ਫੈਡਰੇਸ਼ਨ ਗਰੇਵਾਲ ਨੇ ਫੂਕਿਆ ਹਰੀਸ਼ ਰਾਵਤ ਦਾ ਪੁਤਲਾ

ਫਿਰੋਜ਼ਪੁਰ ( ਦ ਸਟੈਲਰ ਨਿਊਜ਼)। ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਿੱਖਾਂ ਨਾਲ ਹਰ ਖੇਤਰ ਅੰਦਰ ਵਿਤਕਰਾ ਕਰਨ ਵਾਲੀ ਸਿੱਖਾਂ ਦੇ ਸਿਧਾਂਤਾਂ ਤੇ ਅਸਥਾਨਾਂ ’ਤੇ ਸਾਜਸ਼ੀ ਹਮਲੇੇ ਕਰਨ ਵਾਲੀ ਕਾਂਗਰਸ ਦੇ ਆਗੂ ਹਰੀਸ਼ ਰਾਵਤ ਵੱਲੋਂ ਸਿੱਖ ਕੌਮ ਅੰਦਰ ਸਨਮਾਨ ਪ੍ਰਾਪਤ ਪੰਜ ਪਿਆਰੇ ਸਾਹਿਬਾਨ ਨੂੰ ਸਿੱਖ ਦੇੇ ਕਾਤਲ ਪਰਿਵਾਰ ਸੋਨੀਆ, ਰਾਹੁਲ ਵੱਲੋਂ ਪੰਜਾਬ ਦੇ ਥਾਪੇ ਪ੍ਰਧਾਨ ਨਾਲ ਕੀਤੀ ਤੁਲਨਾ ਸਿੱਖੀ ਪ੍ਰੰਪਰਾਵਾਂ ਨਾਲ ਖਿਲਵਾੜ ਹੈ, ਜਿਸ ਨੂੰ ਕਿਸੇ ਤੀ ਤਰ੍ਹਾਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮੁੱਖ ਸੇਵਾਦਾਰ ਅਤੇ ਮੈਂਬਰ ਐਸ. ਜੀ. ਪੀ. ਸੀ. ਭਾਈ ਗੁਰਚਰਨ ਸਿੰਘ ਗਰੇਵਾਲ ਨੇ ਫਿਰੋਜ਼ਪੁਰ ਵਿਖੇ ਹਰੀਸ਼ ਰਾਵਤ ਦਾ ਪੁਤਲਾ ਫੂਕਣ ਸਮੇਂ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੀਤਾ। ਭਾਈ ਗਰੇਵਾਲ ਨੇ ਕਿਹਾ ਕਿ ਕਾਂਗਰਸ ਸਮੇਂ-ਸਮੇਂ ਸਿੱਖਾਂ ਦੇ ਸਿਧਾਂਤਾਂ ਨੂੰ ਖੋਰਾ ਲਾਉਣ ਅਤੇ ਚੁਣੌਤੀ ਦੇਣ ਲਈ ਕੋਝੇ ਹੱਥ ਕੰਢੇ ਅਪਣਾਉਂਦੀ ਆਈ ਹੈ। ਅੱਜ ਹਰੀਸ਼ ਰਾਵਤ ਵੱਲੋਂ ਸਿੱਖਾਂ ਦੇ ਸਤਿਕਾਰਤ ਪੰਜ ਪਿਆਰੇ ਸਾਹਿਬਾਨ ਦੀ ਤੁਲਨਾ ਆਮ ਲੋਕਾਂ ਨਾਲ ਕਰਕੇ ਵੱਡਾ ਧ੍ਰੋਹ ਕਮਾਇਆ ਹੈ।

