱਚ ਮੁਫੱਤ ਅਤੇ ਇਨਸੈਟਿਵ ਨਾਲ ਦਿੱਤੀਆ ਜਾਦੀਆ ਹਨ ।

ਇਸ ਮੋਕੇ ਜਿਲਾਂ ਪਰਿਵਾਰ ਭਲਾਈ ਅਫਸਰ ਡਾ ਸੁਨੀਲ ਅਹੀਰ ਨੇ ਦੱਸਿਆ ਕਿ ਅਬਾਦੀ ਦਿਵਸ ਮਨਾਉਣ ਦੀ ਸ਼ੁਰੂਆਤ ਵਿਸ਼ਵ ਦੀ ਅਬਾਦੀ 500 ਕਰੋੜ ਹੋਣ ਤੇ ਜੁਲਾਈ 1989 ਵਿੱਚ ਹੋਈ ਸੀ , ਅਤੇ ਹੁਣ ਹਰੇਕ ਸਾਲ ਇਸ ਦਿਵਸ ਨੂੰ ਮਨਾ ਕੇ ਅਬਾਦੀ ਸਥਿਰਤਾ ਦਾ ਸੁਨੇਹਾ ਦਿੱਤਾ ਜਾਦਾ ਹੈ , ਪਰਿਵਾਰ ਵਿੱਚ ਬੇਟੀਆ ਦਾ ਸਿੱਖਿਅਤ ਹੋਣਾ ਅਤੇ ਪਰਿਵਾਰ ਨੂੰ ਸੀਮਤ ਰੱਖਣਾ ਦਾ ਅਧਿਕਾਰ ਔਰਤ ਕੋਲ ਹੋਣਾ ਸਮੇ ਦੀ ਜਰੂਰਤ ਹੈ । ਇਸ ਮੋਕੇ ਭਾਸ਼ਨ ਪ੍ਰਤੀਯੋਗਤਾ ਵਿੱਚ ਪਹਿਲਾਂ ਸਥਾਨ ਬੀ. ਐਸ. ਸੀ. ਨਰਸਿੰਗ ਦੀ ਵਿਦਿਆਰਥਣ ਰਮਨਦੀਪ ,ਦੂਸਰਾ ਸਥਾਨ ਗੰੁਜਨ ਜਦ ਕਿ ਤੀਸਰਾ ਸਥਾਨ ਲਾਸੈਸੀ ਨੇ ਪ੍ਰਾਪਤ ਕੀਤਾ ਅਤੇ ਮੱੁਖ ਮਹਿਮਾਨ ਵੱਲੋ ਟਰਾਫ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੋਕੇ ਮੁੱਫਤ ਲੀਗਲ ਸੈਲ ਦੇ ਨੁਮਾਇਦੇ ਬੁਲਾਰੇ ਐਡਵੋਕੇਟ ਦੇਸ਼ ਗੋਤਮ ਨੇ ਅਤੇ ਪਿ੍ਰੰਸੀਪਲ ਡਾ ਡਿਪਲ ਸੰਧੂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੋਕੇ ਮਾਸ ਮੀਡੀਆ ਅਫਸਰ ਨੂੰ ਪਰਸ਼ੋਤਮ ਲਾਲ , ਵਾਇਸ ਪਿ੍ਰੰਸੀਪਲ ਅਰਚਨਾ , ਅਮਨਦੀਪ ਸਿੰਘ , ਤੇ ਗੁਰਵਿੰਦਰ ਸ਼ਾਨੇ ਹਾਜਰ ਸਨ।

LEAVE A REPLY

Please enter your comment!
Please enter your name here