40 ਸਾਲ ਬਾਅਦ ਹਲਕਾ ਦਸੂਹਾ ਵਿਧਾਇਕ ਡੋਗਰਾ ਨੇ ਯਤਨਾਂ ਸਦਕਾ ਸ਼ੁਰੂ ਹੋਇਆ ਕੰਢੀ ਨਹਿਰ ਦੇ ਨਿਰਮਾਣ ਦਾ ਕੰਮ

ਮੁਕੇਰੀਆਂ (ਦ ਸਟੈਲਰ ਨਿਊਜ਼), ਰਿਪੋਰਟ- ਪ੍ਰਵੀਨ ਸੋਹਲ। ਅੱਜ ਤੋਂ ਕਰੀਬ 40 ਸਾਲ ਪਹਿਲਾ ਕੰਢੀ ਨਹਿਰ ਬਣੀ ਸੀ ਪਰ ਇੰਨੇ ਸਾਲ ਬੀਤ ਜਾਣ ਦੇ ਬਾਅਦ ਵੀ ਇਸ ਦੀ ਮੁਰੰਮਤ ਨਾ ਹੋਣ ਕਰਕੇ ਖਸਤਾ ਹਾਲਤ ਹੋ ਚੁੱਕੀ ਸੀ ਪਰ ਹੁਣ ਹਲਕਾ ਦਸੂਹਾ ਵਿਧਾਇਕ ਅਰੁਣ ਡੋਗਰਾ ਦੇ ਯਤਨਾਂ ਸਦਕਾ ਕੰਢੀ ਨਹਿਰ ਦੀ ਮੁੜ ਉਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ ਹੈ।

Advertisements

ਇਸ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਹਲਕਾ ਵਿਧਾਇਕ ਮਿੱਕੀ ਡੋਗਰਾ ਨੇ ਦੱਸਿਆ ਕਿ ਕੰਢੀ ਨਹਿਰ ਨੂੰ ਮੇਰੇ ਹਲਕੇ ਦੀ ਲਾਈਫਲਾਈਨ ਵਜੋਂ ਜਾਣਿਆ ਜਾਂਦਾ ਹੈ ਤੇ ਇਸ ਦੀ ਮੁੜ ਉਸਾਰੀ ਦੇ ਕੰਮ ਲਈ ਪੰਜਾਬ ਸਰਕਾਰ ਅਤੇ ਨਹਿਰੀ ਵਿਭਾਗ ਕੋਲੋ ਮੇ ਸਵਾ ਸੌ ਕਰੋੜ ਰੁਪਏ ਮਨਜ਼ੂਰ ਕਰਵਾਏ ਹਨ। ਜਿਸ ਨਾਲ ਇਸ ਦੀ ਮੁੜ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ।

ਇਸ ਮੌਕੇ ਵਿਧਾਇਕ ਮਿੱਕੀ ਡੋਗਰਾ ਨੇ ਵਿਭਾਗ ਦੇ ਅਧਿਕਾਰੀਆਂ ਅਤੇ ਠੇਕੇਦਾਰਾਂ ਨੂੰ ਨਿਰਦੇਸ਼ ਦਿੱਤੇ ਕਿ ਨਹਿਰ ਦੀ ਮੁਰੰਮਤ ਵਿਚ ਇਸਤੇਮਾਲ ਹੋ ਰਹੇ ਮਟੀਰੀਅਲ ਨਾਲ ਕੋਈ ਸਮਝੌਤਾ ਬਰਦਾਸਤ ਨਹੀਂ ਕੀਤਾ ਜਾਵੇਗਾ ਅਤੇ ਨਹਿਰ ਦੀ ਉਸਾਰੀ ਦਾ ਕੰਮ ਸਮੇਂ ਸਿਰ ਮੁਕੰਮਲ ਕਰਕੇ ਇਸ ਹਲਕੇ ਦੇ ਕਿਸਾਨਾਂ ਲਈ ਮੁਹਈਆ ਕਰਵਾਇਆ ਜਾਏ।

LEAVE A REPLY

Please enter your comment!
Please enter your name here