ਸਕੂਲਾਂ ਵਿੱਚ ਪਹਿਲੀ ਤੋਂ ਬਾਰਵੀ ਜਮਾਤ ਵਿੱਚ ਪੜ੍ਹਦੇ ਜ਼ਰੂਰਤਮੰਦ ਬੱਚਿਆਂ ਲਈ ਸਮਾਨ ਵੰਡ ਕੈਪਾਂ ਦਾ ਆਯੋਜਨ

ਫਿਰੋਜ਼ਪੁਰ(ਦ ਸਟੈਲਰ ਨਿਊਜ਼)। ਜਿਲ੍ਹਾ ਫਿਰੋਜ਼ਪੁਰ ਵਿਖੇ ਸਮੱਗਰ ਸਿੱਖਿਆ ਅਭਿਆਨ ਅਥਾਰਟੀ ਵੱਲੋਂ ਆਈ.ਈ.ਡੀ./ਆਈ.ਈ.ਡੀ.ਐਸ.ਐਸ. ਕੰਪੋਨੇਟ ਅਧੀਨ ਵੱਖ ਵੱਖ ਸਕੂਲਾਂ ਵਿੱਚ ਪਹਿਲੀ ਤੋਂ ਬਾਰ੍ਹਵੀ ਜਮਾਤ ਤੱਕ ਪੜ੍ਹਦੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਲਈ ਸਮਾਨ ਵੰਡ ਕੈਪ ਮਿਤੀ 26-8-2021 ਤੋਂ 31-8-2021 ਤੱਕ ਵੱਖ ਵੱਖ ਥਾਵਾਂ (ਮੱਖੂ, ਤਲਵੰਡੀ ਭਾਈ, ਗੁਰੂਹਰਸਹਾਏ ਅਤੇ ਫ਼ਿਰੋਜ਼ਪੁਰ) ਵਿਖੇ ਲਗਾਏ ਗਏ। ਇਸ ਮੋਕੇ ਵੱਖ ਵੱਖ ਕੈਟਾਗਰੀ ਅਧੀਨ ਲਗਭਗ 400 ਵਿਦਿਆਰਥੀਆਂ ਨੂੰ ਉਹਨਾਂ ਦੀ ਜਰੂਰਤ ਅਨੁਸਾਰ ਅਲਿਮਕੋ ਕਾਨਪੁਰ ਵੱਲੋਂ ਆਏ ਹੋਏ ਮਾਹਿਰ ਡਾਕਟਰਾਂ ਦੇ ਸਹਿਯੋਗ ਨਾਲ  ਸਮਾਨ (ਉਪਕਰਨ ਜਿਵੇਂ ਕਿ ਟਰਾਈ ਸਾਇਕਲ, ਵਹੀਲ ਚੈਅਰ, ਸੀ.ਪੀ. ਚੈਅਰ, ਫੋੜੀਆਂ, ਕਲੀਪਰ ਅਤੇ ਕੰਨਾਂ ਦੀ ਮਸੀਨ ਆਦਿ) ਮੁਹੱਈਆ ਕਰਵਾਇਆ ਗਈਆਂ।

Advertisements

ਇਸ ਸਮੇਂ ਦੋਰਾਨ ਰਾਜੀਵ ਕੁਮਾਰ ਛਾਬੜਾ ਜਿਲ੍ਹਾ ਸਿੱਖਿਆ ਅਫਸਰ (ਐ.ਸਿ.) ਫ਼ਿਰੋਜ਼ਪੁਰ, ਸ. ਸੁਖਵਿੰਦਰ ਸਿੰਘ ਉਪ ਜਿਲ੍ਹਾ ਸਿੱਖਿਆ ਅਫਸਰ (ਐ.ਸਿ.) ਫ਼ਿਰੋਜ਼ਪੁਰ, ਸ. ਸਰਬਜੀਤ ਸਿੰਘ ਏ.ਪੀ.ਸੀ. (ਜ), ਸ. ਸੁਖਦੇਵ ਸਿੰਘ ਏ.ਪੀ.ਸੀ. (ਵਿੱਤ), ਕ੍ਰਿਸ਼ਨ ਮੋਹਨ ਚੋਬੇ ਡੀ.ਐਸ.ਈ. , ਗੁਰਬਚਨ ਸਿੰਘ ਡੀ.ਐਸ.ਈ.ਟੀ. ਜਿਲ੍ਹਾ ਦਫਤਰ ਵੱਲੋਂ ਅਤੇ ਵੱਖ ਵੱਖ ਬਲਾਕਾਂ ਤੋਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਜ਼ ਅਤੇ ਸਮੂਹ ਆਈ.ਈ.ਆਰ.ਟੀਜ਼ ਵੱਲੋਂ ਭਾਗ ਲਿਆ ਗਿਆ।

LEAVE A REPLY

Please enter your comment!
Please enter your name here