Thursday, October 15, 2026
Home Latest ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾਂ, 3 ਤੋਲਾ ਸੋਨਾ, ਨਕਦੀ ਤੇ ਗੈਸ...

ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾਂ, 3 ਤੋਲਾ ਸੋਨਾ, ਨਕਦੀ ਤੇ ਗੈਸ ਸਿਲੰਡਰ ਲੈ ਕੇ ਹੋਏ ਫਰਾਰ

ਦੀਨਾਨਗਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਦੀਨਾਨਗਰ ਦੀ ਗ੍ਰੀਨ ਸਿਟੀ ਕਲੋਨੀ ਵਿੱਚ ਕ੍ਰਿਸ਼ਨਾ ਕੈਂਪ ਨੇੜੇ ਇੱਕ ਘਰ ਵਿੱਚ ਚੋਰਾਂ ਵੱਲੋਂ ਸੋਨੇ ਦੇ ਗਹਿਣੇ, ਨਕਦੀ ਤੇ ਗੈਸ ਸਿਲੰਡਰ ਤੇ ਹੋਰ ਸਾਮਾਨ ਚੋਰੀ ਕਰ ਲੈਣ ਦੀ ਖਬਰ ਮਿਲੀ ਹੈ।

Advertisements

ਦੱਸਿਆ ਜਾ ਰਿਹਾ ਹੈ ਕਿ ਸਾਰੇ ਪਰਿਵਾਰਕ ਮੈਬਰ ਨਵੀਂ ਕਾਰ ਲੈਣ ਗਏ ਹੋਏ ਸਨ, ਤਾਂ ਜਦੋ ਦੁਪਹਿਰ ਨੂੰ ਵਾਪਸ ਆਏ ਤਾਂ ਦੇਖਿਆ ਕਿ ਘਰ ਦੇ ਮੇਨ ਦਰਵਾਜ਼ੇ ਦਾ ਤਾਲਾ ਟੁੱਟਾ ਹੋਇਆ ਹੈ, ਤੇ ਅਲਮਾਰੀ ਦੇ ਤਾਲੇ ਵੀ ਟੁੱਟੇ ਹੋਏ ਹਨ ਤੇ 3.5 ਤੋਲੇ ਸੋਨੇ ਦੇ ਗਹਿਣੇ ਅਤੇ 25 ਤੋਂ 30 ਹਜ਼ਾਰ ਰੁਪਏ ਦੀ ਨਕਦੀ ਸਮੇਤ 2 ਘੜੀਆਂ ਅਤੇ ਗੈਸ ਸਿਲੰਡਰ ਚੋਰੀ ਹੋ ਗਿਆ ਹੈ।

ਮੌਕੇ ਤੇ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਸੀਸੀਟੀਵੀ ਕੈਮਰਿਆ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here