ਯੁਵਕ ਸੇਵਾਵਾਂ ਕਲੱਬ ਤੇ ਜਨ ਕਲਿਆਣ ਵੈਲਫੇਅਰ ਸੋਸਾਇਟੀ ਨੇ ਕਿਸ਼ਨਪੁਰਾ ਵਿਖੇ ਲਗਾਇਆ ਵੈਕਸੀਨੇਸ਼ਨ ਕੈਂਪ

ਜਲੰਧਰ (ਦ ਸਟੈਲਰ ਨਿਊਜ਼): ਦੇਸ਼ ਭਰ ਵਿੱਚ ਲਗਾਤਾਰ ਕੋਰੋਨਾ ਮਹਾਮਾਰੀ ਨੂੰ ਮੱਦੇਨਜ਼ਰ ਰੱਖਦੇ ਹੋਏ ਕੋਰੋਨਾ ਵੈਕਸੀਨੇਸ਼ਨ ਕੈਂਪ ਲਗਾਏ ਜਾ ਰਹੇ ਹਨ। ਜਿਸਦੇ ਤਹਿਤ ਮਿਸ਼ਨ ਫਤਿਹ ਤਹਿਤ ਯੁਵਕ ਸੇਵਾਵਾਂ ਕਲੱਬ ਅਜੀਤ ਨਗਰ ਤੇ ਜਨ ਕਲਿਆਣ ਵੈਲਫੇਅਰ ਸੋਸਾਇਟੀ ਨੇ ਪ੍ਰਧਾਨ ਕਿਰਤੀ ਕਾਂਤ ਦੀ ਪ੍ਰਧਾਨਗੀ ਹੇਠ ਡੀਐਲਬੀ ਚੈਰੀਟੇਬਲ ਹਸਪਤਾਲ ਕਿਸ਼ਨਪੁਰਾ ਜਲੰਧਰ ਵਿਖੇ ਫ੍ਰੀ ਵੈਕਸ਼ੀਨੇਸ਼ਨ ਕੈਂਪ ਲਗਾਇਆ ਗਿਆ। ਜਿਸ ਵਿੱਚ ਮੁਹੱਲਾ ਵਾਸੀਆ ਨੇ ਕੋਰੋਨਾ ਦੇ ਨਿਯਮਾ ਨੂੰ ਧਿਆਨ ਵਿੱਚ ਰੱਖਦੇ ਹੋਏ ਕੋਰੋਨਾ ਮਹਾਮਾਰੀ ਦੇ ਬਚਾਅ ਲਈ ਕੋਰੋਨਾ ਰਹਿਤ ਟੀਕਾ ਲਗਵਾਇਆ। ਜਿਸ ਵਿੱਚ ਲਗਭੱਗ 100 ਦੇ ਕਰੀਬ ਲੋਕਾਂ ਨੇ ਕੋਰੋਨਾ ਦੀ ਪਹਿਲੀ ਤੇ ਦੂਜੀ ਡੋਜ਼ ਲਗਵਾਈ।

Advertisements

ਇਸ ਕੈਂਪ ਦੌਰਾਨ ਆਈਐਮ ਵੈਕਸੀਨੇਟਡ ਦੇ ਸਟੀਕਰ ਵੀ ਵੰਡੇ ਗਏ। ਇਸ ਮੌਕੇ ਤੇ ਸਾਹਿਬ ਸਿੰਘ ਸਾਬੀ, ਡਾ. ਸੁਰਿੰਦਰ ਕਲਿਆਣ, ਮੈਡਮ ਸੋਨੀਆ ਜੋਸ਼ੀ, ਮੈਡਮ ਸ਼ੁਕੰਤਲਾ ਬੰਪਰ, ਮੈਡਮ ਅਰੁਣਾ, ਆਸ਼ੀਸ ਗਰੋਵਰ, ਨਰਿੰਦਰ ਜੋਹਲ, ਵਿਜੈ ਸਬਰਵਾਲ, ਡਾ. ਦਿਆਲ ਅਰੌੜਾ, ਦਰਮਿੰਦਰ, ਊਦੇ ਸਿੰਘ ਮੁਸਕਾਨ ਆਦਿ ਹਾਜ਼ਿਰ ਸਨ।

LEAVE A REPLY

Please enter your comment!
Please enter your name here