ਪਾਣੀ ਖੜਾ ਹੋਵਗਾ ਜਿੱਥੇ, ਡੇਗੂ ਮੱਛਰ ਹੋਵੇਗਾ ਉਥੇ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ।  ਪਾਣੀ ਖੜਾ ਹੋਵੇਗਾ ਜਿਥੇ,  ਡੇਗੂ ਮੱਛਰ ਹੋਵੇਗਾ ਉਥੇ, ਬਰਸਾਤੀ ਮੌਸਮ ਵਿੱਚ ਘਰਾਂ ਦੇ ਆਸ- ਪਾਸ ਖੜੇ ਪਾਣੀ ਵਿੱਚ ਮਲੇਰੀਆਂ, ਡੇਗੂ ਫਲਾਉਣ ਵਾਲੇ ਮੱਛਰ ਪਲਦੇ ਹਨ । ਮੱਛਰਾਂ ਦੇ ਪਾਲਣ ਦੇ ਰੋਕਣ ਲਈ ਸਾਨੂੰ ਹਫਤੇ ਦੇ ਇਕ ਦਿਨ ਡਰਾਈ ਡੇ, ਫਰਾਈ ਡੇ ਮਨਾ ਕੇ ਆਪਣੇ ਘਰਾਂ ਦੇ ਕੂਲਰਾਂ, ਗਮਲਿਆ, ਫਰੱਜਾ ਦੇ ਪਿਛੇ ਪਈਆ ਟ੍ਰੇਆ ਤੇ ਛੱਤਾਂ ਤੇ ਪਏ ਸਮਾਨ ਆਦੀ ਦੀ ਪਾਣੀ ਸੁਕਾਕੇ ਰੱਖਿਆ ਜਾਵੇ ਤਾਂ ਜੋ ਮੱਛਰ ਦਾ ਲਾਰਵਾਂ ਪੈਦਾ ਨਾ ਹੋ ਸਕੇ । ਪ੍ਰੈਸ ਰਾਹੀ ਆਮ ਲੋਕਾਂ ਨੂੰ ਇਹ ਜਾਣਕਾਰੀ ਦਿੰਦੇ ਹੋਏ ਡਾ ਜਸਬੀਰ ਸਿੰਘ ਸਿਵਲ ਸਰਜਨ ਹੁਸ਼ਿਆਰਪੁਰ ਨੇ ਬਰਸਾਤੀ ਮੌਸਮ ਵਿੱਚ ਮਲੇਰੀਆਂ ਡੇਗੂ ਚਿਕਨਗੁਣੀਆਂ ਤੇ ਦਸਤ ਦੇ ਰੋਗਾਂ ਤੋ ਬੱਚਣ ਬਾਰੇ ਸਿਹਤ ਸਲਾਹ ਦਿੱਤੀ । ਉਹਨਾਂ ਨੇ ਦੱਸਿਆ ਕਿ ਡੇਗੂ ਬੁਖਾਰ ਮਾਦਾ ਏਡੀਜ ਅਜਪੱਟੀ ਦੇ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ ।

