ਕੁੱਲ ਹਿੰਦ ਕਿਸਾਨ ਸਭਾ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਤੇ ਸੈਂਟਰਲ ਆਫ ਇੰਡੀਅਨ ਟਰੇਡ ਯੂਨੀਅਨ ਮਿਨੀ ਸਕੱਤਰੇਤ ਵਿਖੇ ਗ੍ਰਿਫਤਾਰੀਆਂ ਲਈ ਪੇਸ਼

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿਚ 9 ਅਗਸਤ ਦਾ ਦਿਨ ਬਹੁਤ ਮਹੱਤਤਾ ਰੱਖਦਾ ਹੈ। ਇਸ ਦਿਨ 1942 ਨੂੰ ਸੈਂਕੜੇ ਹਜ਼ਾਰਾਂ ਲੋਕ ਗਲੀਆਂ ਵਿੱਚ ਆ ਗਏ ਸਨ। ਜਿਨ੍ਹਾਂ ਦਾ ਨਾਅਰਾ ਸੀ ” ਬਰਤਾਨਵੀ ਸਾਮਰਾਜੀਓ ਸਾਡਾ ਦੇਸ਼ ਛੱਡੋ ” ਅੱਜ 75 ਸਾਲ ਦੀ ਆਜ਼ਾਦੀ ਤੋਂ ਬਾਅਦ ਵੀ ਮਜ਼ਦੂਰ ਕਿਸਾਨ ਅਤੇ ਹੋਰ ਮਿਹਨਤੀ ਲੋਕ ਸਖ਼ਤ ਮਿਹਨਤ ਕਰਨ ਦੇ ਬਾਵਜੂਦ ਭੁੱਖਮਰੀ ਦਾ ਸ਼ਿਕਾਰ ਹਨ।ਲਹੂ ਬੀਟਵੇਂ ਸੰਘਰਸ਼ਾਂ ਨਾਲ ਪ੍ਰਾਪਤ ਕੀਤੇ ਹੱਕ ਬੁਰੀ ਤਰ੍ਹਾਂ ਕੁਚਲੇ ਜਾ ਰਹੇ ਹਨ । ਪਬਲਿਕ ਖੇਤਰ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ, ਸਾਡੇ ਕੁਦਰਤੀ ਸਾਧਨਾਂ ਉੱਪਰ ਦੇਸੀ ਅਤੇ ਵਿਦੇਸ਼ੀ ਕਾਰਪੋਰੇਟਾਂ ਨੂੰ ਕਬਜ਼ਾ ਕਰਨ ਦੀ ਖੁੱਲ੍ਹ ਦੇ ਦਿੱਤੀ ਹੈ । ਆਗੂਆਂ ਨੇ ਮੰਗ ਕਿ ਕਿਸਾਨੀ ਫ਼ਸਲਾਂ ਦਾ ਐੱਮਐੱਸਪੀ ਦਿੱਤਾ ਜਾਵੇ, ਮੁਫ਼ਤ ਵੈਕਸੀਨੇਸ਼ਨ ਕੀਤੀ ਜਾਵੇ , ਪ੍ਰਤੀ ਪਰਿਵਾਰ 7500 ₹ ਨਗਦ ਸਹਾਇਤਾ ਦਿਤੀ ਜਾਵੇ ,ਬਿਜਲੀ ਬਿਲ ਤੇ ਪੀਣ ਵਾਲੇ ਪਾਣੀ ਦੀਆਂ ਟੂਟੀਆਂ ਦੇ ਬਿੱਲ ਮੁਆਫ ਕੀਤੇ ਜਾਣ, ਗ਼ਰੀਬ ਕਿਸਾਨਾਂ ਅਤੇ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣ, ਨਿੱਜੀਕਰਨ ਕਰਨ ਨਾਲ ਕਰੋੜਾਂ ਲੋਕ ਬੇਰੁਜ਼ਗਾਰ ਹੋ ਗਏ ਹਨ, ਜਿਨ੍ਹਾਂ ਦੇ ਪਰਿਵਾਰ ਭੁੱਖਮਰੀ ਦੇ ਸ਼ਿਕਾਰ ਹਨ ।

