ਨਰਿੰਦਰ ਮੋਦੀ ਹੀ ਮੁੜ ਬਣਨਗੇ ਦੇਸ਼ ਦੇ ਪ੍ਰਧਾਨ ਮੰਤਰੀ, 2024 ਚ ਮਿਲੇਗਾ ਸਪੱਸ਼ਟ ਬਹੁਮਤ: ਦਵਿੰਦਰ ਧੀਰ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੇ ਹੈਟ੍ਰਿਕ ਲਗਾਉਣ ਲਈ ਪੰਜਾਬ ਭਾਜਪਾ ਨੇ ਭਾਰਤੀ ਜਨਤਾ ਪਾਰਟੀ ਦੀ ਸਸ਼ਕਤ ਮੰਡਲ ਮੁਹਿੰਮ ਤਹਿਤ ਪਾਰਟੀ ਨੂੰ ਜ਼ਮੀਨੀ ਪੱਧਰ ਤੇ ਮਜ਼ਬੂਤ ​​ਕਰਨ ਲਈ ਪ੍ਰਭਾਰੀਆਂ ਅਤੇ ਵਿਸਥਾਰਕਾਂ ਦੀਆਂ ਨਿਯੁਕਤੀਆਂ ਕਰਕੇ 2024 ਦੀਆਂ ਚੋਣਾਂ ਦੀ ਤਿਆਰਿਆਂ ਦਾ ਸ਼੍ਰੀ ਗਣੇਸ਼ ਕਰ ਦਿੱਤਾ ਹੈ। 13 ਸੀਟਾਂ ਜਿੱਤਣ ਦੀ ਜਿੰਮੇਵਾਰੀ ਸੀਨੀਅਰ ਆਗੂਆਂ ਅਤੇ ਸੰਗਠਨ ਵਿੱਚ ਪ੍ਰਭਾਵ ਰੱਖਣ ਵਾਲੇ ਵਿਅਕਤੀਆਂ ਨੂੰ ਸੌਂਪੀ ਗਈ ਹੈ। ਇਸੇ ਲੜੀ ਤਹਿਤ ਭਾਜਪਾ ਨੇ ਵਿਰਾਸਤੀ ਸ਼ਹਿਰ ਕਪੂਰਥਲਾ ਦੇ ਭਾਜਪਾ ਆਗੂ ਦਵਿੰਦਰ ਧੀਰ ਨੂੰ ਵਿਧਾਨ ਸਭਾ ਹਲਕਾ ਖੇਮਕਰਨ ਵਿਧਾਨ  ਸਭਾ ਦਾ ਵਿਸਥਾਰਕ ਨਿਯੁਕਤ ਕੀਤਾ ਹੈ। ਇਸ ਦੇ ਨਾਲ ਹੀ ਲੋਕ ਸਭਾ ਵਿਚ ਪਾਰਟੀ ਦੇ ਵਲੋਂ ਕੋਈ ਕੌਰ ਕਸਰ ਬਾਕੀ ਨਾ ਰਹੇ ਇਸਦੇ ਲਈ ਭਾਜਪਾ ਜ਼ਮੀਨੀ ਪੱਧਰ ਤੇ ਕੰਮ ਕਰ ਰਹੀ ਹੈ।

Advertisements

ਇਸ ਦੌਰਾਨ ਆਪਣੀ ਨਿਯੁਕਤੀ ਤੇ ਦਵਿੰਦਰ ਧੀਰ ਨੇ ਕਿਹਾ ਕਿ ਉਹ ਭਾਰਤੀ ਜਨਤਾ ਪਾਰਟੀ ਵਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਇਸ ਜ਼ਿੰਮੇਵਾਰੀ ਲਈ ਭਾਜਪਾ ਦੇ ਉੱਚ ਆਗੂਆਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਪਾਰਟੀ ਨੂੰ ਭਰੋਸ਼ ਦਿਵਾਇਆ ਖਰਾ ਉਤਰਨਗੇ ਅਤੇ ਪਾਰਟੀ ਵਲੋਂ ਦਿੱਤੀ ਗਈ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ। ਇਸ ਦੌਰਾਨ ਦਵਿੰਦਰ ਧੀਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕਿਹਾ ਕਿ ਇਸ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਨਰਿੰਦਰ ਮੋਦੀ ਇੱਕ ਵਾਰ ਫਿਰ ਸਪੱਸ਼ਟ ਬਹੁਮਤ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਜਨਤਾ ਦਾ ਪੂਰਾ ਭਰੋਸਾ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਤੀ ਹੈ। 2024 ਦੀਆਂ ਚੋਣਾਂ ਵਿੱਚ ਨਰਿੰਦਰ ਮੋਦੀ ਸਪੱਸ਼ਟ ਬਹੁਮਤ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ ਅਤੇ ਇਹ ਸਿਰਫ ਮੈਂ ਨਹੀਂਕਹਿ ਰਿਹਾ ਹਾਂ। ਬਲਕਿ ਬਹੁਤ ਸਾਰੇ ਸਿਆਸੀ ਵਿਸ਼ਲੇਸ਼ਕ ਵੀ ਇਸ ਸੱਚ ਨੂੰ ਮੰਨ ਰਹੇ ਹਨ।

LEAVE A REPLY

Please enter your comment!
Please enter your name here