ਪ੍ਰਧਾਨਮੰਤਰੀ ਮੋਦੀ ਦੀ ਅਗਵਾਈ ਵਿੱਚ ਦੁਨੀਆਂ ਵਿੱਚ ਭਾਰਤ ਦਾ ਮਾਣ ਵੱਧਿਆ: ਬਾਲੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜ਼ਿਲ੍ਹਾ ਸੰਘਰਸ਼ ਕਮੇਟੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਕਰਮਵੀਰ ਬਾਲੀ ਦੀ ਪ੍ਰਧਾਨਗੀ ਵਿੱਚ ਹੋਈ, ਜਿਸ ਵਿੱਚ ਯੂਕ੍ਰੇਨ ਵਿੱਚ ਫਸੇ ਭਾਰਤੀਆਂ ਨੂੰ ਆਪਣੇ ਦੇਸ਼ ਵਾਪਿਸ ਲਿਆਉਣ ਬਾਰੇ ਚਰਚਾ ਕੀਤੀ ਗਈ। ਇਸ ਮੌਕੇ ਤੇ ਕਰਮਵੀਰ ਬਾਲੀ ਨੇ ਕਿਹਾ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਦੁਨੀਆਂ ਵਿੱਚ ਭਾਰਤ ਦਾ ਮਾਣ ਵੱਧਿਆ ਹੈ। ਕਰਮਵੀਰ ਬਾਲੀ ਨੇ ਕਿਹਾ ਕਿ ਯੂਕ੍ਰੇਨ ਅਤੇ ਰੂਸ ਦੇ ਯੁੱਧ ਦੇ ਵਿੱਚ ਤਿਰੰਗਾ ਹੱਥ ਵਿੱਚ ਲੈਣ ਤੇ ਰੂਸੀ ਸੈਨਾ ਭਾਰਤੀਆਂ ਨੂੰ ਸੁਰੱਖਿਆਂ ਜਗ੍ਹਾ ਤੇ ਪਹੰੁਚਾ ਰਹੀ ਹੈ ਅਤੇ ਪ੍ਰਧਾਨਮੰਤਰੀ ਆਪਣੇ ਦੇਸ਼ਵਾਸੀਆਂ ਦੀ ਸੁਰੱਖਿਆ ਨੂੰ ਲੈ ਕੇ ਐਨੇ ਚਿੰਤਿਤ ਹਨ ਕਿ ਉਨ੍ਹਾਂ ਨੂੰ ਰੂਸੀ ਪ੍ਰਧਾਨਮੰਤਰੀ ਬਲਾਦੀਮੀਰ ਪੁਤਿਨ ਨਾਲ ਮੁਲਾਕਾਤ ਕਰਨੀ ਪਈ ਅਤੇ ਭਾਰਤੀਆਂ ਦੀ ਚਿੰਤਾ ਤੋਂ ਜਾਣੂ ਕਰਵਾਇਆ। ਜਿੱਥੇ ਦੁਨੀਆਂ ਭਾਰਤ ਦੀ ਇੱਜ਼ਤ ਕਰ ਰਹੀ ਹੈ ਅਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲ ਦੇਖ ਰਹੀ ਹੈ ਕਿ ਉਹ ਯੁੱਧ ਰੁਕਵਾ ਸਕਦੇ ਹਨ, ਉਥੇ ਵਿਰੋਧੀ ਪਾਰਟੀਆਂ ਉਂਗਲੀ ਤੇ ਲਾਲ ਰੰਗ ਲਗਾ ਕੇ ਸ਼ਹੀਦ ਹੋਣ ਦਾ ਨਾਟਕ ਕਰ ਰਹੀਆਂ ਹਨ ਅਤੇ ਦੇਸ਼ ਵਾਸੀਆਂ ਨੂੰ ਸਿਰਫ ਇਹ ਦਿਖਾਉਣ ਦਾ ਯਤਨ ਕਰ ਰਹੀਆਂ ਹਨ ਕਿ ਉਨ੍ਹਾਂ ਨੂੰ ਯੂਕ੍ਰੇਨ ਵਿੱਚ ਫਸੇ ਭਾਰਤੀਆਂ ਦੀ ਬਹੁਤ ਚਿੰਤਾ ਹੈ।

Advertisements

ਯੂਕ੍ਰੇਨ ਵਿੱਚ ਫਸੇ ਭਾਰਤੀਆਂ ਨੂੰ ਲਿਆਉਣ ਲਈ ਭਾਰਤ ਦੀ ਵਾਯੂ ਸੈਨਾ ਆਪਣਾ ਕੰਮ ਦਿਨ ਰਾਤ ਕਰ ਰਹੀ ਹੈ। ਨਰਿੰਦਰ ਮੋਦੀ ਦੀ ਸਰਪਰਸਤੀ ਵਿੱਚ ਕਿਸੀ ਵੀ ਗੱਲ ਦੀ ਚਿੰਤਾ ਭਾਰਤ ਵਾਸੀਆਂ ਨੂੰ ਕਰਨ ਦੀ ਜ਼ਰੂਰਤ ਨਹੀ ਹੈ। ਉਹ ਕੰਮ ਦੇ ਵਿਸ਼ਵਾਸ਼ ਕਰਦੇ ਹਨ, ਨਾਟਕ ਕਰਨ ਵਿੱਚ ਉਨਾਂ ਨੂੰ ਕੋਈ ਰੁਚੀ ਨਹੀਂ ਹੈ। ਨਰਿੰਦਰ ਮੋਦੀ ਦੇ ਹੱਥਾਂ ਵਿੱਚ ਦੇਸ਼ ਸੁਰੱਖਿਅਤ ਹੈ। ਦੇਸ਼ ਨੂੰ ਮਾਣ ਹੋਣਾ ਚਾਹੀਦਾ ਹੈ ਕਿ ਨਰਿੰਦਰ ਮੋਦੀ ਵਰਗਾ ਪ੍ਰਧਾਨਮੰਤਰੀ ਦੇਸ਼ ਨੂੰ ਮਿਲਿਆ ਹੈ। ਇਸ ਮੌਕੇ ਤੇ ਚੇਅਰਮੈਨ ਨਵਲ ਕਿਸ਼ੋਰ ਕਾਲੀਆ, ਹਰੀ ਰਾਮ, ਪ੍ਰਦੀਪ ਕੁਮਾਰ, ਨਿਰਮਲ ਸਿੰਘ, ਗੁਡੂ ਸਿੰਘ, ਬਲਵਿੰਦਰ ਕੁਮਾਰ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here