Advertisements

ਇਹ ਵਿਚਾਰ ਅੱਜ ਗ੍ਰੀਨਵਿਊ ਪਾਰਕ ਵਿਚ ਕੁੱਲ ਹਿੰਦ ਕਿਸਾਨ ਸਭਾ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਅਤੇ ਸੈਂਟਰਲ ਆਫ ਇੰਡੀਅਨ ਟਰੇਡ ਯੂਨੀਅਨ (ਸੀਟੂ) ਦੇ ਝੰਡੇ ਹੇਠ ਭਾਰੀ ਇੱਕਠ ਨੇ ਜੋਰਦਾਰ ਨਾਅਰਿਆ ਵਿੱਚ ” ਮੋਦੀ ਸਰਕਾਰ ਗੱਦੀ ਛੱਡੋ ,ਦੇਸੀ ਤੇ ਵਿਦੇਸ਼ੀ ਕਾਰਪੋਰੇਟੋ ਦੇਸ਼ ਛੱਡੋ ” ਇਸ ਇਕੱਠ ਤੋਂ ਬਾਅਦ ਮਹਿੰਦਰ ਕੁਮਾਰ ਬੱਢੋਆਣ, ਕਮਲਜੀਤ ਸਿੰਘ ਰਾਜਪੁਰ ਭਾਈਆਂ, ਕਾਮਰੇਡ ਗੁਰਮੇਸ਼ ਸਿੰਘ, ਹਰਬੰਸ ਸਿੰਘ ਧੂਤ, ਦਰਸ਼ਨ ਸਿੰਘ ਮੱਟੂ, ਗੁਰਨੇਕ ਸਿੰਘ ਭੱਜਲ ਅਤੇ ਇਸਤਰੀ ਆਗੂ ਰਾਜਿੰਦਰ ਕੌਰ ਦੀ ਅਗਵਾਈ ਵਿੱਚ ਨਾਅਰੇ ਮਾਰਦੇ ਹੋਏ ਮਿਨੀ ਸਕੱਤਰੇਤ ਪਹੁੰਚ ਕੇ ਆਪਣੇ ਆਪ ਨੂੰ ਗ੍ਰਿਫਤਾਰੀਆਂ ਲਈ ਪੇਸ਼ ਕੀਤਾ ।

ਇਸ ਮੌਕੇ ਸਰਵ ਸਾਥੀ ਸ਼ੁਭਾਸ਼ ਮੱਟੂ, ਮਨਜੀਤ ਕੌਰ ਗੜਦੀਵਾਲ, ਦਿਲਬਾਗ ਮਹਿਦੂਦ, ਹਰਭਜਨ ਸਿੰਘ ਅਟਵਾਲ, ਜਸਵਿੰਦਰ ਕੌਰ ਢਾਂਡਾ, ਰਣਜੀਤ ਸਿੰਘ ਚੌਹਾਨ, ਆਸ਼ਾ ਨੰਦ, ਪਾਲੋ ਸੰਨੀ, ਕੈਪਟਨ ਕਰਨੈਲ ਸਿੰਘ , ਚੌਧਰੀ ਅੱਛਰ ਸਿੰਘ, ਰਾਕੇਸ਼ ਮਹਿਦੂਦ, ਗੁਰਬਖਸ਼ ਕੌਰ ਚੱਕ ਗੁਰੂ, ਧੰਨਪਤ ਬਸੀ ਦੌਲਤ ਖਾਂ ,ਮੋਹਣ ਲਾਲ ਬੀਣੇਵਾਲ, ਗੁਰਬਖ਼ਸ਼ ਸਿੰਘ ਸੂਸ, ਬਲਦੇਵ ਰਾਜ ਸਤਨੋਰ,ਕੁਲਵੰਤ ਸਿੰਘ ਧੂਤ, ਸੁਖਵਿੰਦਰ ਕੌਰ, ਚਮਨ ਲਾਲ ਚੱਕ ਮਲਾ, ਹਰਪਾਲ ਸਿੰਘ ਸ਼ਾਹੂ ਦਾ ਪਿੰਡ , ਨੀਲਮ ਬੱਢੋਆਣ, ਕਮਲਜੀਤ ਕੌਰ ,ਪ੍ਰੇਮ ਲਤਾ ਅਤੇ ਸੁਰਿੰਦਰ ਕੌਰ ਆਦਿ ਹਾਜ਼ਰ ਸਨ ।

LEAVE A REPLY

Please enter your comment!
Please enter your name here