ਸੀਐਸਸੀ ਈ-ਗਵਰਨੈਂਸ ਸਰਵਸਿਸ ਵੱਲੋਂ ਡੀਸੀ ਮਾਡਲ ਸਕੂਲ ਵਿਖੇ ਲੀਗਲ ਅਵੈਅਰਨੈਸ ਸੈਮੀਨਾਰ ਦਾ ਆਯੋਜਨ

ਫਿਰੋਜ਼ਪੁਰ(ਦ ਸਟੈਲਰ ਨਿਊਜ਼)ਕਾਮਨ ਸਰਵਿਸ ਸੈਂਟਰ ਦੇ ਸਟੈਟ ਕੁਆਰਡੀਨੇਟਰ ਡਾ. ਮੁਕੇਸ਼ ਲਤਾ ਦੀ ਅਗਵਾਈ ਵਿਚ ਫਿਰੋਜ਼ਪੁਰ ਸ਼ਹਿਰ ਦੇ ਡੀਸੀ ਮਾਡਲ ਸਕੂਲ ਵਿਚ ਗਿਆਰਵੀਂ ਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਲਈ ਲੀਗਲ ਅਵੈਅਰਨੈਸ ਕੈਂਪ ਲਗਾਇਆ ਗਿਆਇਸ ਕੈਂਪ ਵਿਚ ਡਾ. ਮੁਕੇਸ਼ ਲਤਾ ਦੇ ਨਾਲ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫਿਰੋਜ਼ੁਪਰ ਵੱਲੋਂ ਐਡਵੋਕੇਟ ਜਸਦੀਪ ਬਾਜ਼ਾਜ ਨੇ ਮੋਲਿਕ ਅਧਿਕਾਰਾਂ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਐਡਵੋਕੇਟ ਬਾਜ਼ਾਜ਼ ਨੇ ਕਿਹਾ ਕਿ ਸਾਡੇ ਸੰਵਿਧਾਨ ਰਾਹੀਂ ਦਿੱਤੇ ਗਏ ਅਧਿਕਾਰਾਂ ਨੂੰ ਕਾਨੂੰਨੀ ਸੁਰੱਖਿਆ ਪ੍ਰਾਪਤ ਹੈ। ਪਰ ਸਾਡੇ ਅਧਿਕਾਰਾਂ ਨਾਲ ਹੀ ਦੂਜੇ ਨਾਗਰਿਕਾਂ ਦੇ ਅਧਿਕਾਰ ਵੀ ਜੁੜੇ ਹੋਏ ਹਨ। ਜਿਸ ਕਰ ਕੇ ਅਧਿਕਾਰਾਂ ਨੂੰ ਮੰਨਣ ਦੀਆਂ ਕਾਨੂੰਨੀ ਸੇਵਾਵਾਂ ਸੰਵਿਧਾਨ ਦੁਆਰਾ ਨਿਸ਼ਚਿਤ ਹਨ। ਭਾਰਤੀ ਨਾਗਰਿਕਾਂ ਦੇ ਮੋਲਿਕ ਕਰਤੱਵਾਂ ਦਾ ਆਧਾਰ ਭਾਰਤੀ ਸੰਸਕ੍ਰਿਤੀ ਵਿਚਲੀ ਨੈਤਿਕਤਾ ਹੈ

Advertisements

ਇਸ ਸਬੰਧੀ ਡਾ. ਮੁਕੇਸ਼ ਲਤਾ ਨੇ ਕਿਹਾ ਕਿ ਸਾਡੇ ਇਤਿਹਾਸ ਵਿਚ ਪਾਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹੱਤ ਦੇ ਮਹਾਵਾਕ ਰਾਹੀਂ ਵਾਤਾਵਰਣ ਦੀ ਅਹਿਮੀਅਤ ਦੀ ਗੱਲ ਬਹੁਤ ਪਹਿਲਾਂ ਹੀ ਕੀਤੀ ਗਈ ਹੈ। ਇਸ ਤਹਿਤ ਹੀ ਅੱਜ ਅਸੀਂ ਵਾਤਾਵਰਣ ਨੂੰ ਬਚਾਉਣ ਦੇ ਸੰਭਾਲਣ ਵਰਗੇ ਮੋਲਿਕ ਤੱਤਵਾਂ ਦੀ ਗੱਲ ਕਰਦੇ ਹਾਂ। ਡਾ. ਮੁਕੇਸ਼ ਨੇ ਕਿਹਾ ਕਿ ਉਨ੍ਹਾਂ ਦਾ ਵਿਭਾਗ ਕਾਨੂੰਨ ਮੰਤਰਾਲੇ ਰਾਹੀਂ ਜਿੱਥੇ ਵੱਖ ਵੱਖ ਵਰਗਾਂ ਲਈ ਕਾਨੂੰਨੀ ਜਾਗਰੂਕਤਾ ਕੈਂਪ ਲਗਾਉਂਦਾ ਹੈ ਉਥੇ ਹੀ ਕਾਮਨ ਸਰਵਿਸ ਸੈਂਟਰਾਂ ਰਾਹੀਂ ਨਾਗਰਿਕਾਂ ਨੂੰ ਮੁਫ਼ਤ ਕਾਨੂੰਨੀ ਸਲਾਹ ਵੀ ਪ੍ਰਦਾਨ ਕਰਦਾ ਹੈ। ਇਸ ਮੌਕੇ ਤੇ ਸਕੂਲ ਦੇ ਵਾਇਸ ਪ੍ਰਿੰਸੀਪਲ ਅਭਿਸ਼ੇਕ ਅਰੋੜਾ ਤੋਂ ਇਲਾਵਾ ਬਾਕੀ ਸਕੂਲ ਸਟਾਫ ਵੀ ਹਾਜ਼ਰ ਸੀ ।ਵਿਦਿਆਰਥੀਆਂ ਨੇ ਰਾਸ਼ਟਰੀ ਗਾਨ ਰਾਹੀਂ ਸੈਮੀਨਾਰ ਦੀ ਸਮਾਪਤੀ ਕੀਤੀ।

LEAVE A REPLY

Please enter your comment!
Please enter your name here