ਮੱਖੂ ਵਿਚ ਸੀਐਸਸੀ ਸੈਂਟਰ ਵਿਖੇ ਕਾਨੂੰਨੀ ਜਾਗਰੂਕਤਾ ਕੈਂਪ ਦਾ ਆਯੋਜਨ

ਫਿਰੋਜ਼ਪੁਰ(ਦ ਸਟੈਲਰ ਨਿਊਜ਼)ਮੱਖੂ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਵੀਐਲਈ ਗੁਰਮੁੱਖ ਸਿੰਘ ਦੇ ਕਾਮਨ ਸਰਵਿਸ ਸੈਂਟਰ ਵਿਖੇ ਪੰਜਾਬ ਸਟੈਟ ਟੈਲੀ ਲਾਅ ਸਟੈਟ ਕੁਆਰਡੀਨੇਟਰ ਡਾ. ਮੁਕੇਸ਼ ਲਤਾ ਵੱਲੋ ਕਾਨੂੰਨੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ  ਕੈਂਪ ਵਿਚ ਸੀਐਸਸੀ ਵੀਐਲਈਜ ਤੋਂ ਇਲਾਵਾ 50 ਦੇ ਕਰੀਬ ਨਾਗਰਿਕਾਂ ਨੇ ਹਿੱਸਾ ਲਿਆ। ਡਾ. ਮੁਕੇਸ਼ ਲਤਾ ਨੇ ਕੈਂਪ ਵਿਚ ਹਾਜ਼ਰ ਨਾਗਰਿਕਾਂ ਨੂੰ ਭਾਰਤ ਸਰਕਾਰ ਵੱਲੋਂ ਚਲਾਈ ਜਾ ਰਹੀ ਫਰੀ ਕਾਨੂੰਨੀ ਸਲਾਹ ਆਦਿ ਬਾਰੇ ਜਾਗਰੂਕ ਕਰਵਾਇਆ। ਉਨ੍ਹਾਂ ਦੱਸਿਆ ਕਿ ਸਰਕਾਰ ਦੁਆਰਾ ਨਾਗਰਿਕਾਂ ਲਈ ਭਲਾਈ ਦੀਆਂ ਅਨੇਕਾਂ ਸਕੀਮਾਂ ਸਮੇਂ ਸਮੇਂ ਚਲਾਈਆਂ ਜਾਂਦੀਆਂ ਹਨ।

Advertisements

ਸਰਕਾਰ ਦੀ ਮਨਸਾ ਹੁੰਦੀ ਹੈ ਕਿ ਇਨ੍ਹਾਂ ਸਕੀਮਾਂ ਦਾ ਲਾਭ ਹਰ ਨਾਗਰਿਕ ਤੱਕ ਪਹੁੰਚੇ।ਜੇਕਰ ਕਿਸੇ ਨੂੰ ਇਸ ਸਬੰਧੀ ਮੁਸ਼ਕਲ ਆਉਂਦੀ ਹੈ ਤਾਂ ਉਹ ਕਾਮਨ ਸਰਵਿਸ ਸੈਂਟਰ ਰਾਹੀਂ ਸਟੈਟ ਦੇ ਟੈਲੀਲਾਅ ਵਿਭਾਗ ਦੇ ਵਕੀਲਾਂ ਨਾਲ ਆਨਲਾਈਨ ਰਾਬਤਾ ਕਰ ਕੇ ਫਰੀ ਕਾਨੂੰਨੀ ਸਲਾਹ ਲੈ ਸਕਦਾ ਹੈ। ਇਸ ਤੋਂ ਇਲਾਵਾ ਵਕੀਲਾਂ ਦੁਆਰਾ ਜਮੀਨ ਜਾਇਦਾਦ, ਤਲਾਕ, ਘਰੁੱਲੇ ਹਿੰਸਾ, ਫਰਾਡ ਕੇਸਾਂ ਆਦਿ ਬਾਰੇ ਕਾਨੂੰਨੀ ਵਿਚਾਰਾਂ ਸਬੰਧੀ ਮੁਫਤਕਾਨੂੰਨੀ ਸਲਾਹ ਦਿੱਤੀ ਜਾਂਦੀ ਹੈ। ਇਸ ਮੌਕੇ ਕਈ ਨਾਗਰਿਕਾਂ ਦੀ ਕਾਨੂੰਨੀ ਸਲਾਹ ਸਬੰਧੀ ਮੌਕੇ ਤੇ ਰਜਿਸਟਰੇਸ਼ਨ ਕੀਤੀ ਗਈ।

LEAVE A REPLY

Please enter your comment!
Please enter your name here