Advertisements

ਉਨ੍ਹਾਂ ਕਿਹਾ ਕਿ ਮਖੌਟਾ ਧਾਰੀ ਅਖੌਤੀ ਸਿੱਖ ਸਿੱਧੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਬੰਧੀ ਨਿੱਤ ਨਵੀਂ ਸਵੇਰ ਟਵੀਟ ਕਰਦਾ ਰਹਿੰਦਾ ਹੈ। ਅੱਜ ਰਾਵਤ ਦੇ ਬਿਆਨ ’ਤੇ ਉਨ੍ਹਾਂ ਦਾ ਮੂੰਹ ਸਿਉਂਤਾ ਕਿਉਂ ਗਿਆ ਹੈ। ਭਾਈ ਗਰੇਵਾਲ ਨੇ ਸਪੱਸ਼ਟ ਕੀਤਾ ਕਿ ਕਾਂਗਰਸ ਦੀ ਆਗੂ ਇੰਦਰਾ ਅਤੇ ੳਨ੍ਹਾਂ ਦੇ ਆਗੂਆਂ ਵੱਲੋਂ ਸਿੱਖੀ ਨੂੰ ਚੁਣੌਤੀ ਦੇ ਹਸ਼ਰ ਕਾਂਗਰਸ ਭੁਗਤ ਚੁੱਕੀ ਹੈ। ਕਾਂਗਰਸ ਹੋਛੀ ਲੀਡਰਸ਼ਿੱਪ ਨੂੰ ਲਗਾਮ ਲਾਵੇ ਨਹੀਂ ਤਾਂ ਹਸ਼ਰ ਭੁਗਤਣ ਲਈ ਤਿਆਰ ਰਹੇ। ਇਸ ਸਮੇਂ ਫੈਡਰੇਸ਼ਨ ਆਗੂਆਂ ਨੇ ਹਰੀਸ਼ ਰਾਵਤ ਦਾ ਪੁਤਲਾ ਫੂਕਿਆ ਅਤੇ ਕਾਂਗਰਸ ਮੁਰਦਾਬਾਦ, ਹਰੀਸ਼ ਰਾਵਤ ਮੁਰਦਾਬਾਦ ਦੇ ਨਾਅਰਿਆਂ ਨਾਲ ਕਾਂਗਰਸ ਖਿਲਾਫ਼ ਆਪਣਾ ਰੋਸ ਜ਼ਾਹਿਰ ਕੀਤਾ।

ਇਸ ਮੌਕੇ ਦਿਲਬਾਗ ਸਿੰਘ ਵਿਰਕ, ਪਰਮਜੀਤ ਸਿੰਘ ਕਲਸੀ, ਮਨਪ੍ਰੀਤ ਸਿੰਘ ਕਲਸੀ, ਗੁਰਪ੍ਰੀਤ ਸਿੰਘ, ਮਲਕੀਤ ਸਿੰਘ ਲਾਇਲਪੁਰੀ, ਅੰਗਰੇਜ਼ ਸਿੰਘ, ਗਗਨਦੀਪ ਸਿੰਘ, ਦਵਿੰਦਰ ਸਿੰਘ ਕਲਸੀ, ਬਲਵਿੰਦਰ ਸਿੰਘ ਕਲਸੀ, ਬਲਵੀਰ ਸਿੰਘ, ਜਸਪਾਲ ਸਿੰਘ, ਕਿੱਕਰ ਸਿੰਘ ਕੁਤਬੇਵਾਲ, ਗੁਰਚਰਨ ਸਿੰਘ, ਗੁਰਪ੍ਰੀਤ ਸਿੰਘ, ਜਸਬੀਰ ਸਿੰਘ ਬੱਗੇਵਾਲਾ, ਜਤਿੰਦਰ ਸਿੰਘ, ਹਰਭਜਨ ਸਿੰਘ, ਗੁਰਮੀਤ ਸਿੰਘ, ਮੇਹਰ ਸਿੰਘ, ਹਰਪ੍ਰੀਤ ਸਿੰਘ, ਕੁਲਬੀਰ ਸਿੰਘ ਖਾਈ, ਨਿਰਭੈ ਸਿੰਘ ਕਲਸੀ, ਪਿਆਰਾ ਸਿੰਘ ਸਰਪੰਚ, ਗੁਰਦਵ ਸਿੰਘ ਦੋਲਤਪੁੁਰਾ, ਕੈਪਟਨ ਪਿਆਰਾ ਸਿੰਘ ਤੇ ਸੁਖਬੀਰ ਸਿੰਘ ਦੋਲਤਪੁਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here