ਖੇਡ ਵਿਭਾਗ ਵੱਲੋਂ ਸੁਰਜੀਤ ਹਾਕੀ ਸਟੇਡੀਅਮ ਵਿਖੇ ਮਹਿਲਾ ਹਾਕੀ ਅਕੈਡਮੀ ਵਿਚ ਖਿਡਾਰਨਾਂ ਦੇ ਦਾਖਲੇ ਲਈ ਚੋਣ ਟਰਾਇਲ 27 ਤੇ 28 ਸਤੰਬਰ ਨੂੰ

ਜਲੰਧਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਖੇਡ ਵਿਭਾਗ ਵੱਲੋਂ ਸਾਲ 2021-22 ਦੇ ਸੈਸ਼ਨ ਲਈ ਸੁਰਜੀਤ ਹਾਕੀ ਸਟੇਡੀਅਮ ਵਿਖੇ ਮਹਿਲਾ ਹਾਕੀ ਅਕੈਡਮੀ ਵਿਚ ਖਿਡਾਰਨਾਂ ਦੇ ਦਾਖਲੇ ਲਈ 27 ਸਤੰਬਰ 2021 ਨੂੰ ਚੋਣ ਟਰਾਇਲ ਕਰਵਾਏ ਜਾ ਰਹੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ, ਜਲੰਧਰ ਸ੍ਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜੇ ਕਿਸੇ ਕਾਰਨ ਕੋਈ ਖਿਡਾਰਨ ਟਰਾਇਲ ਦੇਣ ਲਈ ਉਕਤ ਮਿਤੀ ਨੂੰ ਹਾਜ਼ਰ ਨਹੀਂ ਹੋ ਸਕਦੀ ਤਾਂ ਉਹ ਮਿਤੀ 28 ਸਤੰਬਰ 2021 ਨੂੰ ਹਾਜ਼ਰ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਹ ਟਰਾਇਲ ਲਾਇਲਪੁਰ ਖਾਲਸਾ ਫਾਰ ਵੂਮੈਨ ਵਿਖੇ ਸਵੇਰੇ 8.00 ਵਜੇ ਤੋਂ ਕਰਵਾਏ ਜਾਣਗੇ।

Advertisements

ਉਨ੍ਹਾਂ ਅੱਗੇ ਦੱਸਿਆ ਕਿ ਇਹ ਟਰਾਇਲ ਓਲੰਪੀਅਨ ਵਰਿੰਦਰ ਸਿੰਘ ਅਤੇ ਓਲੰਪੀਅਨ ਰਜਿੰਦਰ ਸਿੰਘ (ਅਰਜੁਨਾ ਅਵਾਰਡੀ) ਹਾਕੀ ਕੋਚ ਦੀ ਅਗਵਾਈ ਵਿਚ ਕਰਵਾਏ ਜਾਣਗੇ। ਜ਼ਿਲ੍ਹਾ ਖੇਡ ਅਫ਼ਸਰ ਨੇ ਇਹ ਵੀ ਦੱਸਿਆ ਕਿ ਭਾਗ ਲੈਣ ਵਾਲੀਆਂ ਖਿਡਾਰਨਾਂ, ਆਪਣਾ ਜਨਮ ਮਿਤੀ ਦਾ ਅਸਲ ਸਰਟੀਫਿਕੇਟ, ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫਿਕੇਟ ਅਤੇ ਉਨ੍ਹਾਂ ਦੀਆਂ ਤਸਦੀਕਸ਼ੁਦਾ ਫੋਟੋ ਕਾਪੀਆਂ ਅਤੇ 2 ਤਾਜ਼ਾ ਪਾਸਪੋਰਟ ਸਾਈਜ਼ ਫੋਟੋਆਂ ਨਾਲ ਲੈ ਕੇ ਆਉਣ। ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਟਰਾਇਲ ਵਿਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਕੋਈ ਟੀ.ਏ./ਡੀ.ਏ. ਨਹੀਂ ਦਿੱਤਾ ਜਾਵੇਗਾ।

LEAVE A REPLY

Please enter your comment!
Please enter your name here