ਮੋਟਰਸਾਈਕਲਾਂ ਦੀ ਹੋਈ ਆਹਮਣੇ ਸਾਹਮਣੇ ਟੱਕਰ, ਸੁੱਖਾ ਅਤੇ ਅਨਿਲ ਦੀ ਮੌਤ 

ਹੁਸ਼ਿਆਰਪੁਰ/ਮਹਿਲਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਮਾਹਿਲਪੁਰ-ਫਗਵਾੜਾ ਰੋਡ ‘ਤੇ ਪਿੰਡ ਖੇੜਾ ਦੇ ਨਜ਼ਦੀਕ ਅੱਜ ਸਵੇਰੇ 9.30 ਵਜੇ ਦੇ ਕਰੀਬ ਦੋ ਮੋਟਰ ਸਾਇਕਲਾਂ ਦੀ ਆਹਮਣੇ-ਸਾਹਮਣੇ ਹੋਈ ਜ਼ਬਰਦਸਤ ਟੱਕਰ ਹੋਣ ‘ਤੇ ਦੋ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ ਸੁੱਖਾ ਪੁੱਤਰ ਅਵਤਾਰ ਚੰਦ ਵਾਸੀ ਖੜੌਦੀ ਹਾਲ ਵਾਸੀ ਮਾਹਿਲਪੁਰ ਮੋਟਰ ਸਾਇਕਲ (ਪੀ ਬੀ 07 ਏ ਐਨ 3369)’ਤੇ ਕਿਸੇ ਕੰਮ ਲਈ ਪਾਲਦੀ ਵੱਲ ਜਾ ਰਿਹਾ ਸੀ,

Advertisements

ਪਰ ਜਦੋਂ ਉਹ ਉਕਤ ਸਥਾਨ ‘ਤੇ ਪਹੁੰਚਿਆਂ ਤਾਂ ਪਿੰਡ ਲਕਸੀਹਾਂ ਤੋਂ ਚੱਬੇਵਾਲ ਵੱਲ ਮੋਟਰ ਸਾਇਕਲ (ਪੀ ਬੀ 07 ਏ ਯੂ5852) ‘ਤੇ  ਆ ਰਹੇ ਅਨਿਲ ਕੁਮਾਰ ਪੁੱਤਰ ਤਰਲੋਕੀ ਨਾਥ ਜੋ ਕਿ ਚੱਬੇਵਾਲ ਵਿਖੇ ਐਕਸਾਈਜ਼ ਵਾਲਿਆ ‘ਚ ਕੰਮ ਕਰਦਾ ਹੈ ਜਦੋਂ ਪਿੰਡ ਖੇੜਾ ਦੇ ਨਜ਼ਦੀਕ ਪਹੁੰਚਿਆਂ ਤਾਂ ਆਹਮਣੇ ਸਾਹਮਣੇ ਜ਼ਬਰਦਸਤ ਸਿੱਧੀ ਟੱਕਰ ਹੋਣ ‘ਤੇ ਦੋਨੇ ਸੜਕ ‘ਤੇ ਡਿੱਗ ਗਏ । ਰਾਹਗੀਰਾਂ ਦੀ ਮਦਦ ਨਾਲ ਉਹਨਾਂ ਨੂੰ  ਸਿਵਲ ਹਸਪਤਾਲ ਮਾਹਿਲਪੁਰ ਵਿਖੇ ਪਹੁੰਚਾਇਆਂ ਜਿੱਥੇ ਡਾਕਟਰਾਂ ਵਲੋਂ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here