Advertisements

ਜਿਸ ਨਾਲ ਵਿਆਕਤੀ ਨੂੰ ਤੇਜ ਬੁਖਾਰ, ਸਿਰ ਦਰਦ,  ਅੱਖਾਂ ਦੇ ਪਿਛਲੇ ਹਿਸੇ ਚ ਦਰਦ,  ਮਾਸ ਪੇਸ਼ੀਆਂ ਦੇ ਜੋੜਾਂ ਦਾ ਦਰਦ,  ਉਲਟੀ ਆਉਣਾ, ਚਮੜੀ ਤੇ ਦਾਣੇ ਅਤੇ ਨੱਕ ਮੂੰਹ ਤੇ ਮਸੂੜਿਆ ਵਿੱਚੋ ਖੂਨ ਵਗਣਾ ਇਸ ਦੀਆਂ ਮੁੱਖ ਨਿਸਾਨੀਆਂ ਹਨ । ਜੇਕਰ ਕਿਸੇ ਵਿਆਕਤੀ ਵਿੱਚ ਲੱਛਣ ਨਜ਼ਰ ਆਉਣ ਤਾਂ ਤਰੁੰਤ ਨਜਦੀਕੀ ਹਸਪਤਾਲ ਵਿੱਚ ਸਪੰਰਕ ਕੀਤਾ ਜਾਵੇ,  ਜਿਥੇ ਇਸ ਦੇ ਟੈਸਟ ਤੇ ਸਪੋਟਿਵ ਇਲਾਜ ਮੁੱਫਤ ਹੁੰਦਾ ਹੈ । ਬੁਖਾਰ ਦੀ ਸੂਰਤ ਸਿਰਫ ਪੀ. ਸੀ. ਐਮ. ਦੀ ਗੋਲੀ ਦੇਣੀ ਚਾਹੀਦੀ ਹੈ । ਮਲੇਰੀਆਂ ਡੇਗੂ ਤੇ ਬੱਚਣ ਲਈ ਸਾਨੂੰ ਪੂਰੀਆਂ ਬਾਂਹਾ ਦੇ ਕਪੜੇ,  ਸਾਉਣ ਵੇਲੇ ਮੱਛਰਦਾਨੀ ਅਤੇ ਮੱਛਰ ਭਜਾਉ ਕਰੀਮਾਂ ਦਾ ਇਸਤੇਮਾਲ ਤੋ ਇਲਾਵਾਂ ਘਰਾਂ ਦੇ ਆਸ- ਪਾਸ ਸਮਾਨ ਵਿੱਚ ਖੜੇ ਪਾਣੀ ਦੇ ਸੋਮਿਆ ਨੂੰ ਜਰੂਰ ਨਸ਼ਟ ਕੀਤਾ ਜਾਵੇ । ਹੋਰ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਨੇ ਦੱਸਿਆ ਕਿ ਪਾਣੀ ਦੇ ਸੋਮਿਆ ਦਾ ਕੰਨਟੇਮੀਨੇਸ਼ਨ ਹੋਣ ਕਰਕੇ ਪੇਟ ਦੀਆਂ ਬਿਮਾਰੀਆਂ ਲੱਗ ਸਕਦੀਆ ਹਨ ।

ਜਿਹਨਾਂ ਤੋਂ ਬਚਾਅ ਲਈ ਪੀਣ ਵਾਲੇ ਨੂੰ ਉਬਾਲ ਕੇ ਜਾਂ ਕਲੋਰੀਨੇਟ ਕਰਕੇ ਪੀਣਾ ਚਾਹੀਦਾ ਹੈ । ਹੱਥਾਂ ਦੀ ਸਫਾਈ ਦੇ ਨਾਲ ਨਾਲ ਸਰੀਰ ਦੀ ਸਫਾਈ ਵੀ ਬਹੁਤ ਜਰੂਰੀ ਹੈ । ਦਸਤ ਹੋਣ ਦੀ ਸੂਰਤ ਵਿੱਚ ਉ .ਆਰ. ਐਸ. ਦੀ ਘੋਲ ਵਰਤੋ ਕੀਤੀ ਜਾਵੇ ਤਾਂ ਜੋ ਦਸਤਾਂ ਨਾਲ ਪਾਣੀ ਦੀ ਘਾਟ ਨਾ ਹੋ ਸਕੇ  । ਡਰਾਈ ਡੇ ਫਰਾਈ ਡੇ ਦੇ ਸਬੰਧ ਵਿੱਚ ਐਟੀਲਾਰਾਵਾਂ ਦੀਆਂ ਟੀਮਾਂ ਵੱਲੋ ਰੂਪ ਨਗਰ ਅਤੇ ਗੋਕਲ ਨਗਰ ਦੇ 582 ਘਰਾਂ ਵਿੱਚ ਦਸਤਕ ਦੇ ਕੇ 2443 ਕੰਨਟੇਨਰ ਸਮੇਤ ਕੂਲਰ ਚੈਕ ਕੀਤੇ ਅਤੇ 17 ਲਾਰਵਾਂ ਪੈਦਾਂ ਹੋਮ ਵਾਲੀਆਂ ਥਾਵਾਂ ਦੇ ਪਹਿਚਾਣ ਕਰਕੇ ਲਾਰਵਾਂ ਨਸ਼ਟ ਕਰਵਾਇਆ ਗਿਆ। ਇਸ ਮੋਕੇ ਟੀਮਾਂ ਵੱਲੋਂ ਸਿਹਤ ਸਿੱਖਿਆ ਦੀ ਦਿੱਤੀ ਗਈ ।

LEAVE A REPLY

Please enter your comment!
Please enter your name here